ਭਾਰਤ ਵਾਪਸ ਆ ਰਿਹੈ ''ਵਾਘ ਨਖ'', ਛਤਰਪਤੀ ਸ਼ਿਵਾਜੀ ਨੇ ਇਸੇ ਨਾਲ ਅਫ਼ਜ਼ਲ ਖ਼ਾਨ ਨੂੰ ਉਤਾਰਿਆ ਸੀ ਮੌਤ ਦੇ ਘਾਟ

Friday, Sep 08, 2023 - 03:50 PM (IST)

ਮਹਾਰਾਸ਼ਟਰ- 'ਵਾਘ ਨਖ' ਦੀ ਘਰ ਵਾਪਸੀ ਹੋ ਰਹੀ ਹੈ। 1659 'ਚ ਬੀਜਾਪੁਰ ਰਿਆਸਤ ਦੇ ਸੈਨਾਪਤੀ ਅਫ਼ਜ਼ਲ ਖ਼ਾਨ ਨੂੰ ਮਾਰਨ ਲਈ ਛਤਰਪਤੀ ਸ਼ਿਵਾਜੀ ਮਹਾਰਾਜ ਨੇ ਇਸੇ ਖੰਜਰ ਦਾ ਇਸਤੇਮਾਲ ਕੀਤਾ ਸੀ। ਵਾਘ ਦੇ ਪੰਜੇ ਦੇ ਆਕਾਰ ਦੇ ਖੰਜਰ ਨੂੰ ਬ੍ਰਿਟੇਨ ਦੇ ਅਧਿਕਾਰੀ ਵਾਪਸ ਦੇਣ ਲਈ ਸਹਿਮਤ ਹੋ ਗਏ ਹਨ। ਸੂਬੇ ਦੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸੁਧੀਰ ਮੁਨਗੰਟੀਵਾਰ MoU 'ਤੇ ਦਸਤਖਤ ਕਰਨ ਲਈ ਇਸੇ ਮਹੀਨੇ ਦੇ ਅਖੀਰ 'ਚ ਲੰਡਨ ਜਾਣਗੇ। ਇਹ ਲੰਡਨ ਦੇ ਵਿਕਟੋਰੀਆ ਅਤੇ ਅਲਬਰਟ ਮਿਊਜ਼ੀਅਮ 'ਚ ਪ੍ਰਦਰਸ਼ਨੀ ਲਈ ਲੱਖੇ ਗਏ ਹਨ। 

ਇਹ ਵੀ ਪੜ੍ਹੋ– ਆ ਗਿਆ UPI ATM, ਹੁਣ ਬਿਨਾਂ ਕਾਰਡ ਦੇ ਕੱਢਵਾ ਸਕੋਗੇ ਪੈਸੇ, ਜਾਣੋ ਕਿਵੇਂ

ਜੇਕਰ ਸਭ ਕੁਝ ਯੋਜਨਾ ਮੁਤਾਬਕ, ਹੋਇਆ ਤਾਂ ਪ੍ਰਸਿੱਧ ਵਾਘ ਨਖ ਇਸੇ ਸਾਲ ਭਾਰਤ ਆ ਸਕਦਾ ਹੈ। ਮਹਾਰਾਸ਼ਟਰ ਸਰਕਾਰ 'ਚ ਸੱਭਿਆਚਾਰ ਮੰਤਰੀ ਮੁਗੰਟੀਵਾਰ ਇਸ ਮਹੀਨੇ ਲੰਡਨ ਦੀ ਯਾਤਰਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਬ੍ਰਿਟੇਨ ਦੇ ਅਧਿਕਾਰੀਆਂ ਤੋਂ ਇਕ ਚਿੱਠੀ ਮਿਲੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਸਾਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਵਾਘ ਨਖ ਵਾਪਸ ਦੇਣ ਲਈ ਰਾਜ਼ੀ ਹੋ ਗਏ ਹਨ। ਹਿੰਦੂ ਕਲੰਡਰ ਦੇ ਆਧਾਰ 'ਤੇ ਅਸੀਂ ਇਸਨੂੰ ਉਸੇ ਦਿਨ ਵਾਪਸ ਲਿਆ ਸਕਦੇ ਹਾਂ ਜਦੋਂ ਸ਼ਿਵਾਜੀ ਨੇ ਅਫ਼ਜ਼ਲ ਖ਼ਾਨ ਨੂੰ ਮਾਰਿਆ ਸੀ। ਕੁਝ ਹੋਰ ਤਾਰੀਖ਼ਾਂ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਵਾਘ ਨਖ ਨੂੰ ਵਾਪਸ ਲਿਆਉਣ ਦੇ ਤੌਰ ਤਰੀਕਿਆਂ 'ਕੇ ਵੀ ਕੰਮ ਕੀਤਾ ਜਾ ਰਿਹਾ ਹੈ। 

