ਧਮਾਕੇ ਦੀ ਆਵਾਜ਼, ਧੂੰਏਂ ਦੇ ਗੁਬਾਰ..., ਈਰਾਨ ਨੇ ਦੁਬਈ ''ਤੇ ਮੁੜ ਕੀਤਾ ਹਮਲਾ, ਕੰਬੀਆਂ ਇਮਾਰਤਾਂ
Friday, Mar 13, 2026 - 11:13 AM (IST)
ਦੁਬਈ/ਤੇਹਰਾਨ: ਈਰਾਨ ਅਤੇ ਇਜ਼ਰਾਈਲ ਵਿਚਾਲੇ ਛਿੜੀ ਜੰਗ ਹੁਣ ਖ਼ਤਰਨਾਕ ਮੋੜ 'ਤੇ ਪਹੁੰਚ ਗਈ ਹੈ। ਈਰਾਨ ਨੇ ਇਕ ਵਾਰ ਫਿਰ ਮੱਧ ਪੂਰਬ ਦੇ ਸਭ ਤੋਂ ਵੱਡੇ ਵਿੱਤੀ ਕੇਂਦਰ ਦੁਬਈ ਨੂੰ ਨਿਸ਼ਾਨਾ ਬਣਾਇਆ ਹੈ। ਸ਼ੁੱਕਰਵਾਰ ਨੂੰ ਦੁਬਈ ਦੇ ਕੇਂਦਰੀ ਇਲਾਕੇ ਭਿਆਨਕ ਧਮਾਕਿਆਂ ਦੀ ਆਵਾਜ਼ ਨਾਲ ਗੂੰਜ ਉੱਠੇ, ਜਿਸ ਕਾਰਨ ਉੱਚੀਆਂ ਇਮਾਰਤਾਂ ਬੁਰੀ ਤਰ੍ਹਾਂ ਹਿੱਲ ਗਈਆਂ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਕਾਲੇ ਧੂੰਏਂ ਨੇ ਸ਼ਹਿਰ ਦੇ ਕਈ ਇਲਾਕੇ ਘੇਰ ਲਏ।
ਇਹ ਵੀ ਪੜ੍ਹੋ - Gold-Silver Price: ਧੜੰਮ ਹੇਠਾਂ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਅੱਜ ਦਾ ਰੇਟ
ਅਸਮਾਨ 'ਚ ਉੱਠਿਆ ਧੂਏਂ ਦਾ ਗੁਬਾਰ
ਇਕ ਨਿਊਜ਼ ਏਜੰਸੀ ਮੁਤਾਬਕ, ਧਮਾਕੇ ਇੰਨੇ ਜ਼ੋਰਦਾਰ ਸਨ ਕਿ ਕਈ ਕਿਲੋਮੀਟਰ ਦੂਰ ਤੱਕ ਇਮਾਰਤਾਂ ਦੇ ਹਿੱਲਣ ਦੀ ਗੂੰਜ ਸੁਣੀ ਗਈ। ਮੱਧ ਦੁਬਈ ਦੇ ਅਸਮਾਨ ਵਿੱਚ ਧੂਏਂ ਦਾ ਇੱਕ ਵੱਡਾ ਗੁਬਾਰ ਦੇਖਿਆ ਗਿਆ। ਦੁਬਈ ਦੀ ਮੁੱਖ ਸੜਕ 'ਸ਼ੇਖ ਜਾਇਦ ਰੋਡ' 'ਤੇ ਚਾਰੇ ਪਾਸੇ ਸਾਇਰਨ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਅਤੇ ਸੁਰੱਖਿਆ ਬਲ ਤੁਰੰਤ ਹਰਕਤ ਵਿੱਚ ਆ ਗਏ। ਦੁਬਈ ਮੀਡੀਆ ਆਫਿਸ ਨੇ ਪੁਸ਼ਟੀ ਕੀਤੀ ਹੈ ਕਿ ਈਰਾਨੀ ਹਮਲੇ ਨੂੰ ਹਵਾਈ ਰੱਖਿਆ ਪ੍ਰਣਾਲੀ (Air Defence System) ਰਾਹੀਂ ਸਫਲਤਾਪੂਰਵਕ ਰੋਕਿਆ ਗਿਆ। ਹਾਲਾਂਕਿ, ਇੰਟਰਸੈਪਸ਼ਨ ਦੌਰਾਨ ਡਿੱਗੇ ਮਲਬੇ ਕਾਰਨ ਮੱਧ ਦੁਬਈ ਦੀ ਇੱਕ ਇਮਾਰਤ ਦੇ ਬਾਹਰੀ ਹਿੱਸੇ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ - 93 ਲੱਖ ਸਕੂਲੀ ਬੱਚਿਆਂ ਦੀ 'ਬੱਲੇ-ਬੱਲੇ'! ਵਰਦੀ ਲਈ ਇਸ ਸੂਬੇ ਦੀ ਸਰਕਾਰ ਨੇ ਖਾਤਿਆਂ 'ਚ ਪਾਏ 1047 ਕਰੋੜ ਰੁਪਏ
