ਪਾਰਟੀਆਂ ਨਾਲ ਗਠਜੋੜ ਨਹੀਂ, 130 ਕਰੋੜ ਭਾਰਤੀਆਂ ਨਾਲ ਭਾਈਵਾਲੀ ਚਾਹੁੰਦੇ ਹਾਂ : ਕੇਜਰੀਵਾਲ

Sunday, May 08, 2022 - 11:41 PM (IST)

ਨਾਗਪੁਰ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਦੂਜੀਆਂ ਪਾਰਟੀਆਂ ਨਾਲ ਗਠਜੋੜ ਨਹੀਂ ਕਰੇਗੀ ਕਿਉਂਕਿ ਉਹ ਇਸ ਦੇਸ਼ ਦੇ 130 ਕਰੋੜ ਲੋਕਾਂ ਨਾਲ ਭਾਈਵਾਲੀ ਕਰਨਾ ਚਾਹੁੰਦੇ ਹਨ।‘ਲੋਕਮਤ’ ਦੇ ਨਾਗਪੁਰ ਐਡੀਸ਼ਨ ਦੀ ਗੋਲਡਨ ਜੁਬਲੀ ਮਨਾਉਣ ਲਈ ਆਯੋਜਿਤ ਭਾਸ਼ਣਾਂ ਦੀ ਲੜੀ 'ਚ ‘ਆਪ ਅਤੇ 2024 ਦੀਆਂ ਲੋਕ ਸਭਾ ਚੋਣਾਂ 'ਚ ਇਸ ਦੀ ਭੂਮਿਕਾ’ ਵਿਸ਼ੇ ’ਤੇ ਐਤਵਾਰ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਉਹ ਸਿਆਸਤ 'ਚ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦੇ, ਸਗੋਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ :- ਪਾਕਿ ’ਚ ਫੌਜੀ ਟਿਕਾਣਿਆਂ ਦੀ ਅਮਰੀਕੀ ਮੰਗ ਨਾਲ ਕਦੇ ਸਹਿਮਤ ਨਹੀਂ ਰਿਹਾ : ਇਮਰਾਨ ਖਾਨ

ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ ਕਿ ਅਸੀਂ ਕਿਸ ਨਾਲ ਰਾਸ਼ਟਰੀ ਗਠਜੋੜ ਕਰਾਂਗੇ। ਮੈਨੂੰ ਨਹੀਂ ਪਤਾ ਕਿ ਸਿਆਸਤ ਕਿਵੇਂ ਕਰਨੀ ਹੈ। ਮੈਂ ਕਿਸੇ ਨੂੰ ਹਰਾਉਣ ਲਈ 10 ਜਾਂ 20 ਪਾਰਟੀਆਂ ਦੇ ਗਠਜੋੜ ਨੂੰ ਨਹੀਂ ਸਮਝਦਾ। ਮੈਂ ਕਿਸੇ ਨੂੰ ਹਰਾਉਣਾ ਨਹੀਂ ਚਾਹੁੰਦਾ, ਦੇਸ਼ ਨੂੰ ਜਿਤਾਉਣਾ ਚਾਹੁੰਦਾ ਹਾਂ। ਮੈਂ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਲਈ ਦੇਸ਼ ਦੇ 130 ਕਰੋੜ ਲੋਕਾਂ ਨਾਲ ਗਠਜੋੜ ਕਰਾਂਗਾ।

ਇਹ ਵੀ ਪੜ੍ਹੋ :- ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 'ਚ ਸੰਗਤਾਂ ਦਾ ਆਇਆ ਹੜ੍ਹ

ਭਾਜਪਾ ਦਾ ਨਾਂ ਲਏ ਬਿਨਾਂ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਇਕ ‘ਵੱਡੀ ਪਾਰਟੀ’ ਗੁੰਡਾਗਰਦੀ, ਦੰਗੇ, ਜਬਰ=ਜ਼ਨਾਹੀਆਂ ਦੇ ਸਵਾਗਤ ਲਈ ਜਲੂਸ ਕੱਢਣ ਦੀ ਯੋਜਨਾ ਬਣਾ ਰਹੀ ਹੈ। ਇਸ ਤਰ੍ਹਾਂ ਦੀ ਗੁੰਡਾਗਰਦੀ ਨਾਲ ਦੇਸ਼ ਅੱਗੇ ਨਹੀਂ ਵਧ ਸਕਦਾ। ਜੇ ਲੋਕ ਗੁੰਡਾਗਰਦੀ ਅਤੇ ਦੰਗੇ ਚਾਹੁੰਦੇ ਹੋ ਤਾਂ ਉਹ ਉਨ੍ਹਾਂ ਨਾਲ ਜਾ ਸਕਦੇ ਹਨ ਪਰ ਜੇ ਤਰੱਕੀ, ਸਕੂਲ ਅਤੇ ਹਸਪਤਾਲ ਚਾਹੁੰਦੇ ਹਨ ਤਾਂ ਮੇਰੇ ਨਾਲ ਆ ਸਕਦੇ ਹਨ। ਆਓ, 130 ਕਰੋੜ ਆਮ ਲੋਕਾਂ ਦਾ ਗਠਜੋੜ ਬਣਾਈਏ।

ਇਹ ਵੀ ਪੜ੍ਹੋ :- ਅਚਾਨਕ ਯੂਕ੍ਰੇਨ ਪਹੁੰਚੇ ਕੈਨੇਡਾ ਦੇ PM ਟਰੂਡੋ ਤੇ ਅਮਰੀਕੀ ਰਾਸ਼ਟਰਪਤੀ ਦੀ ਪਤਨੀ ਜਿਲ ਬਾਈਡੇਨ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News