ਛੱਤੀਸਗੜ੍ਹ ਦੀਆਂ ਇਨ੍ਹਾਂ 3 ਸੀਟਾਂ ''ਤੇ ਵੋਟਿੰਗ ਜਾਰੀ

Thursday, Apr 18, 2019 - 12:49 PM (IST)

ਰਾਏਪੁਰ- ਛੱਤੀਸਗੜ੍ਹ 'ਚ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ 'ਚ ਤਿੰਨ ਸੀਟਾਂ ਮਹਾਸਮੁੰਦ, ਰਾਜਨੰਦਗਾਂਵ ਅਤੇ ਕੰਕੇਰ 'ਚ ਅੱਜ ਵੋਟਿੰਗ ਜਾਰੀ ਹੈ। ਇਨ੍ਹਾਂ ਸੀਟਾਂ 'ਤੇ ਕੁੱਲ 40 ਲੱਖ 95 ਹਜ਼ਾਰ ਤੋਂ ਜਿਆਦਾ ਵੋਟਰ ਅਤੇ 36 ਉਮੀਦਵਾਰ ਮੈਦਾਨ 'ਚ ਉਤਾਰੇ ਗਏ ਹਨ। ਰਾਜਨੰਦਗਾਂਵ 'ਚ 14, ਮਹਾਸਮੁੰਦ 'ਚ 13 ਅਤੇ ਕੰਕੇਰ 'ਚ 9 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੈ। ਲੋਕ ਸਭਾ ਚੋਣਾਂ 'ਚ ਲਗਭਗ 90 ਹਜ਼ਾਰ ਪੈਰਾਮਿਲਟਰੀ ਫੋਰਸ ਅਤੇ ਪੁਲਸ ਬਲ ਤਾਇਨਾਤ ਕੀਤੀ ਗਈ ਹੈ। ਨਕਸਲ ਪ੍ਰਭਾਵਿਤ ਖੇਤਰਾਂ ਦੀ ਡ੍ਰੋਨ ਨਾਲ ਵੀ ਨਿਗਰਾਨੀ ਕੀਤੀ ਜਾਵੇਗੀ।

PunjabKesari

ਇਸ ਦੇ ਨਾਲ ਹੀ ਨਕਸਲ ਪ੍ਰਭਾਵਿਤ ਖੇਤਰ ਹੋਣ ਕਾਰਨ ਕੰਕੇਰ ਵਿਧਾਨ ਸਭਾ ਖੇਤਰ 'ਚ ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੀ ਰੱਖਿਆ ਗਿਆ ਹੈ। ਇਸ ਦੇ ਨਾਲ ਕੰਕੇਰ ਲੋਕ ਸਭਾ ਸੀਟ ਤਹਿਤ ਸਿਹਾਵਾ ਵਿਧਾਨ ਸਭਾ ਦੇ ਪੋਲਿੰਗ ਕੇਂਦਰਾਂ 'ਤੇ ਈ. ਵੀ. ਐੱਮ. ਦੀ ਤਕਨੀਕੀ ਖਰਾਬੀ ਦੀ ਜਾਣਕਾਰੀ ਵੀ ਮਿਲੀ।

PunjabKesari

ਇਸ ਤੋਂ ਇਲਾਵਾ ਚੋਣਾਂ ਪ੍ਰਤੀ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸੈਲਫੀ ਪੁਆਇੰਟ ਵੀ ਬਣਾਇਆ ਗਿਆ। ਰਾਜਨੰਦਗਾਂਵ ਅਤੇ ਧਮਤਰੀ 'ਚ ਵਧੀਆ ਪੋਲਿੰਗ ਕੇਂਦਰ ਜਿਸ ਦੀ ਸਜਾਵਟ ਦੇਖਣ ਦੇ ਲਾਇਕ ਹੈ। ਵੋਟਿੰਗ ਲਈ ਲੋਕਾਂ ਦਾ ਕਾਫੀ ਉਤਸ਼ਾਹ ਅਤੇ ਜੋਸ਼ ਦੇਖਿਆ ਗਿਆ ਹੈ। ਸਵੇਰ ਤੋਂ ਧਮਤਰੀ ਅਤੇ ਗੋਕੁਲ ਪੋਲਿੰਗ ਕੇਂਦਰਾਂ 'ਤੇ ਲੋਕਾਂ ਲੰਬੀਆਂ ਲਾਈਨਾਂ ਦੇਖੀਆ ਗਈਆਂ। ਪਿੰਡਾਂ 'ਚ ਦੂਰ-ਦੁਰੇਡੇ ਵੋਟਰ ਸਵੇਰੇ 6 ਵਜੇ ਤੋਂ ਹੀ ਪੋਲਿੰਗ ਬੂਥ 'ਤੇ ਪਹੁੰਚਣ ਲੱਗੇ।

PunjabKesari


Iqbalkaur

Content Editor

Related News