ਇਸ ਪਿੰਡ ''ਚ ਲੜਕੇ ਬੈਠੇ ਨੇ ਕੁਆਰੇ, ਹੈਰਾਨ ਕਰਦੀ ਹੈ ਵਜ੍ਹਾ

Sunday, Jun 23, 2019 - 02:12 PM (IST)

ਇਸ ਪਿੰਡ ''ਚ ਲੜਕੇ ਬੈਠੇ ਨੇ ਕੁਆਰੇ, ਹੈਰਾਨ ਕਰਦੀ ਹੈ ਵਜ੍ਹਾ

ਸੀਕਰ—  ਗਰਮੀ ਸ਼ੁਰੂ ਹੁੰਦੇ ਹੀ ਭਾਰਤ ਦੇ ਜ਼ਿਆਦਾਤਰ ਸੂਬਿਆਂ 'ਚ ਪਾਣੀ ਦੀ ਕਿੱਲਤ ਹੋ ਜਾਂਦੀ ਹੈ। ਰਾਜਸਥਾਨ 'ਚ ਵੀ ਪਾਣੀ ਦਾ ਸੰਕਟ ਗਹਿਰਾਉਣ ਲੱਗਾ ਹੈ। ਰਾਜਸਥਾਨ ਦੇ ਸੀਕਰ ਵਿਚ ਇਕ ਪਿੰਡ ਅਜਿਹਾ ਵੀ ਹੈ, ਜਿੱਥੇ ਕੋਈ ਆਪਣੀ ਲੜਕੀ ਦਾ ਵਿਆਹ ਨਹੀਂ ਕਰਨਾ ਚਾਹੁੰਦਾ। ਇਸ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਜੀ ਹਾਂ, ਵਜ੍ਹਾ ਹੈ ਪਾਣੀ ਦੀ ਕਿੱਲਤ। ਪਾਣੀ ਦੀ ਕਿੱਲਤ ਝੱਲ ਰਹੇ ਇਸ ਪਿੰਡ ਵਿਚ ਲੜਕੀਆਂ ਖੁਦ ਵਿਆਹ ਕਰਨ ਲਈ ਤਿਆਰ ਨਹੀਂ ਹਨ। ਇਸ ਪਿੰਡ ਦੇ ਲੜਕਿਆਂ ਦੀ ਉਮਰ ਵਧਦੀ ਜਾ ਰਹੀ ਹੈ ਅਤੇ ਮਾਤਾ-ਪਿਤਾ ਇਸ ਚਿੰਤਾ ਵਿਚ ਡੁੱਬੇ ਹਨ ਕਿ ਉਨ੍ਹਾਂ ਦੇ ਬੇਟਿਆਂ ਦਾ ਵਿਆਹ ਹੋ ਜਾਵੇ। ਸੀਕਰ ਦੇ ਕੀਰੋ ਦੀ ਢਾਣੀ ਪਿੰਡ ਵਿਚ ਪਾਣੀ ਦੀ ਕਿੱਲਤ ਦੇ ਕਾਰਨ ਲੜਕਿਆਂ ਦਾ ਵਿਆਹ ਨਹੀਂ ਹੋ ਪਾ ਰਿਹਾ ਹੈ। ਇਸ ਪਿੰਡ ਵਿਚ ਪਾਣੀ ਦਾ ਸਿਰਫ ਇਕ ਹੀ ਸਰੋਤ ਹੈ ਅਤੇ ਉਹ ਹੈ ਸਰਕਾਰੀ ਸਕੂਲ ਵਿਚ ਬਣਿਆ ਟਿਊਬਵੈੱਲ। ਪਿੰਡ ਵਿਚ 50 ਤੋਂ ਵਧ ਪਰਿਵਾਰ ਇਸ ਟਿਊਬਵੈੱਲ ਦੇ ਪਾਣੀ 'ਤੇ ਨਿਰਭਰ ਹਨ।

Image result for water-crisis-in-this-village-of-rajasthan

ਪਿੰਡ ਦੇ ਰੇਖਾ ਰਾਮ ਦੱਸਦੇ ਹਨ ਕਿ ਉਹ ਆਪਣੇ ਬੇਟਿਆਂ ਦੇ ਵਿਆਹ ਲਈ ਪਰੇਸ਼ਾਨ ਹਨ। ਉਨ੍ਹਾਂ ਦੇ ਦੋ ਬੇਟੇ ਵਿਆਹ ਦੇ ਯੋਗ ਹੋ ਗਏ ਹਨ ਪਰ ਪਾਣੀ ਦੀ ਕਿੱਲਤ ਕਾਰਨ ਅਜੇ ਤਕ ਵਿਆਹ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲ ਤੋਂ ਬੇਟਿਆਂ ਦੇ ਵਿਆਹ ਦੀ ਕੋਸ਼ਿਸ਼ ਕਰ ਰਹੇ ਹਨ ਪਰ ਜਿਵੇਂ ਹੀ ਲੜਕੀ ਪੱਖ ਨੂੰ ਪਤਾ ਲੱਗਦਾ ਹੈ ਕਿ ਪਿੰਡ ਵਿਚ ਪਾਣੀ ਦੀ ਕਿੱਲਤ ਹੈ, ਰਿਸ਼ਤਾ ਟੁੱਟ ਜਾਂਦਾ ਹੈ। ਹੁਣ ਮੇਰੀ ਉਮੀਦ ਵੀ ਖਤਮ ਹੋ ਗਈ ਹੈ ਕਿਉਂਕਿ ਉਨ੍ਹਾਂ ਨੇ ਦੇਖਿਆ ਸੀ ਕਿ ਅਸੀਂ ਕਿਵੇਂ ਪਾਣੀ ਦੀ ਕਿੱਲਤ ਝੱਲ ਰਹੇ ਹਨ।


author

Tanu

Content Editor

Related News