ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
Friday, May 08, 2026 - 07:24 PM (IST)
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਮਿਲਾਵਟਖੋਰੀ ਦੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਪਰ ਹਾਲ ਹੀ ਵਿੱਚ ਸਾਹਮਣੇ ਆਈ ਇੱਕ ਵੀਡੀਓ ਨੇ ਸਭ ਦੇ ਹੋਸ਼ ਉਡਾ ਦਿੱਤੇ ਹਨ। ਇਸ ਵੀਡੀਓ ਵਿੱਚ ਕਿਸੇ ਪੈਕਟ ਬੰਦ ਚੀਜ਼ ਦੀ ਨਹੀਂ, ਸਗੋਂ ਸਿਹਤ ਲਈ ਗੁਣਕਾਰੀ ਮੰਨੇ ਜਾਣ ਵਾਲੇ ਖੀਰੇ ਵਿੱਚ ਹੋ ਰਹੀ ਮਿਲਾਵਟ ਨੂੰ ਦਿਖਾਇਆ ਗਿਆ ਹੈ।
ਨਕਲੀ ਰੰਗ ਨਾਲ ਖੀਰਿਆਂ ਨੂੰ ਬਣਾਇਆ ਜਾ ਰਿਹਾ 'ਤਾਜ਼ਾ'
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਔਰਤ ਰੇਲਵੇ ਸਟੇਸ਼ਨ 'ਤੇ ਜ਼ਮੀਨ 'ਤੇ ਬੈਠੀ ਹੈ ਅਤੇ ਉਸ ਕੋਲ ਛਿੱਲੇ ਹੋਏ ਖੀਰੇ ਪਏ ਹਨ। ਇਹ ਖੀਰੇ ਦੇਖਣ ਵਿੱਚ ਥੋੜ੍ਹੇ ਚਿੱਟੇ ਰੰਗ ਦੇ ਹਨ, ਜਿਨ੍ਹਾਂ ਨੂੰ ਤਾਜ਼ਾ ਅਤੇ ਆਕਰਸ਼ਕ ਦਿਖਾਉਣ ਲਈ ਔਰਤ ਉਨ੍ਹਾਂ ਨੂੰ ਇੱਕ ਹਰੇ ਰੰਗ ਦੇ ਘੋਲ (ਕੈਮੀਕਲ) ਵਿੱਚ ਡੁਬੋ ਰਹੀ ਹੈ। ਰੰਗ ਵਿੱਚ ਡੁਬੋਣ ਤੋਂ ਬਾਅਦ ਖੀਰੇ ਇੱਕਦਮ ਹਰੇ ਅਤੇ ਤਾਜ਼ਾ ਦਿਖਾਈ ਦੇਣ ਲੱਗ ਪੈਂਦੇ ਹਨ।
ਕਟਿਹਾਰ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ ਵੀਡੀਓ
ਇਹ ਵੀਡੀਓ ਬਿਹਾਰ ਦੇ ਕਟਿਹਾਰ ਰੇਲਵੇ ਸਟੇਸ਼ਨ ਦੀ ਦੱਸੀ ਜਾ ਰਹੀ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ,। ਸੋਸ਼ਲ ਮੀਡੀਆ 'ਤੇ 'ਛਪਰਾ ਜ਼ਿਲ੍ਹਾ' ਨਾਮਕ ਐਕਸ (ਪਹਿਲਾਂ ਟਵਿੱਟਰ) ਹੈਂਡਲ ਤੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
सोशल मीडिया पर वायरल यह वीडियो कटिहार रेलवे स्टेशन का बताया जा रहा है, खीरा को हरे रंग से रंगती दिखी महिलाएं। pic.twitter.com/AdVmfTo00G
— छपरा जिला 🇮🇳 (@ChapraZila) May 8, 2026
ਲੋਕਾਂ 'ਚ ਭਾਰੀ ਰੋਸ
ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਆਮ ਲੋਕਾਂ ਵਿੱਚ ਭਾਰੀ ਡਰ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹੁਣ ਬਾਜ਼ਾਰ ਵਿੱਚ ਕੁਝ ਵੀ ਸ਼ੁੱਧ ਨਹੀਂ ਰਿਹਾ ਅਤੇ ਇਹ ਸਿੱਧੇ ਤੌਰ 'ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ,। ਇੱਕ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ, "ਹੁਣ ਰੇਲਵੇ ਸਟੇਸ਼ਨ ਦੇ ਆਸ-ਪਾਸ ਖੀਰੇ ਖਾਣਾ ਵੀ ਛੱਡਣਾ ਪਵੇਗਾ"। ਲੋਕਾਂ ਨੇ ਪ੍ਰਸ਼ਾਸਨ ਅਤੇ ਫੂਡ ਸੇਫਟੀ ਵਿਭਾਗ ਤੋਂ ਮੰਗ ਕੀਤੀ ਹੈ ਕਿ ਅਜਿਹੇ ਮਾਮਲਿਆਂ ਦੀ ਤੁਰੰਤ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
