ਡਰਾਉਣੀਆਂ ਫਿਲਮਾਂ ਦੇਖਣ ਨਾਲ ਵੱਧ ਜਾਂਦੈ ਮੋਟਾਪਾ

Friday, Feb 22, 2019 - 01:35 AM (IST)

ਡਰਾਉਣੀਆਂ ਫਿਲਮਾਂ ਦੇਖਣ ਨਾਲ ਵੱਧ ਜਾਂਦੈ ਮੋਟਾਪਾ

ਨਵੀਂ ਦਿੱਲੀ–ਉਂਝ ਤਾਂ ਮੋਟਾਪਾ ਵਧਣ ਦੇ ਕਈ ਕਾਰਨ ਹਨ ਪਰ ਇਕ ਨਵੇਂ ਅਧਿਐਨ 'ਚ ਮੋਟਾਪੇ ਦਾ ਕਾਰਨ ਡਰਾਉਣੀਆਂ ਫਿਲਮਾਂ ਨੂੰ ਵੀ ਦੱਸਿਆ ਗਿਆ ਹੈ। ਇਹ ਕਾਰਨ ਇਕਦਮ ਅਨੋਖਾ ਅਤੇ ਨਵਾਂ ਹੈ, ਜਿਸ ਦਾ ਖੁਲਾਸਾ ਅਮਰੀਕਾ ਦੇ ਵਿਗਿਆਨੀਆਂ ਨੇ ਕੀਤਾ ਹੈ। ਨਿਊਯਾਰਕ 'ਚ ਲੇਬਰਸ ਯੂਨੀਵਰਸਿਟੀ ਆਫ ਅਮਰੀਕਾ ਦੇ ਵਿਗਿਆਨੀਆਂ ਨੇ 20-30 ਉਮਰ ਵਰਗ ਦੇ 84 ਲੋਕਾਂ 'ਤੇ ਅਧਿਐਨ ਕੀਤਾ। ਸਾਰਿਆਂ ਨੂੰ ਰੋਮਾਂਟਿਕ ਕਾਮੇਡੀ ਅਤੇ ਹਾਰਰ ਫਿਲਮਾਂ ਦਿਖਾਈਆਂ ਗਈਆਂ। ਇਨ੍ਹਾਂ ਸਾਰਿਆਂ ਦਾ ਬਲੱਡ ਪ੍ਰੈਸ਼ਰ, ਹਾਰਟਰੇਟ ਅਤੇ  ਚੀਜ਼ਾਂ ਫੜਨ ਦੀ ਸਮਰੱਥਾ ਮਾਪੀ ਗਈ। ਫਿਲਮਾਂ ਦੇਖਣ ਦੌਰਾਨ ਸਾਰੇ ਮੁਕਾਬਲੇਬਾਜ਼ਾਂ ਨੂੰ ਖਾਣ ਲਈ ਸਨੈਕਸ ਦਿੱਤੇ, ਜਿਸ 'ਚ ਚਿਪਸ,  ਚਾਕਲੇਟ, ਬਿਸਕੁੱਟ, ਪਾਪਕੌਰਨ, ਕੋਲਡਡ੍ਰਿੰਕ, ਮਠਿਆਈ, ਸੰਤਰੇ ਦਾ ਜੂਸ ਆਦਿ ਸ਼ਾਮਲ ਰਹੇ। ਸਾਰਿਆਂ ਨੂੰ ਨਿਰਦੇਸ਼ ਦਿੱਤਾ ਗਿਆ ਕਿ ਉਹ ਫਿਲਮਾਂ ਦੇਖਣ ਦੌਰਾਨ ਇਨ੍ਹਾਂ ਸਨੈਕਸ 'ਚੋਂ ਤੁਹਾਡੀਆਂ ਮਨਪਸੰਦ ਵਸਤੂਆਂ ਨੂੰ ਖਾ ਸਕਦੇ ਹਨ ਅਤੇ ਜੋ ਨਾ ਖਾਣਾ ਚਾਹੁਣ, ਉਸ ਨੂੰ ਛੱਡ ਸਕਦੇ ਹਨ। ਖੋਜਕਾਰਾਂ ਨੇ ਦੇਖਿਆ ਕਿ ਡਰਾਉਣੀਆਂ ਫਿਲਮਾਂ ਦੇਖਣ ਵਾਲੇ ਲੋਕਾਂ 'ਚ ਘਬਰਾਹਟ, ਤਣਾਅ ਅਤੇ ਡਰ ਵਧਿਆ ਹੋਇਆ ਸੀ। ਉਹ ਵੱਧ ਤੋਂ ਵੱਧ ਚੀਜ਼ਾਂ  ਖਾ ਰਹੇ ਸਨ, ਜੋ ਡਰ ਅਤੇ ਤਣਾਅ ਕਾਰਨ ਪੈਦਾ ਹੋਇਆ। ਇਨ੍ਹਾਂ ਲੋਕਾਂ ਨੇ ਕਾਮੇਡੀ ਰੋਮਾਂਟਿਕ ਫਿਲਮਾਂ ਦੇਖਣ ਵਾਲੇ ਗਰੁੱਪ ਦੀ ਤੁਲਨਾ 'ਚ ਜ਼ਿਆਦਾ ਸਨੈਕਸ ਖਾਧੇ।


author

Karan Kumar

Content Editor

Related News