ਇਸ ਨਾਲ ਸਬੰਧਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਬੁਰਜ ਖਲੀਫਾ ਉਸ ਇਮਾਰਤ ਦੇ ਪਿੱਛੇ ਸਾਫ਼ ਦਿਖਾਈ ਦੇ ਰਿਹਾ ਹੈ ਜਿੱਥੇ ਇਹ ਘਟਨਾ ਵਾਪਰੀ ਸੀ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਈਰਾਨ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਉਹ ਆਰਥਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਏਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਦੁਬਈ ਦੇ ਫਾਈਨੈਂਸ਼ੀਅਲ ਡਿਸਟ੍ਰਿਕਟ ਦੇ ਕੋਲ ਇੱਕ ਡਰੋਨ ਡਿੱਗਿਆ ਸੀ, ਜਿਸ ਤੋਂ ਬਾਅਦ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ।
ਇਹ ਵੀ ਪੜ੍ਹੋ - ਈਰਾਨ ਜੰਗ 'ਚ ਅਮਰੀਕੀ ਜਹਾਜ਼ KC-135 ਕ੍ਰੈਸ਼, 6 ਫੌਜੀਆਂ ਦੀ ਮੌਤ ਦਾ ਖਦਸ਼ਾ
ਜੰਗ ਦੇ ਸਾਏ ਹੇਠ ਦੁਬਈ
ਮੱਧ ਪੂਰਬ ਵਿੱਚ ਵਧਦੇ ਤਣਾਅ ਕਾਰਨ ਸੰਯੁਕਤ ਅਰਬ ਅਮੀਰਾਤ (UAE) ਹੁਣ ਸਿੱਧੇ ਤੌਰ 'ਤੇ ਈਰਾਨ ਦੇ ਹਮਲਿਆਂ ਦਾ ਸ਼ਿਕਾਰ ਹੋ ਰਿਹਾ ਹੈ। ਵਿਸ਼ਵ ਭਰ ਦੇ ਨਿਵੇਸ਼ਕ ਅਤੇ ਸੈਲਾਨੀ ਇਸ ਘਟਨਾ ਤੋਂ ਬਾਅਦ ਚਿੰਤਾ ਵਿੱਚ ਹਨ, ਕਿਉਂਕਿ ਦੁਬਈ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਵਪਾਰਕ ਗੜ੍ਹ ਮੰਨਿਆ ਜਾਂਦਾ ਹੈ। ਦੁਨੀਆ ਦਾ ਸਭ ਤੋਂ ਵਿਅਸਤ ਦੁਬਈ ਏਅਰਪੋਰਟ, ਪੋਰਟ ਅਤੇ ਪਾਮ ਜੁਮੇਰਾਹ ਵਰਗੇ ਲਗਜ਼ਰੀ ਰੀਅਲ ਅਸਟੇਟ ਇਲਾਕੇ ਲਗਾਤਾਰ ਈਰਾਨ ਦੇ ਨਿਸ਼ਾਨੇ 'ਤੇ ਹਨ।
ਇਹ ਵੀ ਪੜ੍ਹੋ - 13, 14, 15, 16, 17 ਮਾਰਚ ਨੂੰ ਪਵੇਗਾ ਭਾਰੀ ਮੀਂਹ! ਚੱਲ਼ਗੀਆਂ ਤੇਜ਼ ਹਵਾਵਾਂ, ਅਲਰਟ 'ਤੇ ਇਹ ਸੂਬੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
