ਹਰਿਆਣਾ ''ਚ ਰਾਜ ਸਭਾ ਦੀਆਂ 2 ਸੀਟਾਂ ਲਈ ਵੋਟਿੰਗ ਜਾਰੀ

Monday, Mar 16, 2026 - 11:22 AM (IST)

ਹਰਿਆਣਾ ''ਚ ਰਾਜ ਸਭਾ ਦੀਆਂ 2 ਸੀਟਾਂ ਲਈ ਵੋਟਿੰਗ ਜਾਰੀ

ਚੰਡੀਗੜ੍ਹ- ਹਰਿਆਣਾ 'ਚ ਰਾਜ ਸਭਾ ਦੀਆਂ 2 ਸੀਟਾਂ ਲਈ ਸੋਮਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਦਾ ਇਕ-ਇਕ ਉਮੀਦਵਾਰ ਅਤੇ ਇਕ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ। ਇਨ੍ਹਾਂ 2 ਸੀਟਾਂ 'ਤੇ ਭਾਜਪਾ ਦੇ ਸੰਜੇ ਭਾਟੀਆ, ਕਾਂਗਰਸ ਦੇ ਕਰਮਵੀਰ ਸਿੰਘ ਬੌਧ ਅਤੇ ਆਜ਼ਾਦ ਉਮੀਦਵਾਰ ਸਤੀਸ਼ ਨਾਂਦਲ ਚੋਣ ਲੜ ਰਹੇ ਹਨ। ਭਾਜਪਾ ਦੂਜੀ ਸੀਟ 'ਤੇ ਨਾਂਦਲ ਦਾ ਸਮਰਥਨ ਕਰ ਰਹੀ ਹੈ। ਨਾਂਦਲ ਨੇ 2019 ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਵੋਟਿੰਗ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਸ਼ਾਮ 5 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਮੰਤਰੀ ਸ਼ਾਮ ਸਿੰਘ ਰਾਣਾ ਸਮੇਤ ਭਾਜਪਾ ਦੇ ਹੋਰ ਵਿਧਾਇਕ- ਕ੍ਰਿਸ਼ਨਾ ਗਹਿਲਾਵਤ, ਮੂਲ ਚੰਦ ਸ਼ਰਮਾ ਅਤੇ ਰਾਮ ਕੁਮਾਰ ਗੌਤਮ ਨੇ ਸਭ ਤੋਂ ਪਹਿਲਾਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਹਰਿਆਣਾ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਵੋਟਿੰਗ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਆਪਣੇ ਵਿਧਾਇਕਾਂ ਨੂੰ ਹਿਮਾਚਲ ਪ੍ਰਦੇਸ਼ ਭੇਜ ਦਿੱਤਾ ਸੀ। ਹਰਿਆਣਾ ਵਿਧਾਨ ਸਭਾ 'ਚ ਕਾਂਗਰਸ ਦੇ 37 ਵਿਧਾਇਕ ਹਨ। ਕਾਂਗਰਸ ਕੋਲ 37 ਵਿਧਾਇਕ ਹੋਣ ਦਾ ਮਤਲਬ ਇਹ ਹੈ ਕਿ ਉ ਕੋਲ ਆਪਣੇ ਉਮੀਦਵਾਰ ਨੂੰ ਸੀਟ ਜਿਤਾਉਣ ਲਈ ਜ਼ਰੂਰੀ ਗਿਣਤੀ ਹੈ। ਹਾਲਾਂਕਿ, 'ਕ੍ਰਾਸ-ਵੋਟਿੰਗ' ਦੀ ਸਥਿਤੀ 'ਚ ਸਮੀਕਰਨ ਬਦਲ ਸਕਦਾ ਹੈ। ਹਰਿਆਣਾ ਵਿਧਾਨ ਸਭਾ ਦੇ 90 ਮੈਂਬਰਾਂ 'ਚੋਂ ਸੱਤਾਧਾਰੀ ਭਾਜਪਾ ਦੇ 48 ਵਿਧਾਇਕ ਹਨ, ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ 2 ਵਿਧਾਇਕ ਹਨ, ਜਦੋਂ ਕਿ ਤਿੰਨ ਆਜ਼ਾਦ ਵਿਧਾਇਕ ਹਨ। ਹਰਿਆਣਾ ਤੋਂ ਰਾਜ ਸਭਾ 'ਚ ਪਹੁੰਚਣ ਲਈ ਦੋਵੇਂ ਉਮੀਦਵਾਰਾਂ 'ਚੋਂ ਹਰੇਕ ਨੂੰ 31 ਵੋਟਾਂ ਦੀ ਲੋੜ ਹੈ। ਹਰਿਆਣਾ 'ਚ ਭਾਜਪਾ ਮੈਂਬਰ ਕਿਰਨ ਚੌਧਰੀ ਅਤੇ ਰਾਮ ਚੰਦਰ ਜਾਂਗੜਾ ਦਾ ਕਾਰਜਕਾਲ 9 ਅਪ੍ਰੈਲ ਨੂੰ ਪੂਰਾ ਹੋਣ ਵਾਲਾ ਹੈ ਅਤੇ ਇਸ ਦੇ ਨਾਲ ਹੀ ਇੱਥੇ ਰਾਜ ਸਭਾ ਦੀਆਂ 2 ਸੀਟਾਂ ਖਾਲੀ ਹੋ ਰਹੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News