ਵਿਰਾਟ ਕੋਹਲੀ ਨੇ ਵੀ ਪਾਈ ਵੋਟ, ਗੁਰੂਗ੍ਰਾਮ ''ਚ ਸਵੇਰੇ 7 ਵਜੇ ਪਹੁੰਚ ਕੀਤੀ ਵੋਟਿੰਗ

Sunday, May 12, 2019 - 09:16 AM (IST)

ਵਿਰਾਟ ਕੋਹਲੀ ਨੇ ਵੀ ਪਾਈ ਵੋਟ, ਗੁਰੂਗ੍ਰਾਮ ''ਚ ਸਵੇਰੇ 7 ਵਜੇ ਪਹੁੰਚ ਕੀਤੀ ਵੋਟਿੰਗ

ਹਰਿਆਣਾ— ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਆਈ.ਪੀ.ਐੱਲ. ਸੀਜਨ 12 ਤੋਂ ਆਰ.ਸੀ.ਬੀ. ਦੇ ਬਾਹਰ ਹੋਣ ਤੋਂ ਬਾਅਦ ਵਰਲਡ ਕੱਪ ਦਾ ਇੰਤਜ਼ਾਰ ਕਰ ਰਹੇ ਵਿਰਾਟ ਕੋਹਲੀ ਨੇ ਹਰਿਆਣਾ ਦੇ ਗੁਰੂਗ੍ਰਾਮ (ਗੁੜਗਾਓਂ ਲੋਕ ਸਭਾ ਸੀਟ) 'ਚ ਆਪਣੀ ਵੋਟ ਦੀ ਵਰਤੋਂ ਕੀਤੀ। ਕੋਹਲੀ ਨਾਲ ਉਨ੍ਹਾਂ ਦੇ ਭਰਾ ਵੀ ਮੌਜੂਦ ਰਹੇ। ਵੋਟਰ ਆਈ.ਡੀ. ਕਾਰਡ ਨੂੰ ਲੈ ਕੇ ਸਸਪੈਂਸ ਤੋਂ ਬਾਅਦ ਵਿਰਾਟ ਕੋਹਲੀ ਨੇ ਖੁਦ ਇੰਸਟਾਗ੍ਰਾਮ 'ਤੇ ਇਹ ਜਾਣਕਾਰੀ ਦਿੱਤੀ ਸੀ ਕਿ 12 ਮਈ ਨੂੰ ਗੁਰੂਗ੍ਰਾਮ 'ਚ ਵੋਟ ਪਾਉਣ ਲਈ ਤਿਆਰ ਹਨ। ਕੋਹਲੀ ਨੇ ਬਾਕੀ ਲੋਕਾਂ ਨੂੰ ਵੀ ਵੋਟ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਸੀ। ਦੱਸਣਯੋਗ ਹੈ ਕਿ ਦਿੱਲੀ ਦੇ ਰਹਿਣ ਵਾਲੇ ਵਿਰਾਟ ਕੋਹਲੀ ਕੁਝ ਸਾਲ ਪਹਿਲਾਂ ਹੀ ਗੁਰੂਗ੍ਰਾਮ (ਹਰਿਆਣਾ) ਸ਼ਿਫਟ ਹੋ ਗਏ ਸਨ। ਹਾਲਾਂਕਿ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਵਿਆਹ ਦੇ ਬਾਅਦ ਤੋਂ ਹੀ ਉਹ ਮੁੰਬਈ 'ਚ ਰਹਿਣ ਲੱਗੇ ਹਨ ਪਰ ਉਨ੍ਹਾਂ ਦਾ ਵੋਟ ਹੁਣ ਵੀ ਗੁਰੂਗ੍ਰਾਮ 'ਚ ਹੀ ਹੈ। ਜਿਸ ਕਾਰਨ ਉਹ ਅੱਜ ਯਾਨੀ ਐਤਵਾਰ ਨੂੰ ਆਪਣੇ ਵੋਟ ਦੀ ਵਰਤੋਂ ਕਰਨ ਪੁੱਜੇ।
PunjabKesariਸਵੇਰੇ 7 ਵਜੇ ਹੀ ਪਹੁੰਚ ਗਏ ਪੋਲਿੰਗ ਬੂਥ 
ਵਿਰਾਟ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੁੰਦੇ ਹੀ ਪੋਲਿੰਗ ਬੂਥ 'ਤੇ ਪਹੁੰਚ ਗਏ। ਜਿਸ ਸਮੇਂ ਕੋਹਲੀ ਵੋਟਿੰਗ ਲਈ ਪੁੱਜੇ ਵੋਟਿੰਗ ਕੇਂਦਰ 'ਤੇ ਬਹੁਤ ਹੀ ਘੱਟ ਗਿਣਤੀ 'ਚ ਵੋਟਰ ਮੌਜੂਦ ਸਨ। ਵੋਟਿੰਗ ਲਾਈਨ 'ਚ ਕੋਹਲੀ ਦੇ ਅੱਗੇ 3-4 ਵੋਟਰ ਹੀ ਨਜ਼ਰ ਆ ਰਹੇ ਹਨ।
PunjabKesari24 ਉਮੀਦਵਾਰ ਲੜ ਰਹੇ ਹਨ ਚੋਣ 
ਦੱਸਣਯੋਗ ਹੈ ਕਿ ਇਸ ਵਾਰ ਗੁੜਗਾਓਂ ਲੋਕ ਸਭਾ ਸੀਟ ਤੋਂ 24 ਉਮੀਦਵਾਰ ਚੋਣ ਲੜ ਰਹੇ ਹਨ। ਇਸ ਸੀਟ 'ਤੇ ਭਾਜਪਾ ਵਲੋਂ ਇਕ ਵਾਰ ਫਿਰ ਰਾਵ ਇੰਦਰਜੀਤ ਚੋਣਾਵੀ ਮੈਦਾਨ 'ਚ ਹਨ, ਜਦੋਂ ਕਿ ਕਾਂਗਰਸ ਨੇ ਕੈਪਟਨ ਅਜੇ ਯਾਦਵ ਨੂੰ ਉਤਾਰਿਆ ਹੈ। ਬਹੁਜਨ ਮੁਕਤੀ ਮੋਰਚਾ ਤੋਂ ਰਮੇਸ਼ ਚਾਂਦ ਅਤੇ ਇੰਡੀਅਨ ਨੈਸ਼ਨਲ ਲੋਕਦਲ ਤੋਂ ਵੀਰੇਂਦਰ ਰਾਣਾ ਚੋਣ ਲੜ ਰਹੇ ਹਨ, ਉੱਥੇ ਹੀ ਕਈ ਆਜ਼ਾਦ ਉਮੀਦਵਾਰ ਵੀ ਆਪਣੇ ਕਿਸਮਤ ਅਜਮਾ ਰਹੇ ਹਨ।


author

DIsha

Content Editor

Related News