ਕਿਸੇ ਵੀ ਯੋਗ ਵੋਟਰ ਦਾ ਨਾਂ ਨਹੀਂ ਹਟਾਇਆ ਜਾਵੇਗਾ; ਬੰਗਾਲ ਚੋਣਾਂ ਆਜ਼ਾਦ ਤੇ ਸ਼ਾਂਤੀਪੂਰਨ ਹੋਣਗੀਆਂ : CEC

Tuesday, Mar 10, 2026 - 05:50 PM (IST)

ਕਿਸੇ ਵੀ ਯੋਗ ਵੋਟਰ ਦਾ ਨਾਂ ਨਹੀਂ ਹਟਾਇਆ ਜਾਵੇਗਾ; ਬੰਗਾਲ ਚੋਣਾਂ ਆਜ਼ਾਦ ਤੇ ਸ਼ਾਂਤੀਪੂਰਨ ਹੋਣਗੀਆਂ : CEC

ਕੋਲਕਾਤਾ- ਮੁੱਖ ਚੋਣ ਕਮਿਸ਼ਨਰ (ਸੀਈਸੀ) ਗਿਆਨੇਸ਼ ਕੁਮਾਰ ਨੇ ਮੰਗਲਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ 'ਚ ਕਿਸੇ ਵੀ ਯੋਗ ਵੋਟਰ ਦਾ ਨਾਂ ਵੋਟਰ ਸੂਚੀ ਤੋਂ ਨਹੀਂ ਹਟਾਇਆ ਜਾਵੇਗਾ ਅਤੇ ਉਸ ਦੀ ਪਹਿਲ ਰਾਜ 'ਚ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਕਰਨਾ ਹੈ। ਸਿਆਸੀ ਦਲਾਂ ਅਤੇ ਅਧਿਕਾਰੀਆਂ ਨਾਲ ਕਈ ਬੈਠਕਾਂ ਤੋਂ ਬਾਅਦ ਕੋਲਕਾਤਾ 'ਚ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕੁਮਾਰ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਜਨਤਾ ਦਾ ਹਮੇਸ਼ਾ ਤੋਂ ਸ਼ਾਂਤੀਪੂਰਨ ਅਤੇ ਹਿੱਸੇਵਾਦੀ ਵਾਲੇ ਲੋਕਤੰਤਰ 'ਚ ਵਿਸ਼ਵਾਸ ਰਿਹਾ ਹੈ। ਉਨ੍ਹਾਂ ਕਿਹਾ,''ਸਾਡਾ ਟੀਚਾ ਬੰਗਾਲ 'ਚ ਆਜ਼ਾਦ ਅਤੇ ਨਿਰਪੱਖ ਚੋਣਾਂ ਅਤੇ ਸ਼ਾਂਤੀਪੂਰਨ ਵੋਟਿੰਗ ਯਕੀਨੀ ਕਰਨਾ ਹੈ।''

ਮੁੱਖ ਚੋਣ ਕਮਿਸ਼ਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਹਰੇਕ ਯੋਗ ਵੋਟਰ ਨੂੰ ਆਪਣਾ ਵੋਟ ਪਾਉਣ ਦਾ ਮੌਕਾ ਮਿਲੇਗਾ। ਕੁਮਾਰ ਨੇ ਕਿਹਾ,''ਕਿਸੇ ਵੀ ਯੋਗ ਵੋਟਰ ਦਾ ਨਾਂ ਨਹੀਂ ਹਟਾਇਆ ਜਾਵੇਗਾ।'' ਰਾਜ 'ਚ ਚੋਣ ਪ੍ਰਕਿਰਿਆ ਦੇ ਵਿਆਪਕ ਰੂਪ ਨੂੰ ਰੇਖਾਂਕਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ 'ਚ ਲਗਭਗ 80,000 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ 'ਚੋਂ ਲਗਭਗ 61,000 ਪੇਂਡੂ ਖੇਤਰਾਂ 'ਚ ਸਥਿਤ ਹਨ। ਕੁਮਾਰ ਨੇ ਇਹ ਐਲਾਨ ਕੀਤਾ ਕਿ ਵੋਟਿੰਗ ਪ੍ਰਕਿਰਿਆ ਦੌਰਾਨ ਪਾਰਦਰਸ਼ਤਾ ਵਧਾਉਣ ਲਈ ਚੋਣ ਕਮਿਸ਼ਨ ਰਾਜ ਭਰ ਦੇ ਵੋਟਿੰਗ ਕੇਂਦਰਾਂ 'ਤੇ 100 ਫੀਸਦੀ 'ਵੈੱਬਕਾਸਟਿੰਗ' ਲਾਗੂ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News