ਮੁਗੰਟੀਵਾਰ ਨੇ ਅੱਗੇ ਕਿਹਾ ਕਿ ਐੱਮ.ਓ.ਯੂ. 'ਤੇ ਹਸਤਾਖਰ ਕਰਨ ਤੋਂ ਇਲਾਵਾ ਅਸੀਂ ਹੋਰ ਵਸਤੂਆਂ ਜਿਵੇਂ ਸ਼ਿਵਾਜੀ ਦੀ ਜਗਦੰਬਾ ਤਲਵਾਰ ਨੂੰ ਵੀ ਦੇਖਾਂਗੇ, ਜੋ ਬ੍ਰਿਟੇਨ 'ਚ ਪ੍ਰਦਰਸ਼ਨੀ ਲਈ ਰੱਖੀ ਗਈ ਹੈ। ਅਸੀਂ ਇਨ੍ਹਾਂ ਨੂੰ ਵਾਪਸ ਲਿਆਉਣ ਲਈ ਵੀ ਕਦਮ ਚੁੱਕਾਂਗੇ। ਤੱਥ ਇਹ ਹੈ ਕਿ ਵਾਘ ਦੇ ਪੰਜਿਆਂ ਦਾ ਵਾਪਸ ਆਉਣਾ ਮਹਾਰਾਸ਼ਟਰ ਅਤੇ ਉਸਦੀ ਜਨਤਾ ਲਈ ਵੱਡਾ ਕਦਮ ਹੈ। ਉਨ੍ਹਾਂ ਕਿਹਾ ਕਿ ਅਫ਼ਜ਼ਲ ਖ਼ਾਨ ਦੇ ਕਤਲ ਦੀ ਤਾਰੀਖ਼ ਗ੍ਰੇਗੋਰੀਅਨ ਕਲੰਡਰ ਦੇ ਆਧਾਰ 'ਤੇ 10 ਨਵੰਬਰ ਹੈ ਪਰ ਅਸੀਂ ਹਿੰਦੂ ਤਾਰੀਖ਼ ਦੇ ਆਧਾਰ 'ਤੇ ਤਾਰੀਖ਼ਾਂ ਤੈਅ ਕਰ ਰਹੇ ਹਾਂ। 

ਇਹ ਵੀ ਪੜ੍ਹੋ- ਉਦੈਨਿਧੀ ਦਾ ਸਿਰ ਕਲਮ ਕਰਨ ਵਾਲੇ ਨੂੰ ਦੇਵਾਂਗੇ 10 ਕਰੋੜ ਦਾ ਇਨਾਮ : ਪਰਮਹੰਸ ਅਚਾਰੀਆ

ਕਿੰਨਾ ਆਏਗਾ ਖ਼ਰਚਾ

ਇਸ ਲਈ ਮੁਨਗੰਟੀਵਾਰ, ਪ੍ਰਮੁੱਖ ਸੱਭਿਆਚਾਰ ਸਕੱਤਰ (ਡਾ. ਵਿਕਾਸ ਖੜਗੇ) ਅਤੇ ਸੂਬੇ ਦੇ ਪੁਰਾਤੱਤਵ ਅਤੇ ਅਜਾਇਬ ਘਰ ਦੇ ਰਾਜ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ. ਤੇਜਸ ਗਰਗੇ, ਲੰਡਨ 'ਚ ਵੀ ਐਂਡ ਏ ਅਤੇ ਹੋਰ ਅਜਾਇਬ ਘਰਾਂ ਦਾ ਦੌਰਾ ਕਰਨਗੇ। ਸੰਕਲਪ ਦੇ ਅਨੁਸਾਰ ਮਹਾਰਾਸ਼ਟਰ 29 ਸਤੰਬਰ ਤੋਂ 4 ਅਕਤੂਬਰ ਤਕ ਤਿੰਨ ਮੈਂਬਰੀ ਟੀਮ ਦੀ 6 ਦਿਨਾਂ ਯਾਤਰਾ ਲਈ ਲਗਭਗ 50 ਲੱਖ ਰੁਪਏ ਖਰਚ ਕਰੇਗਾ। 

