ਸ਼ਰਦ ਪਵਾਰ ਨੇ ਕੀਤਾ ਇਕ ਹੋਰ ਖੁਲਾਸਾ, ਅਜੀਤ-ਫੜਨਵੀਸ ਦੀ ਗੱਲਬਾਤ ਬਾਰੇ ਪਤਾ ਸੀ

Wednesday, Dec 04, 2019 - 01:02 AM (IST)

ਸ਼ਰਦ ਪਵਾਰ ਨੇ ਕੀਤਾ ਇਕ ਹੋਰ ਖੁਲਾਸਾ, ਅਜੀਤ-ਫੜਨਵੀਸ ਦੀ ਗੱਲਬਾਤ ਬਾਰੇ ਪਤਾ ਸੀ

ਨਵੀਂ ਦਿੱਲੀ — ਮਹਾਰਾਸ਼ਟਰ 'ਚ ਕਰੀਬ 1 ਮਹੀਨੇ ਚੱਲੀ ਸਿਆਸਤ ਵਿਚਾਲੇ 30 ਨਵੰਬਰ ਨੂੰ ਸ਼ਿਵ ਸੇਨਾ, ਐੱਨ.ਸੀ.ਪੀ. ਅਤੇ ਕਾਂਗਰਸ ਦੀ ਮਹਾ ਵਿਕਾਸ ਅਘਾੜੀ ਦੀ ਸਰਕਾਰ ਬਣ ਗਈ। ਇਸ ਦੇ ਨਾਲ ਹੀ ਭਾਜਪਾ-ਐੱਨ.ਸੀ.ਪੀ. ਗਠਜੋੜ ਨੂੰ ਲੈ ਕੇ ਚੱਲ ਰਹੇ ਕਿਆਸ ਵੀ ਖਤਮ ਹੋ ਗਏ। ਇਸੇ ਦੌਰਾਨ ਐੱਨ.ਸੀ.ਪੀ. ਪ੍ਰਮੁੱਖ ਸ਼ਰਦ ਪਵਾਰ ਨੇ ਇਕ ਹੋਰ ਵੱਡਾ ਖੁਲਾਸਾ ਕੀਤਾ ਹੈ।
ਪਵਾਰ ਨੇ ਮੰਗਲਵਾਰ ਨੂੰ ਕਿਹਾ ਕਿ ਫੜਨਵੀਸ ਅਤੇ ਅਜੀਤ ਪਵਾਰ ਵਿਚਾਲੇ ਚੱਲ ਰਹੀ ਗੱਲਬਾਤ ਬਾਰੇ ਉਨ੍ਹਾਂ ਨੂੰ ਪਤਾ ਸੀ। ਇਸ ਲਈ ਉਨ੍ਹਾਂ ਨੇ ਅਜੀਤ ਪਵਾਰ ਦੇ 23 ਨਵੰਬਰ ਨੂੰ ਭਾਜਪਾ 'ਚ ਸ਼ਾਮਲ ਹੋਣ ਦੇ ਸਿਆਸੀ ਕਦਮ ਤੋਂ ਖੁਦ ਨੂੰ ਦੂਰ ਕਰ ਲਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ਰਦ ਨੇ ਦਾਅਵਾ ਕੀਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਨਾਲ ਮਿਲ ਕੇ ਕੰਮ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਇਹ ਉਨ੍ਹਾਂ ਨੇ ਠੁਕਰਾ ਦਿੱਤਾ ਸੀ।
ਫੜਨਵੀਸ ਤੇ ਅਜੀਤ ਪਵਾਰ ਨੇ 23 ਨਵੰਬਰ ਦੀ ਸਵੇਰ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਸੀ। ਹਾਲਾਂਕਿ ਸ਼ਿਵ ਸੇਨਾ, ਐੱਨ.ਸੀ.ਪੀ. ਤੇ ਕਾਂਗਰਸ ਨੇ ਆਪਣੇ ਗਠਜੋੜ ਨੂੰ ਕਰੀਬ ਆਖਰੀ ਰੂਪ ਦੇ ਦਿੱਤਾ ਸੀ ਅਤੇ ਉਧਵ ਠਾਕਰੇ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਕਰ ਦਿੱਤਾ ਸੀ। ਹਾਲਾਂਕਿ ਅਜੀਤ ਨੇ 26 ਨਵੰਬਰ ਨੂੰ ਅਸਤੀਫਾ ਦੇ ਦਿੱਤਾ, ਜਿਸ ਤੋਂ ਬਾਅਦ ਫੜਨਵੀਸ ਨੂੰ ਵੀ ਅਸਤੀਫਾ ਦੇਣਾ ਪਿਆ ਤੇ ਸਰਕਾਰ ਸਿਰਫ 80 ਘੰਟਿਆਂ 'ਚ ਖਤਮ ਹੋ ਗਈ।


author

Inder Prajapati

Content Editor

Related News