Reel ਦੇ ਚੱਕਰ 'ਚ ਕੁੜੀਆਂ ਨੇ ਚਲਦੀ ਕਾਰ 'ਚ ਕੀਤੇ ਸਟੰਟ, ਵਾਇਰਲ ਹੁੰਦੇ ਹੀ ਪੁਲਸ ਨੇ ਪਾ'ਤੀ ਕਾਰਵਾਈ
Friday, Nov 08, 2024 - 08:45 PM (IST)
ਨੈਸ਼ਨਲ ਡੈਸਕ : ਰੀਲਾਂ ਬਣਾ ਕੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਣ ਦੀ ਆਦਤ ਨੇ ਕਈ ਲੋਕਾਂ ਨੂੰ ਜੇਲ੍ਹ ਵੀ ਭੇਜਿਆ ਹੈ ਪਰ ਲੋਕਾਂ ਦੀ ਇੱਛਾ ਖਤਮ ਨਹੀਂ ਹੋ ਰਹੀ। ਕਈ ਲੋਕ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਰੀਲਾਂ ਬਣਾਉਂਦੇ ਫੜੇ ਗਏ ਹਨ ਅਤੇ ਉਨ੍ਹਾਂ ਨੂੰ ਕਾਰਵਾਈ ਦਾ ਸਾਹਮਣਾ ਵੀ ਕਰਨਾ ਪਿਆ ਹੈ। ਤਾਜ਼ਾ ਮਾਮਲਾ ਰਾਜਸਥਾਨ ਦੇ ਭਰਤਪੁਰ ਤੋਂ ਸਾਹਮਣੇ ਆਇਆ ਹੈ। ਇੱਥੇ ਦੋ ਲੜਕੀਆਂ ਨੇ ਰੀਲ ਬਣਾਉਣ ਲਈ ਕਾਰ 'ਤੇ ਰੱਖ ਕੇ ਪਟਾਕੇ ਚਲਾਏ। ਵੀਡੀਓ ਵਾਇਰਲ ਹੋਣ 'ਤੇ ਪੁਲਸ ਉਨ੍ਹਾਂ ਨੂੰ ਥਾਣੇ ਲੈ ਆਈ।
#दीपावली त्यौहार के दौरान #सोशल मीडिया पर रील बनाने के लिए चलती थार गाड़ी की छत पर#बम_पटाखे फोड़कर आमजन की जान जोखिम में डालने व राहगीरो को परेशान करने के मामले में
— Bharatpur Police (@BharatpurPolice) November 6, 2024
2 महिला #गिरफ्तार
🚨जिला पुलिस अधीक्षक श्री @ips_mridul
के निर्देशन में भरतपुर थाना #सेवर की कार्यवाही@RajCMO pic.twitter.com/XCdpxEWgA2
ਦੀਵਾਲੀ ਦੀ ਰਾਤ ਦੋ ਲੜਕੀਆਂ ਕਾਰ 'ਚ ਸੜਕ 'ਤੇ ਨਿਕਲੀਆਂ ਸਨ। ਦੋਵਾਂ ਨੇ ਸੜਕ 'ਤੇ ਹੰਗਾਮਾ ਕੀਤਾ ਅਤੇ ਕਾਰ ਦੀ ਛੱਤ 'ਤੇ ਰੱਖ ਕੇ ਪਟਾਕੇ ਚਲਾਏ। ਇਸ ਦੌਰਾਨ ਦੋਵੇਂ ਲੜਕੀਆਂ ਕਾਰ 'ਚ ਬੈਠ ਕੇ ਰੀਲਾਂ ਬਣਾ ਰਹੀਆਂ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਰਾਜਸਥਾਨ ਪੁਲਸ ਸਰਗਰਮ ਹੋ ਗਈ ਅਤੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਪੁਲਸ ਨੇ ਦੋਵੇਂ ਲੜਕੀਆਂ ਨੂੰ ਲੱਭ ਕੇ ਥਾਣੇ ਲਿਆਂਦਾ। ਦੋਵਾਂ ਲੜਕੀਆਂ ਦੀ ਇੱਕ ਵੀਡੀਓ ਬਣਾਈ ਗਈ, ਜਿਸ ਨੂੰ ਰਾਜਸਥਾਨ ਪੁਲਸ ਨੇ ਖੁਦ ਵਾਇਰਲ ਕਰ ਦਿੱਤਾ ਹੈ। ਇਸ ਵੀਡੀਓ 'ਚ ਦੋਵੇਂ ਲੜਕੀਆਂ ਕਹਿ ਰਹੀਆਂ ਹਨ ਕਿ ਅਸੀਂ ਦੀਵਾਲੀ ਵਾਲੀ ਰਾਤ ਵੀਡੀਓ ਬਣਾਈ ਸੀ, ਜੋ ਲੋਕਾਂ ਲਈ ਖਤਰਨਾਕ ਹੋ ਸਕਦੀ ਸੀ।
ਦੋਹਾਂ ਕੁੜੀਆਂ ਨੇ ਕਿਹਾ, 'ਸਾਨੂੰ ਨਹੀਂ ਪਤਾ ਸੀ ਕਿ ਇਹ ਅਪਰਾਧ ਹੈ। ਅਸੀਂ ਇਸ ਲਈ ਮੁਆਫ਼ੀ ਮੰਗਦੀਆਂ ਹਾਂ ਅਤੇ ਦੁਬਾਰਾ ਅਜਿਹਾ ਕਦੇ ਨਹੀਂ ਕਰਾਂਗੀਆਂ।' ਪੁਲਸ ਨੇ ਕਿਹਾ ਕਿ ਸ਼ਾਂਤੀ ਭੰਗ ਕਰਨ ਦੇ ਮਾਮਲੇ 'ਚ ਧਾਰਾ 170 ਬੀ.ਐੱਨ.ਐੱਸ.ਐੱਸ. ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਕ ਹੋਰ ਥਾਂ ਵਾਪਰੀ ਅਜਿਹੀ ਘਟਨਾ
ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਔਰੈਯਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੋ ਨੌਜਵਾਨ ਕਾਲੇ ਰੰਗ ਦੀ ਕਾਰ 'ਤੇ ਖਤਰਨਾਕ ਸਟੰਟ ਕਰਦੇ ਨਜ਼ਰ ਆ ਰਹੇ ਹਨ। ਕਾਰ 'ਤੇ MLA ਲਿਖਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਗੱਡੀ ਵਿੱਚ ਕੋਈ ਨੰਬਰ ਪਲੇਟ ਨਹੀਂ ਹੈ। ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਬਣਾਈ ਗਈ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।