ਰਾਮ ਮੰਦਰ ਦੀ ਉਸਾਰੀ ਲਈ 115 ਦੇਸ਼ਾਂ ਤੋਂ ਪੁੱਜਾ ਪਾਣੀ

09/19/2021 2:46:49 AM

ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਜਨਰਲ ਸਕੱਤਰ ਚਮਕ ਰਾਏ ਨੇ ਸ਼ਨੀਵਾਰ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ’ਚ ਵਰਤੋਂ ਲਈ 7 ਮਹਾਦੀਪਾਂ ਦੇ 115 ਦੇਸ਼ਾਂ ਤੋਂ ਪਵਿੱਤਰ ਧਾਰਾਵਾਂ, ਦਰਿਆਵਾਂ ਅਤੇ ਸਮੁੰਦਰਾਂ ਤੋਂ ਪਾਣੀ ਪ੍ਰਾਪਤ ਕੀਤਾ। ਰਾਜਨਾਥ ਸਿੰਘ ਨੂੰ ਦੱਸਿਆ ਗਿਆ ਕਿ ਇਹ ਪਾਣੀ ਮੁਸਲਮਾਨਾਂ, ਬੋਧੀਆਂ, ਸਿੱਖਾਂ, ਯਹੂਦੀਆਂ ਅਤੇ ਹਿੰਦੂਆਂ ਸਮੇਤ ਸਭ ਧਰਮਾਂ ਦੇ ਲੋਕਾਂ ਵਲੋਂ ਇਕੱਠਾ ਕੀਤਾ ਗਿਆ ਹੈ।

ਰਾਜਨਾਥ ਸਿੰਘ ਨੇ ਇਸ ਦੌਰਾਨ ਸਭ ਨੂੰ ਉਨ੍ਹਾਂ 77 ਦੇਸ਼ਾਂ ਤੋਂ ਪਾਣੀ ਇਕੱਠਾ ਕਰਨ ਲਈ ਇਕ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਿਜਨ੍ਹਾਂ ਨੂੰ ਛੱਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਲਈ ਸਭ ਦੇਸ਼ਾਂ ਤੋਂ ਜਲ ਆਉਣਾ ਚਾਹੀਦਾ ਹੈ। ਅਸੀਂ ਪੂਰੀ ਦੁਨੀਆ ਨੂੰ ‘ਵਸੁਧੈਵ ਕੁਟੁੰਬਕਮ’ ਦਾ ਸੰਦੇਸ਼ ਦਿੱਤਾ ਹੈ। ਰਾਜਨਾਥ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਜਦੋਂ ਮੰਦਰ ਦੀ ਉਸਾਰੀ ਹੋਵੇਗੀ, ਉਦੋਂ ਤੱਕ ਜਲ ਸੰਗ੍ਰਹਿ ਦੇ ਅੰਦੋਲਨ ’ਚ ਬਾਕੀ ਦੇ 77 ਦੇਸ਼ ਵੀ ਸ਼ਾਮਲ ਹੋ ਜਾਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News