ਪੱਛਮੀ ਬੰਗਾਲ ’ਚ ਬਹੁਮੰਜ਼ਿਲਾ ਇਮਾਰਤਾਂ ’ਚ ਵੀ ਬਣਨਗੇ ਵੋਟਿੰਗ ਬੂਥ
Sunday, Jan 11, 2026 - 12:09 AM (IST)
ਕੋਲਕਾਤਾ- ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੋਧ ਦੇ ਬਾਵਜੂਦ ਬਹੁਮੰਜ਼ਿਲਾ ਰਿਹਾਇਸ਼ੀ ਕੰਪਲੈਕਸਾਂ ’ਚ ਵੋਟਿੰਗ ਬੂਥ ਸਥਾਪਿਤ ਕਰਨ ਦੀ ਮਨਜ਼ੂਰੀ ਦਿੱਤੀ ਹੈ। ਕਮਿਸ਼ਨ ਨੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਵਾਦ ਦੇ ਵਿਚਾਲੇ ਇਹ ਕਦਮ ਚੁੱਕਿਆ ਹੈ। ਸੂਤਰਾਂ ਅਨੁਸਾਰ ਕੁੱਲ 7 ਜ਼ਿਲਿਆਂ ’ਚ 69 ਬਹੁਮੰਜ਼ਿਲਾ ਰਿਹਾਇਸ਼ੀ ਕੰਪਲੈਕਸਾਂ ਦੀ ਪਛਾਣ ਕੀਤੀ ਗਈ ਹੈ। 300 ਤੋਂ ਵੱਧ ਰਜਿਸਟਰਡ ਵੋਟਰਾਂ ਵਾਲੇ ਕੰਪਲੈਕਸਾਂ ’ਚ ਵੋਟਿੰਗ ਬੂਥ ਸਥਾਪਿਤ ਕੀਤੇ ਜਾਣਗੇ।
ਪੱਛਮੀ ਬੰਗਾਲ ’ਚ ਮੁੱਖ ਚੋਣ ਅਧਿਕਾਰੀ (ਸੀ. ਈ. ਓ.) ਦੇ ਦਫਤਰ ਦੇ ਅਧਿਕਾਰੀਆਂ ਅਨੁਸਾਰ ਦੱਖਣੀ ਕੋਲਕਾਤਾ ਦੇ 2 ਅਤੇ ਉੱਤਰੀ ਕੋਲਕਾਤਾ ਦੇ 8 ਰਿਹਾਇਸ਼ੀ ਕੰਪਲੈਕਸਾਂ ’ਚ ਵੋਟਿੰਗ ਬੂਥ ਸਥਾਪਿਤ ਕੀਤੇ ਜਾਣਗੇ। ਜ਼ਿਲਿਆਂ ਦੀ ਗੱਲ ਕਰੀਏ ਤਾਂ ਦੱਖਣੀ 24 ਪਰਗਨਾ ’ਚ ਸਭ ਤੋਂ ਵੱਧ 25 ਅਜਿਹੇ ਕੰਪਲੈਕਸ ਹੋਣਗੇ। ਇਸ ਤੋਂ ਬਾਅਦ ਉੱਤਰੀ 24 ਪਰਗਨਾ ’ਚ 22 ਹੋਣਗੇ। ਹਾਵੜਾ ’ਚ 4, ਪੂਰਬੀ ਬਰਧਮਾਨ ’ਚ 3 ਅਤੇ ਹੁਗਲੀ ’ਚ 5 ਰਿਹਾਇਸ਼ੀ ਕੰਪਲੈਕਸਾਂ ’ਚ ਵੋਟਿੰਗ ਬੂਥ ਸਥਾਪਿਤ ਕੀਤੇ ਜਾਣਗੇ।
