ਕਿਸਾਨਾਂ ''ਚ ਖ਼ੁਸ਼ੀ ਦੀ ਲਹਿਰ, ਬਾਸਮਤੀ ਦੀ ਕੀਮਤ 4 ਹਜ਼ਾਰ ਦੇ ਪਾਰ

Thursday, Oct 05, 2023 - 06:30 PM (IST)

ਕਿਸਾਨਾਂ ''ਚ ਖ਼ੁਸ਼ੀ ਦੀ ਲਹਿਰ, ਬਾਸਮਤੀ ਦੀ ਕੀਮਤ 4 ਹਜ਼ਾਰ ਦੇ ਪਾਰ

ਹਰਿਆਣਾ- ਹਰਿਆਣਾ ਦੇ ਬਾਸਮਤੀ ਉਤਪਾਦਕਾਂ ਨੂੰ ਇਸ ਸਾਲ ਭਰਪੂਰ ਲਾਭ ਮਿਲਣ ਦੀ ਉਮੀਦ ਹੈ, ਕਿਉਂਕਿ ਕੇਂਦਰ ਸਰਕਾਰ ਦੇ ਘੱਟੋ-ਘੱਟ ਨਿਰਯਾਤ ਮੁੱਲ (ਐੱਮ.ਈ.ਪੀ.) ਨੂੰ 1,200 ਅਮਰੀਕੀ ਡਾਲਰ ਤੋਂ ਘਟਾ ਕੇ 850 ਅਮਰੀਕੀ ਡਾਲਰ ਕਰਨ ਦੇ ਫ਼ੈਸਲੇ ਕਾਰਨ ਪ੍ਰੀਮੀਅਮ ਖੁਸ਼ਬੂਦਾਰ ਲੰਬੇ ਦਾਣੇ ਵਾਲੇ ਬਾਸਮਤੀ ਚੌਲਾਂ ਦੀ ਕੀਮਤ 'ਚ ਅਚਾਨਕ ਵਾਧਾ ਹੋਇਆ ਹੈ। ਇਹ 4 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਦੇ ਪਾਰ ਹੈ। ਹਰਿਆਣਾ ਦੀ ਬਾਸਮਤੀ ਬੈਲਟ ਦੀਆਂ ਮੰਡੀਆਂ ਦੀ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਮੂਛਲ (ਡੁਪਲੀਕੇਟ ਬਾਸਮਤੀ), ਪੂਸਾ 1121 ਅਤੇ ਪੂਸਾ 1718 ਵਰਗੀਆਂ ਜਲਦੀ ਪਕਣ ਵਾਲੀਆਂ ਪ੍ਰੀਮੀਅਮ ਬਾਸਮਤੀ ਕਿਸਮਾਂ ਦੀਆਂ ਕੀਮਤਾਂ ਲਗਭਗ 4,200 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈਆਂ ਹਨ। ਇੱਥੇ ਤੱਕ ਕਿ ਸਰਕਾਰ ਵਲੋਂ ਮਾਪਦੰਡਾਂ 'ਚ ਢਿੱਲ ਦਿੱਤੇ ਜਾਣ ਦੇ ਬਾਅਦ ਤੋਂ ਪਿਛਲੇ ਇਕ ਹਫ਼ਤੇ 'ਚ ਪੂਸਾ 1509 ਅਤੇ ਪੂਸਾ 1692 ਵਰਗੀਆਂ ਘੱਟ ਗੁਣਵੱਤਾ ਵਾਲੀਆਂ ਕਿਸਮਾਂ ਦੀਆਂ ਕੀਮਤਾਂ 'ਚ ਵੀ ਉਛਾਲ ਦੇਖਿਆ ਗਿਆ ਹੈ। 

ਇਹ ਵੀ ਪੜ੍ਹੋ : ਠੇਕੇਦਾਰ ਨੇ ਨਹੀਂ ਦਿੱਤਾ ਕਮਿਸ਼ਨ, ਅੱਗ ਬਬੂਲੇ ਹੋਏ ਭਾਜਪਾ ਨੇਤਾ ਨੇ ਪੁਟਵਾ ਦਿੱਤੀ ਸੜਕ

ਯਮੁਨਾਨਗਰ ਦੇ ਇਕ ਕਿਸਾਨ ਰਜਨੇਸ਼ ਕੁਮਾਰ ਨੇ ਕਿਹਾ,''ਮੈਂ ਆਪਣੀ 2 ਏਕੜ ਦੀ ਉਪਜ 4,175 ਪ੍ਰਤੀ ਕੁਇੰਟਲ ਦੀ ਕੀਮਤ 'ਤੇ ਵੇਚੀ ਹੈ ਅਤੇ ਇਹ ਮੇਰੀਆਂ ਹਾਲ ਦੀਆਂ ਯਾਦਾਂ 'ਚ ਪਹਿਲੀ ਵਾਰ ਹੈ ਕਿ ਮੂਛਲ ਝੋਨੇ ਦੀਆਂ ਕੀਮਤਾਂ 4,000 ਦੇ ਅੰਕੜੇ ਪਾਰ ਕਰ ਗਈਆਂ ਹਨ। ਇਕ ਹੋਰ ਕਿਸਾਨ ਬਿੰਦਰ ਸਿੰਘ ਨੇ ਕਿਹਾ,''ਨਾ ਸਿਰਫ਼ ਕੀਮਤਾਂ ਸਗੋਂ ਲਗਭਗ 24 ਕੁਇੰਟਲ ਪ੍ਰਤੀ ਏਕੜਾ ਦੀ ਬਿਹਤਰ ਉਪਜ ਨੇ ਮੈਨੂੰ ਇਸ ਸਾਲ ਮੂਛਲ ਬਾਸਮਤੀ ਦੇ ਅਧੀਨ 3 ਏਕੜ ਜ਼ਮੀਨ ਤੋਂ ਪ੍ਰਤੀ ਏਕੜ 1 ਲੱਖ ਰੁਪਏ ਦੀ ਬੰਪਰ ਕਮਾਈ ਕਰਨ 'ਚ ਮਦਦ ਕੀਤੀ। ਇਹ ਇਕ ਏਕੜਾ ਝੋਨੇ ਤੋਂ ਮੇਰੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਸੀ।'' ਵਪਾਰੀਆਂ ਅਤੇ ਆੜ੍ਹਤੀਆਂ ਦਾ ਅਨੁਮਾਨ ਹੈ ਕਿ ਰਵਾਇਤੀ ਖੂਸ਼ਬੂਦਾਰ ਬਾਸਮਤੀ ਕਿਸਮ ਪੀਬੀ 30 ਦੀਆਂ ਕੀਮਤਾਂ ਪਿਛਲੇ ਸਾਲ ਦੇ 6 ਹਜ਼ਾਰ ਦੇ ਮੁਕਾਬਲੇ ਲਗਭਗ 7 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਸਕਦੀਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News