ਸ਼ਿਵ ਸੇਨਾ ਦਾ CM ਬਣਨ ਲਈ ਸਾਨੂੰ ਫੜਨਵੀਸ ਤੇ ਸ਼ਾਹ ਦੀ ਲੋੜ ਨਹੀਂ : ਉਧਵ ਠਾਕਰੇ

Friday, Nov 08, 2019 - 07:31 PM (IST)

ਸ਼ਿਵ ਸੇਨਾ ਦਾ CM ਬਣਨ ਲਈ ਸਾਨੂੰ ਫੜਨਵੀਸ ਤੇ ਸ਼ਾਹ ਦੀ ਲੋੜ ਨਹੀਂ : ਉਧਵ ਠਾਕਰੇ

ਮੁੰਬਈ — ਦੇਵੇਂਦਰ ਫੜਨਵੀਸ ਦੇ ਅਸਤੀਫਾ ਦੇਣ ਤੋਂ ਬਾਅਦ ਸ਼ਿਵ ਸੇਨਾ ਮੁਖੀ ਉਧਵ ਠਾਕਰੇ ਨੇ ਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਠਾਕਰੇ ਨੇ ਆਪਣੇ ਸੰਬੋਧਨ 'ਚ ਸਾਫ ਕਿਹਾ ਕਿ ਸਾਨੂੰ ਸ਼ਿਵ ਸੇਨਾ ਦਾ ਮੁੱਖ ਮੰਤਰੀ ਬਣਾਉਣ ਲਈ ਫੜਨਵੀਸ ਅਤੇ ਬੀ.ਜੇ.ਪੀ. ਪ੍ਰਧਾਨ ਸ਼ਾਹ ਦੇ ਆਸ਼ਿਰਵਾਦ ਦੀ ਜ਼ਰੂਰਤ ਨਹੀਂ ਹੈ। ਮੈਨੂੰ ਦੁੱਖ ਹੈ ਕਿ ਸ਼ਿਵ ਸੇਨਾ 'ਤੇ ਗਲਤ ਦੋਸ਼ ਲਗਾਏ ਗਏ ਹਨ।
ਸ਼ਿਵ ਸੇਨਾ ਮੁਖੀ ਠਾਕਰੇ ਨੇ ਕਿਹਾ, 'ਕੁਝ ਸਮਾਂ ਪਹਿਲਾਂ ਮੈਂ ਕਾਰਜਕਾਰੀ ਸੀ.ਐੱਮ. ਦੇਵੇਂਦਰ ਫੜਨਵੀਸ ਦੀ ਪ੍ਰੈਸ ਕਾਨਫਰੰਸ ਸੁਣੀ। ਉਨ੍ਹਾਂ ਨੇ ਪ੍ਰੈਸ ਕਾਨਫਰੰਸ 'ਚ ਆਪਣੇ ਕੰਮ ਗਿਣਾਏ। ਵਿਕਾਸ ਦਾ ਕੰਮ ਉਨ੍ਹਾਂ ਨੇ ਇਕੱਲੇ ਨਹੀਂ ਕੀਤਾ, ਅਸੀਂ ਨਾਲ ਸੀ। ਦੁੱਖ ਹੈ ਗਲਤ ਦੋਸ਼ ਲਗਾਇਆ ਗਿਆ। ਲੋਕ ਸਭਾ ਚੋਣ ਦੇ ਸਮੇਂ ਅਮਿਤ ਸ਼ਾਹ ਅਤੇ ਫੜਨਵੀਸ ਮੇਰੇ ਕੋਲ ਆਏ ਸੀ। ਮੈਂ ਦਿੱਲੀ ਨਹੀਂ ਗਿਆ। ਚਰਚਾ ਸ਼ੁਰੂ ਹੋਈ ਉਪ ਮੁੱਖ ਮੰਤਰੀ ਅਹੁਦੇ ਦੀ ਗੱਲ ਹੋਈ ਤਾਂ ਮੈਂ ਕਿਹਾ ਸੀ ਉੱਪ ਮੁੱਖ ਮੰਤਰੀ ਅਹੁਦਾ ਲੈਣ ਲਈ ਲਾਚਾਰ ਨਹੀਂ ਹਾਂ।'
ਉਨ੍ਹਾਂ ਅੱਗੇ ਕਿਹਾ, 'ਬਾਲਾ ਸਾਹਿਬ ਨੂੰ ਵਚਨ ਦਿੱਤਾ ਹੈ ਮੈਂ ਸ਼ਿਵ ਸੇਨਾ ਦਾ ਮੁੱਖ ਮੰਤਰੀ ਬਣਾਂਗਾ। ਸ਼ਿਵ ਸੇਨਾ ਦੀ ਸੀ.ਐੱਮ. ਬਣਾਉਣ ਲਈ ਮੈਨੂੰ ਫੜਨਵੀਸ ਅਤੇ ਅਮਿਤ ਸ਼ਾਹ ਦੇ ਆਸ਼ਿਰਵਾਦ ਦੀ ਜ਼ਰੂਰਤ ਨਹੀਂ। ਇਨ੍ਹਾਂ ਦੇ ਸੱਚ ਝੂਠ ਦੇ ਸਰਟੀਫਿਕੇਟ ਦੀ ਲੋੜ ਨਹੀਂ। ਠਾਕਰੇ ਨੇ ਬੀ.ਜੇ.ਪੀ 'ਤੇ ਪਲਟਵਾਰ ਕਰਦੇ ਹੋਏ ਕਿਹਾ, 'ਅਹੁਦੇ ਦਾ ਬਰਾਬਰ ਵੰਡ ਇਹ ਤੈਅ ਸੀ। ਸੀ.ਐੱਮ. ਅਹੁਦਾ ਵੀ ਉਸ 'ਚ ਆਉਂਦਾ ਹੈ। ਮਿੱਠਾ ਬੋਲ ਕੇ ਸਾਨੂੰ ਖਤਮ ਕਰਨਾ ਚਾਹੁੰਦੇ ਸੀ ਪਰ ਅਸੀਂ ਉਨ੍ਹਾਂ ਦਾ ਰਾਹ ਰੋਕਿਆ ਹੈ, ਹਾਂ ਮੈਂ ਗੱਲਬਾਤ ਰੋਕੀ ਹੈ ਕਿਉਂਕਿ ਫੜਨਵੀਸ ਨੇ ਨਤੀਜਿਆਂ ਤੋਂ ਬਾਅਦ ਮੀਡੀਆ 'ਚ ਗੱਲ ਕਰਦੇ ਹੋਏ ਉਨ੍ਹਾਂ ਨੇ ਜੋ ਗੱਲਾਂ ਕਹੀਆਂ, ਉਸ ਤੋਂ ਮੈਨੂੰ ਦੁੱਖ ਹੋਇਆ। 2014 'ਚ ਸਾਨੂੰ ਕੇਂਦਰ ਨੇ ਕਾਫੀ ਉਦਯੋਗ ਮੰਤਰੀ ਦਿੱਤਾ, 2019 'ਚ ਵੀ ਇਹ ਦਿੱਤਾ। ਮੈਂ ਬੀਜੇਪੀ ਨੂੰ ਦੁਸ਼ਮਣ ਨਹੀਂ ਮੰਨਦਾ ਪਰ ਝੂਠ ਨਾ ਬੋਲੋ, ਨੋਟਬੰਦੀ, ਚੰਗੇ ਦਿਨ ਬੋਲ ਕੇ ਕੋਣ ਝੂਠ ਬੋਲ ਰਿਹਾ ਹੈ।'


author

Inder Prajapati

Content Editor

Related News