ਵਾਤਾਵਰਣ ਦਾ ਸੰਦੇਸ਼ ਦੇਣ ਲਈ ਨੌਜਵਾਨ ਨੇ 2800 ਕਿਲੋਮੀਟਰ ਕੀਤਾ ਪੈਦਲ ਸਫ਼ਰ

Saturday, Jun 19, 2021 - 12:41 PM (IST)

ਵਾਤਾਵਰਣ ਦਾ ਸੰਦੇਸ਼ ਦੇਣ ਲਈ ਨੌਜਵਾਨ ਨੇ 2800 ਕਿਲੋਮੀਟਰ ਕੀਤਾ ਪੈਦਲ ਸਫ਼ਰ

ਕੁੱਲੂ— ਮੁਸ਼ਕਲਾਂ ਦਾ ਬਹਾਨਾ ਬਣਾ ਗੋਡੇ ਟੇਕ ਦੇਣ ਵਾਲਿਆਂ ਨੂੰ ਸੀਖ ਦੇਣ ਲਈ ਵਰਿੰਦਰ ਠਾਕੁਰ ਦਾ ਹੌਂਸਲਾ ਇਕ ਮਿਸਾਲ ਹੈ। ਵਰਿੰਦਰ ਦੀ ਮਾਤਾ ਤਾਰਾ ਦੇਵੀ ਅਤੇ ਪਿਤਾ ਸ਼ਿਆਮ ਲਾਲ ਨੇ ਆਪਣੇ ਪੁੱਤਰ ਦਾ ਕੁੱਲੂ ਪਹੁੰਚਣ ’ਤੇ ਫੁੱਲਾਂ ਨਾਲ ਸਵਾਗਤ ਕੀਤਾ। ਦਰਅਸਲ ਕੁੱਲੂ ਜ਼ਿਲ੍ਹੇ ਦੇ ਫੋਜਲ ਪੰਚਾਇਤ ਦੇ ਧਾਰਾ ਪਿੰਡ ਵਾਸੀ ਨੌਜਵਾਨ ਵਰਿੰਦਰ ਠਾਕੁਰ ਨੇ ਵਾਤਾਵਰਣ ਦਾ ਸੰਦੇਸ਼ ਦੇਣ ਲਈ 2800 ਕਿਲੋਮੀਟਰ ਦਾ ਪੈਦਲ ਸਫ਼ਰ ਪੂਰਾ ਕੀਤਾ। ਇਹ ਪੈਦਲ ਯਾਤਰਾ ਨੌਜਵਾਨ ਨੇ ਕੁੱਲੂ ਜ਼ਿਲ੍ਹੇ ਦੇ ਡੋਭੀ ਨਾਮੀ ਸਥਾਨ ਤੋਂ ਸ਼ੁਰੂ ਕੀਤੀ ਸੀ ਅਤੇ ਕੇਰਲ ਸੂਬੇ ਦੇ ਕਾਸਰ ਬੋਰਡ ਸ਼ਹਿਰ ਵਿਚ ਖ਼ਤਮ ਹੋਈ। ਵਰਿੰਦਰ ਮੁਤਾਬਕ ਇਹ ਸਫ਼ਰ ਉਸ ਨੇ 48 ਦਿਨਾਂ ਵਿਚ ਪੂਰਾ ਕੀਤਾ ਹੈ। 

