Fact Check: 'ਅਬਕੀ ਬਾਰ 400 ਪਾਰ...' ਦੀ ਰਟ ਲਗਾਉਂਦੇ ਨਜ਼ਰ ਆਏ ਵਿਅਕਤੀ ਦੀ ਵਾਇਰਲ ਵੀਡੀਓ ਸਕ੍ਰਿਪਟਿਡ ਹੈ

Tuesday, May 28, 2024 - 06:50 PM (IST)

Fact Check By BOOM

ਲੋਕ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ 'ਅਬਕੀ ਬਾਰ 400 ਪਾਰ' ਦਾ ਨਾਅਰਾ ਲਾਉਂਦਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਨਾਅਰੇਬਾਜ਼ੀ ਕਰਨ ਕਾਰਨ ਉਹ ਮਾਨਸਿਕ ਤੌਰ 'ਤੇ ਬੀਮਾਰ ਹੋ ਗਿਆ ਹੈ। BOOM ਨੇ ਆਪਣੀ ਜਾਂਚ 'ਚ ਪਾਇਆ ਕਿ ਵਾਇਰਲ ਵੀਡੀਓ ਸਕ੍ਰਿਪਟਿਡ ਹੈ। ਵੀਡੀਓ ਵਿੱਚ ਮਰੀਜ਼ ਦੀ ਨਕਲ ਕਰ ਰਹੇ ਜੰਮੂ ਦੇ ਰਹਿਣ ਵਾਲੇ ਡਾਕਟਰ ਰਾਜਿੰਦਰ ਥਾਪਾ ਨੇ ਬੂਮ ਨੂੰ ਦੱਸਿਆ ਕਿ ਇਹ ਇੱਕ ਮਨੋਰੰਜਨ ਲਈ ਬਣਾਈ ਗਈ ਵੀਡੀਓ ਸੀ।

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਲੋਕ ਸਭਾ ਚੋਣਾਂ ਵਿਚ ਐੱਨਡੀਏ ਗਠਜੋੜ ਨਾਲ 400 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਦੀ ਹੋਈ 'ਅਬਕੀ ਬਾਰ 400 ਪਾਰ' ਦਾ ਨਾਅਰਾ ਲਗਾ ਰਹੀ ਹੈ। ਵੀਡੀਓ 'ਚ ਕੁਝ ਲੋਕ ਗੰਭੀਰ ਹਾਲਤ 'ਚ ਨਜ਼ਰ ਆਏ ਵਿਅਕਤੀ ਨੂੰ ਡਾਕਟਰ ਕੋਲ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉੱਥੇ ਉਸ ਨੂੰ ਟੀਕਾ ਲਗਾਉਂਦੇ ਹੋਏ ਵੀ ਦਿਖਾਇਆ ਗਿਆ ਹੈ।

ਦੱਸ ਦੇਈਏ ਕਿ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਫੇਸਬੁੱਕ ਯੂਜ਼ਰ ਨੇ ਲਿਖਿਆ, '400 ਪਾਰ ਕਰਦੇ ਕਰਦੇ ਹੋ ਗਿਆ ਪਾਗਲ'।

PunjabKesari

ਦੂਜੇ ਪਾਸੇ ਇਸ ਵੀਡੀਓ ਨੂੰ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕਰਦੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਲਿਖਿਆ, 'ਚੰਗੇ ਦਿਨ ਤਾਂ ਗੁਜ਼ਰ ਗਏ, ਹੁਣ ਦੀ ਵਾਰ 400 ਪਾਰ'।

PunjabKesari

ਫੈਕਟ ਚੈੱਕ
ਬੂਮ ਨੇ ਫੈਕਟ ਚੈੱਕ ਲਈ ਵਾਇਰਲ ਵੀਡੀਓ ਨਾਲ ਸਬੰਧਤ ਕੀਵਰਡਸ ਨਾਲ ਗੂਗਲ 'ਤੇ ਖੋਜ ਕੀਤੀ। ਸਾਨੂੰ Enquirer Today News ਨਾਮ ਦੇ ਫੇਸਬੁੱਕ ਪੇਜ 'ਤੇ ਨਕਲ ਕਰ ਰਹੇ ਵਿਅਕਤੀ ਦੀ ਇੰਟਰਵਿਊ ਵੀਡੀਓ ਮਿਲੀ। ਵੀਡੀਓ ਵਿੱਚ ਵਿਅਕਤੀ ਦਾ ਨਾਮ ਡਾਕਟਰ ਰਾਜਿੰਦਰ ਥਾਪਾ ਦੱਸਿਆ ਗਿਆ ਹੈ। ਇੰਟਰਵਿਊ ਵੀਡੀਓ 'ਚ ਉਹ ਵਾਇਰਲ ਵੀਡੀਓ ਬਾਰੇ ਗੱਲ ਕਰ ਰਹੇ ਸਨ।

