ਢਾਬੇ ''ਚ ਕੰਮ ਕਰਨ ਵਾਲੇ ਦੇ ਬੇਟੇ ਨੇ ਕੀਤਾ ਟਾਪ, ਬਣਨਾ ਚਾਹੁੰਦਾ ਹੈ ਆਈ.ਏ.ਐੱਸ. ਅਫ਼ਸਰ

06/23/2017 1:34:30 PM

ਲਖੀਸਰਾਏ— ਬਿਹਾਰ ਸਕੂਲ ਐਜ਼ੂਕੇਸ਼ਨ ਬੋਰਡ ਦੀ 10ਵੀਂ ਦੀ ਪ੍ਰੀਖਿਆ 'ਚ ਪ੍ਰੇਮ ਕੁਮਾਰ ਨਾਂ ਦੇ ਲੜਕੇ ਨੇ ਟਾਪ ਕੀਤਾ ਹੈ। 15 ਸਾਲਾ ਪ੍ਰੇਮ ਮਨੀ ਦੇ ਗੋਵਿੰਦ ਹਾਈ ਸਕੂਲ ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਰਾਮ ਕੁਮਾਰ ਲਖੀਸਰਾਏ 'ਚ ਸੜਕ ਕਿਨਾਰੇ ਇਕ ਛੋਟੇ ਢਾਬੇ 'ਚ ਕੰਮ ਕਰਦੇ ਹਨ। ਪ੍ਰੇਮ ਨੇ ਬਹੁਤ ਮੁਸ਼ਕਲ ਹਾਲਾਤਾਂ 'ਚ ਵੀ ਆਪਣੇ ਟੀਚੇ ਨੂੰ ਹਾਸਲ ਕੀਤਾ ਹੈ। ਪ੍ਰੇਮ ਨੇ ਦੱਸਿਆ ਕਿ ਉਸ ਨੂੰ ਇਹ ਯਕੀਨ ਸੀ ਕਿ ਉਸ ਦਾ ਨਤੀਜਾ ਚੰਗਾ ਹੋਵੇਗਾ ਪਰ ਉਸ ਨੂੰ ਇਹ ਪਤਾ ਨਹੀਂ ਸੀ ਕਿ 10ਵੀਂ 'ਚ ਟਾਪ ਕਰ ਜਾਵੇਗਾ। ਪ੍ਰੇਮ ਨੂੰ 500 'ਚੋਂ 465 ਅੰਕ ਮਿਲੇ ਹਨ। ਪ੍ਰੇਮ ਨੇ ਦੱਸਿਆ ਕਿ ਉਸ ਨੂੰ ਪੜ੍ਹਨਾ-ਲਿਖਣਾ ਹਮੇਸ਼ਾ ਚੰਗਾ ਲੱਗਦਾ ਹੈ। PunjabKesariਉਸ ਨੇ ਆਪਣੇ ਸਕੂਲ ਅਤੇ ਅਧਿਆਪਕਾਂ ਦੀ ਤਾਰੀਫ ਕੀਤੀ। ਉੱਥੇ ਹੀ ਪ੍ਰੇਮ ਦੇ ਛੋਟੇ ਭਰਾ ਰੋਨਿਤ ਨੇ ਵੀ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਸ ਨੇ 81.4 ਫੀਸਦੀ ਅੰਕ ਹਾਸਲ ਕੀਤੇ ਹਨ। ਪ੍ਰੇਮ ਨੇ ਦੱਸਿਆ ਕਿ ਉਸ ਨੂੰ ਇੰਜੀਨੀਅਰਿੰਗ ਪੜ੍ਹਨ ਦਾ ਸ਼ੌਂਕ ਹੈ। ਉਹ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਕੇ ਆਈ.ਏ.ਐੱਸ. ਅਫ਼ਸਰ ਬਣਨਾ ਚਾਹੁੰਦਾ ਹੈ ਅਤੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰਨਾ ਚਾਹੁੰਦਾ ਹੈ। 
ਉੱਥੇ ਹੀ 12ਵੀਂ ਤੱਕ ਪੜ੍ਹੇ ਰਾਮ ਕੁਮਾਰ ਨੇ ਦੱਸਿਆ ਕਿ ਉਹ ਬਹੁਤ ਹੀ ਮੁਸ਼ਕਲ ਨਾ ਆਪਣੇ ਦੋਹਾਂ ਬੇਟਿਆਂ ਦੀ ਪੜ੍ਹਾਈ ਦਾ ਖਰਚ ਜੁਟਾ ਪਾਉਂਦੇ ਹਨ ਪਰ ਦੋਹਾਂ ਦੇ ਨਤੀਜੇ ਨੇ ਉਨ੍ਹਾਂ ਦਾ ਦਿਲ ਖੁਸ਼ ਕਰ ਦਿੱਤਾ ਹੈ। 10ਵੀਂ 'ਚ ਪ੍ਰੇਮ ਦੇ ਟਾਪ ਕਰਨ ਨਾਲ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ।


Related News