ਹਿਮਾਚਲ ਮਾਨਸੂਨ ਸੈਸ਼ਨ: ਬਾਰਿਸ਼ ਕਾਰਨ ਹੋਏ ਨੁਕਸਾਨ ਦੇ ਮੁੱਦੇ ’ਤੇ ਸਦਨ ’ਚ ਹੰਗਾਮਾ, ਕਾਂਗਰਸ ਨੇ ਕੀਤਾ ਵਾਕਆਊਟ

08/31/2019 2:30:17 PM

ਸ਼ਿਮਲਾ—ਹਿਮਾਚਲ ਵਿਧਾਨ ਸਭਾ ਮਾਨਸੂਨ ਸੈਂਸ਼ਨ ਦੇ ਆਖਰੀ ਦਿਨ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਕੁਝ ਸਮੇਂ ਬਾਅਦ ਹੀ ਵਿਰੋਧੀ ਧਿਰ (ਕਾਂਗਰਸ ਪਾਰਟੀ) ਸਦਨ ਤੋਂ ਵਾਕਆਊਟ ਕਰ ਗਈ। ਵਿਰੋਧੀ ਧਿਰ ਸੂਬੇ ’ਚ ਮਾਨਸੂਨ ਦੀ ਭਾਰੀ ਬਾਰਿਸ਼ ਨਾਲ ਹੋਏ ਨੁਕਸਾਨ ’ਤੇ ਚਰਚਾ ਕਰਨਾ ਚਾਹੁੰਦੀ ਸੀ। ਦੱਸ ਦੇਈਏ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਨੇ ਸਦਨ ਨੂੰ ਰੋਕੂ ਪ੍ਰਸਤਾਵ ਦਿੰਦੇ ਹੋਏ ਬਾਰਿਸ਼ ਨਾਲ ਹੋਏ ਨੁਕਸਾਨ ਦੀ ਚਰਚਾ ਕਰਨ ਦੀ ਮੰਗ ਰੱਖੀ ਸੀ। ਇਹ ਪ੍ਰਸਤਾਵ ਕਾਂਗਰਸ ਦੇ ਵਿਧਾਇਕ ਜਗਤ ਸਿੰਘ ਨੇਗੀ ਨੇ ਸਦਨ ’ਚ ਪੇਸ਼ ਕੀਤਾ, ਜਿਸ ਨੂੰ ਵਿਧਾਨ ਸਭਾ ਸਪੀਕਰ ਡਾਂ. ਰਾਜੀਵ ਬਿੰਦਲ ਨੇ ਰੱਦ ਕਰ ਦਿੱਤਾ। ਇਸ ਦੇ ਬਾਵਜੂਦ ਵੀ ਵਿਰੋਧੀ ਧਿਰ ਬਾਰਿਸ਼ ਅਤੇ ਬੱਦਲ ਫੱਟਣ ਨਾਲ ਸੂਬੇ ਨੂੰ ਹੋਏ ਨੁਕਸਾਨ ’ਤੇ ਚਰਚਾ ਕਰਵਾਉਣ ’ਤੇ ਜ਼ੋਰ ਦਿੰਦਾ ਰਿਹਾ।

ਕਾਂਗਰਸ ਵਿਧਾਇਕ ਦਲ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਬਾਰਿਸ਼ ਨਾਲ ਹੋਏ ਨੁਕਸਾਨ ਨੂੰ ਲੈ ਕੇ ਹੁਣ ਤੱਕ ਪੀੜ੍ਹਤਾ ਨੂੰ ਕੋਈ ਰਾਹਤ ਨਹੀਂ ਦੇ ਸਕੀ। ਵਿਰੋਧੀ ਧਿਰ ਨੇ ਸਦਨ ਦੇ ਅੰਦਰ ਖੂਬ ਨਾਅਰੇਬਾਜ਼ੀ ਕੀਤੀ ਅਤੇ ਫਿਰ ਸਦਨ ਤੋਂ ਵਾਕਆਊਟ ਕਰ ਗਏ। ਵਿਰੋਧੀ ਧਿਰ ਦੇ ਵਾਕਆਊਟ ਕਰਨ ਤੋਂ ਬਾਅਦ ਗੈਰਮੌਜ਼ੂਦਗੀ ’ਚ ਸਦਨ ਦੇ ਅੰਦਰ ਪ੍ਰਸ਼ਨਕਾਲ ਜਾਰੀ ਰਿਹਾ। 

ਦੱਸਣਯੋਗ ਹੈ ਕਿ ਹਿਮਾਚਲ ਵਿਧਾਨ ਸਭਾ ਦੇ 11 ਦਿਨਾਂ ਦਾ ਸੈਂਸ਼ਨ ਅੱਜ ਸਮਾਪਤ ਹੋਣਾ ਹੈ। ਅੱਜ ਹੀ ‘ਖੇਤੀਬਾੜੀ ਮਾਰਕੀਟਿੰਗ ਬਿੱਲ’ ਨੂੰ ਵੀ ਸਦਨ ’ਚ ਪਾਸ ਕੀਤਾ ਜਾਵੇਗੀ। ਵਿਧਾਇਕ ਅਤੇ ਮੰਤਰੀਆਂ ਦੀ ਯਾਤਰਾ ਭੱਤਾ ਵਧਾਉਣ ਦੇ ਨਾਲ ਹੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਜਾਵੇਗੀ।


Iqbalkaur

Content Editor

Related News