ਇਹ ਵੀ ਪੜ੍ਹੋ– ਹੁਣ ਇਕ ਹੀ ਫੋਨ 'ਚ ਚੱਲਣਗੇ ਦੋ-ਦੋ WhatsApp ਅਕਾਊਂਟ, ਨਹੀਂ ਪਵੇਗੀ 'ਡਿਊਲ ਐਪ' ਦੀ ਲੋੜ

ਖ਼ਾਸ ਹੈ ਬਨਾਵਟ

ਸਟੀਲ ਨਾਲ ਬਣੇ ਵਾਘ ਨਖ 'ਚ ਚਾਰ ਪੰਜੇ ਹੁੰਦੇ ਹਨ ਅਤੇ ਇਕ ਪੱਟੀ 'ਤੇ ਲੱਗੇ ਹੁੰਦੇ ਹਨ। ਪਹਿਲੀ ਅਤੇ ਚੌਥੀ ਉਂਗਲੀਆਂ ਲਈ ਦੋ ਛੱਲੇ ਹੁੰਦੇ ਹਨ ਜਿਨ੍ਹਾਂ ਨੂੰ ਪਹਿਨਿਆ ਜਾਂਦਾ ਹੈ। ਇਸ ਖੰਜਰ ਦਾ ਅਗਲਾ ਹਿੱਸਾ ਬੇਹੱਦ ਨੁਕੀਲਾ ਹੁੰਦਾ ਹੈ ਜੋ ਦੇਖਣ 'ਚ ਵਾਘ ਦੇ ਨਹੂੰਆਂ ਵਰਗਾ ਹੀ ਲਗਦਾ ਹੈ। ਵਾਘ ਨਖ ਸਤਾਰਾ ਦਰਬਾਰ 'ਚ ਸ਼ਿਵਾਜੀ ਮਹਾਰਾਜ ਦੇ ਵੰਸ਼ਜ ਸਨ। ਇਹ ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਜੇਮਸ ਗ੍ਰਾਂਟ ਡਫ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਮਰਾਠਾ ਪੇਸ਼ਵਾ ਦੇ ਪ੍ਰਧਾਨ ਮੰਤਰੀ ਦੁਆਰਾ 1818 'ਚ ਸਤਾਰਾ ਰਾਜ ਦਾ ਨਿਵਾਸੀ (ਰਾਜਨੀਤਿਕ ਏਜੰਟ) ਨਿਯੁਕਤ ਕੀਤਾ ਗਿਆ ਸੀ। ਡਫ ਨੇ 1818 ਤੋਂ 1824 ਤਕ ਕੋਰਟ 'ਚ ਸੇਵਾ ਕੀਤੀ, ਜਿਸਤੋਂ ਬਾਅਦ ਉਹ ਇਸਨੂੰ ਆਪਣੇ ਨਾਲ ਬ੍ਰਿਟੇਨ ਲੈ ਗਏ ਅਤੇ ਉਨ੍ਹਾਂ ਦੇ ਵੰਸ਼ਜਾਂ ਨੇ ਹਥਿਆਰ ਨੂੰ ਵੀ ਐਂਡ ਏ ਅਜਾਇਬ ਘਰ ਨੂੰ ਦਾਨ ਕਰ ਦਿੱਤਾ। 

ਇਹ ਵੀ ਪੜ੍ਹੋ– ਗੂਗਲ ਨੇ ਬਦਲਿਆ ਐਂਡਰਾਇਡ ਦਾ ਲੋਗੋ, ਜਾਣੋ ਹੁਣ ਤੁਹਾਡੇ ਫੋਨ 'ਚ ਕੀ ਦਿਸੇਗਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News