ਇਸ ਤੋਂ ਸਕੇਂਤ ਲੈ ਕੇ ਅਸੀਂ ਰਾਜਿੰਦਰ ਥਾਪਾ ਬਾਰੇ ਪੜਤਾਲ ਕੀਤੀ ਅਤੇ ਉਸ ਨਾਲ ਸੰਪਰਕ ਕੀਤਾ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਸੇਵਾਮੁਕਤ ਸੀਐੱਮਓ ਹਨ ਅਤੇ ਪਿਛਲੇ ਕਈ ਸਾਲਾਂ ਤੋਂ ਸਥਾਨਕ ਫਿਲਮਾਂ ਵਿੱਚ ਵੀ ਕੰਮ ਕਰ ਰਹੇ ਹਨ।

ਵਾਇਰਲ ਵੀਡੀਓ ਬਾਰੇ ਡਾਕਟਰ ਰਾਜਿੰਦਰ ਥਾਪਾ ਨੇ ਬੂਮ ਨੂੰ ਦੱਸਿਆ, "ਇਹ ਸਕ੍ਰਿਪਟਡ ਵੀਡੀਓ ਕਰੀਬ 2 ਹਫ਼ਤੇ ਪਹਿਲਾਂ ਬਣਾਈ ਗਈ ਸੀ। ਅਸੀਂ ਇੱਕ ਫਿਲਮ ਦੀ ਸ਼ੂਟਿੰਗ ਕਰ ਰਹੇ ਸੀ। ਇਸ ਦੌਰਾਨ ਮੈਂ ਭਾਜਪਾ ਦੇ ਇੱਕ ਪ੍ਰੋਗਰਾਮ ਤੋਂ ਵਾਪਸ ਪਰਤਿਆ ਸੀ ਤਾਂ ਮੈਨੂੰ ਅਚਾਨਕ ਇਹ ਵਿਚਾਰ ਆਇਆ ਅਤੇ ਮੈਂ ਆਪਣੇ ਦੋਸਤਾਂ ਨਾਲ ਮਿਲ ਕੇ ਇਹ ਮਨੋਰੰਜਨ ਵੀਡੀਓ ਬਣਾਇਆ। ਜੋ ਅਚਾਨਕ ਵਾਇਰਲ ਹੋ ਗਿਆ।"

ਉਨ੍ਹਾਂ ਅੱਗੇ ਕਿਹਾ, "ਲੋਕਾਂ ਨੇ ਇਹ ਛੋਟੀ ਵੀਡੀਓ ਬਹੁਤ ਪਸੰਦ ਕੀਤੀ। ਇਸ ਲਈ ਇਸਦਾ ਦੂਜਾ ਭਾਗ ਵੀ ਬਣਾਇਆ ਗਿਆ ਹੈ, ਹੁਣ ਇਸਦਾ ਤੀਜਾ ਅਤੇ ਚੌਥਾ ਭਾਗ ਵੀ ਆਉਣ ਵਾਲਾ ਹੈ।" 

ਡਾ: ਰਜਿੰਦਰ ਥਾਪਾ ਨੇ ਬੂਮ ਨੂੰ ਇਹ ਵੀ ਦੱਸਿਆ ਕਿ ਉਹ ਇੱਕ ਸਮਾਜ ਸੇਵੀ ਵੀ ਹਨ ਅਤੇ 2020 ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਵੀ ਹਨ। ਉਹ ਜੰਮੂ ਦੇ ਡਾਕਟਰ ਵਿੰਗ ਦੇ ਪ੍ਰਧਾਨ ਵੀ ਹਨ। ਸਾਨੂੰ ਡਾ: ਰਾਜਿੰਦਰ ਥਾਪਾ ਦੇ ਫੇਸਬੁੱਕ ਪ੍ਰੋਫਾਈਲ ਤੋਂ ਦੋਵੇਂ ਸਕ੍ਰਿਪਟਡ ਵੀਡੀਓਜ਼ ਮਿਲੀਆਂ।

ਜੇਕੇ ਲਾਈਨ ਨਿਊਜ਼ ਨਾਂ ਦੇ ਫੇਸਬੁੱਕ ਪੇਜ 'ਤੇ ਵੀ ਡਾਕਟਰ ਰਾਜਿੰਦਰ ਥਾਪਾ ਨੂੰ ਵਾਇਰਲ ਵੀਡੀਓ ਬਾਰੇ ਇੰਟਰਵਿਊ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ।

(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


rajwinder kaur

Content Editor

Related News