ਕਰਨਾਟਕ: ਭਾਜਪਾ ਵਿਧਾਇਕ ਵਿਸ਼ਵੇਸ਼ਵਰ ਹੇਗੜੇ ਕਾਗਰੀ ਨੇ ਸਪੀਕਰ ਅਹੁਦੇ ਲਈ ਭਰਿਆ ਨਾਮਜ਼ਦਗੀ ਪੱਤਰ

Tuesday, Jul 30, 2019 - 01:27 PM (IST)

ਕਰਨਾਟਕ: ਭਾਜਪਾ ਵਿਧਾਇਕ ਵਿਸ਼ਵੇਸ਼ਵਰ ਹੇਗੜੇ ਕਾਗਰੀ ਨੇ ਸਪੀਕਰ ਅਹੁਦੇ ਲਈ ਭਰਿਆ ਨਾਮਜ਼ਦਗੀ ਪੱਤਰ

ਬੈਂਗਲੁਰੂ—ਕਰਨਾਟਕ 'ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਅਹੁਦੇ ਲਈ ਵਿਸ਼ਵੇਸ਼ਵਰ ਹੇਗੜੇ ਕਾਗਰੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਪਾਰਟੀ ਮਾਹਿਰਾਂ ਮੁਤਾਬਕ ਸਾਬਕਾ ਪ੍ਰਧਾਨ ਕੇ. ਜੀ. ਬੋਪੱਈਆ ਵੱਲੋਂ ਇਸ ਅਹੁਦੇ ਲਈ ਦਿਲਚਸਪੀ ਨਾ ਦਿਖਾਏ ਜਾਣ ਤੋਂ ਬਾਅਦ ਸੂਬਾ ਭਾਜਪਾ ਦੇ ਨੇਤਾਵਾਂ ਨੇ ਸ਼੍ਰੀ ਕਾਗੇਰੀ ਦੇ ਨਾਂ 'ਤੇ ਸਹਿਮਤੀ ਜਤਾਈ ਹੈ। ਉੱਤਰ ਕੰਨੜ ਜ਼ਿਲੇ 'ਚ ਸਿਰਸੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਕਾਗਰੀ ਵਿਧਾਨ ਸਭਾ ਸਪੀਕਰ ਅਹੁਦੇ ਲਈ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਇਸ ਮੌਕੇ 'ਤੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਵੀ ਮੌਜੂਦ ਰਹੇ। ਦੂਜੇ ਪਾਸੇ ਵਿਰੋਧੀ ਕਾਂਗਰਸ ਧਿਰ ਵੱਲੋਂ ਆਪਣਾ ਉਮੀਦਵਾਰ ਖੜਾ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਦੱਸ ਦੇਈਏ ਕਿ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਨਾਲ ਜਿੱਤਣ 'ਚ ਸਫਲ ਹੋਏ ਹਨ।

PunjabKesari


author

Iqbalkaur

Content Editor

Related News