ਪਿੰਡ ਵਾਸੀਆਂ ਨੇ ਫੁੱਲਾਂ ਦੇ ਹਾਰ ਪਹਿਨਾ ਕੇ ਕੀਤਾ ਸਵਾਗਤ—
ਕੁੱਲੂ ਪਹੁੰਚਣ ’ਤੇ ਫੋਜਲ ਪੰਚਾਇਤ ਦੇ ਪ੍ਰਧਾਨ ਰਾਮਨਾਥ ਕਾਨਹਾ, ਉੱਪ ਪ੍ਰਧਾਨ ਇੰਦਰ ਸਿੰਘ, ਪੰਚਾਇਤ ਕਮੇਟੀ ਮੈਂਬਰ ਮਨਾਲੀ, ਵਾਰਡ ਮੈਂਬਰ ਅਤੇ ਮਾਪਿਆਂ ਸਮੇਤ ਪਿੰਡ ਵਾਸੀਆਂ ਨੇ ਜ਼ਿਲ੍ਹਾ ਹੈੱਡਕੁਆਰਟਰ ਪਹੁੰਚ ਕੇ ਨੌਜਵਾਨ ਦਾ ਫੁੱਲਾਂ ਦੇ ਹਾਰ ਪਹਿਨਾ ਕੇ ਸਵਾਗਤ ਕੀਤਾ। ਵਰਿੰਦਰ ਠਾਕੁਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਪੈਦਲ ਯਾਤਰਾ ਦਾ ਮੁੱਖ ਉਦੇਸ਼ ਕੁੱਲੂ ਜ਼ਿਲ੍ਹੇ ਅਤੇ ਪ੍ਰਦੇਸ਼ ਦੇ ਲੋਕਾਂ ਨੂੰ ਇਹ ਸੰਦੇਸ਼ ਵੀ ਦੇਣਾ ਹੈ ਕਿ ਆਪਣੇ ਖੇਤਰ ਅਤੇ ਜ਼ਿਲ੍ਹੇ ਤੋਂ ਬਾਹਰ ਨਿਕਲਣ ਨਾਲ ਅਸੀਂ ਕੁਝ ਨਾ ਕੁਝ ਨਵਾਂ ਸਿੱਖਦੇ ਹਾਂ ਅਤੇ ਇਸ ਦੇ ਨਾਲ ਹੀ ਵਾਤਾਵਰਣ ਦੀ ਸੁਰੱਖਿਆ ਕਰਨ ਦਾ ਸੰਦੇਸ਼ ਵੀ ਮੁੱਖ ਰੂਪ ਤੋਂ ਸੀ।

ਤੰਬੂ ਲਾ ਕੇ ਰਾਤ ਜੰਗਲ ’ਚ ਹੀ ਕੱਟਣੀ ਪਈ—
ਵਰਿੰਦਰ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਉਸ ਨੂੰ 3 ਦਿਨ ਤੱਕ ਖਾਣ ਲਈ ਕੁਝ ਨਹੀਂ ਮਿਲਿਆ ਤਾਂ ਉਸ ਨੇ ਜੋ ਬਿਸਕੁਟ ਆਪਣੇ ਬੈਗ ’ਚ ਰੱਖੇ ਸਨ, ਉਸ ਦੇ ਸਹਾਰੇ ਹੀ 3 ਦਿਨ ਗੁਜਾਰੇ। ਇਹ ਉਸ ਲਈ ਬਹੁਤ ਦੀ ਮੁਸ਼ਕਲ ਦੌਰ ਸੀ। ਇਸ ਦੇ ਨਾਲ ਹੀ ਕਰਨਾਟਕ ਸੂਬੇ ਦੇ ਪਿੰਡ ਬਹੁਤ ਹੀ ਦੂਰ-ਦੂਰ ਹਨ ਅਤੇ ਰਾਹ ਜੰਗਲਾਂ ਨਾਲ ਭਰਿਆ ਹੈ। ਇਸ ਦੌਰਾਨ ਉਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਰਾਤ ਜੰਗਲ ਵਿਚ ਤੰਬੂ ਲਾ ਕੇ ਕੱਟਣੀ ਪਈ। ਆਖ਼ੀਰ ਵਿਚ ਤਮਾਮ ਰੁਕਾਵਟਾਂ ਨੂੰ ਪਾਰ ਕਰ ਅਤੇ ਆਪਣਾ ਸਫ਼ਰ ਪੂਰਾ ਕਰਨ ਤੋਂ ਬਾਅਦ ਅੱਜ ਆਪਣੇ ਘਰ ਕੁੱਲੂ ਪਹੁੰਚਿਆ। 

8 ਸੂਬਿਆਂ ਤੋਂ ਹੋ ਕੇ ਪੂਰਾ ਕੀਤਾ ਸਫ਼ਰ—
ਵਰਿੰਦਰ ਠਾਕੁਰ ਨੇ ਦੱਸਿਆ ਕਿ ਉਸ ਨੇ ਆਪਣਾ ਇਹ ਸਫ਼ਰ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਸੀ, ਜੋ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਕਰਨਾਟਕ ਅਤੇ ਕੇਰਲ ਸੂਬਿਆਂ ਵਿਚ ਪੂਰਾ ਕੀਤਾ। 
 


author

Tanu

Content Editor

Related News