ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ

08/09/2021 2:51:18 PM

ਸਿਰਸਾ (ਭਾਸ਼ਾ)- ਇਹ ਸੋਸ਼ਲ ਮੀਡੀਆ ਦੀ ਵਧਦੀ ਪਹੁੰਚ ਅਤੇ ਤਾਕਤ ਦਾ ਪ੍ਰਮਾਣ ਹੈ ਕਿ ਇਕ ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਦਾ ਜੀਵਨ ਸੰਵਾਰ ਦਿੱਤਾ। ਹਰਿਆਣਾ ਅਤੇ ਪੰਜਾਬ ਦੀ ਸਰਹੱਦ 'ਤੇ ਸਥਿਤ ਕਸਬੇ ਸਰਦੂਲਗੜ੍ਹ 'ਚ ਨਾਬਾਲਗ ਭਰਾ-ਭੈਣ ਕਰਮਵੀਰ (14) ਅਤੇ ਪੂਜਾ (13) ਦੇ ਪਿਤਾ ਕੁਲਵਿੰਦਰ ਸਿੰਘ ਦੀ ਲਗਭਗ 7 ਮਹੀਨੇ ਪਹਿਲਾਂ ਪੀਲੀਏ ਨਾਲ ਮੌਤ ਹੋ ਗਈ। ਮਾਂ ਸੋਮਾਬਾਈ ਦਾ ਦਿਹਾਂਤ 2 ਸਾਲ ਪਹਿਲਾਂ ਹੀ ਕੈਂਸਰ ਨਾਲ ਹੋ ਚੁਕਿਆ ਹੈ। ਪਿਤਾ ਦੀ ਮੌਤ ਤੋਂ ਬਾਅਦ ਬੱਚਿਆਂ ਦੀ ਸਕੂਲ ਦੀ ਪੜ੍ਹਾਈ ਛੁੱਟ ਗਈ। ਕਰਮਵੀਰ ਇਕ ਨਾਈ ਦੀ ਦੁਕਾਨ 'ਤੇ 40 ਰੁਪਏ ਪ੍ਰਤੀ ਦਿਨ ਕੰਮ ਕਰਨ ਲੱਗਾ। ਕੁੱਲ 1200 ਰੁਪਏ ਨਾਲ ਗੁਜ਼ਾਰਾ ਮੁਸ਼ਕਲ ਸੀ ਅਤੇ ਕਈ ਦਿਨ ਅਜਿਹੇ ਵੀ ਆਏ, ਜਦੋਂ ਭਰਾ-ਭੈਣ ਨੂੰ ਭੁੱਖੇ ਢਿੱਡ ਸੌਣਾ ਪਿਆ। ਮਕਾਨ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਛੱਤ ਨੂੰ ਲੱਕੜ ਦਾ ਸਹਾਰਾ ਦਿੱਤਾ ਗਿਆ ਸੀ ਪਰ ਇਹ ਸ਼ੱਕ ਬਣਿਆ ਹੋਇਆ ਸੀ ਕਿ ਮੀਂਹ 'ਚ ਮਕਾਨ ਡਿੱਗ ਨਾ ਜਾਏ।

ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ

ਹਾਲ 'ਚ ਇਕ ਸਮਾਜਸੇਵੀ ਸੰਸਥਾ ਅਰਦਾਸ ਚੈਰੀਟੇਬਲ ਟਰੱਸਟ ਦੇ ਇਕ ਅਹੁਦਾ ਅਧਿਕਾਰੀ ਅਮਨਦੀਪ ਨੂੰ ਇਸ ਦਾ ਪਤਾ ਲੱਗਾ ਅਤੇ ਉਹ ਘਰ ਆਏ, ਬੱਚਿਆਂ ਨਾਲ ਗੱਲ ਕੀਤੀ। ਖ਼ਰਾਬ ਮਕਾਨ ਦਾ ਵੀਡੀਓ ਬਣਾਇਆ ਅਤੇ ਇਕ ਸੰਦੇਸ਼ ਸੋਸ਼ਲ ਮੀਡੀਆ 'ਤੇ ਪਾਇਆ। ਸੰਦੇਸ਼ ਵਾਇਰਲ ਹੋ ਗਿਆ ਅਤੇ ਦੇਸ਼ ਵਿਦੇਸ਼ ਤੋਂ ਮਦਦ ਦੀ ਪੇਸ਼ਕਸ਼ ਆਉਣ ਲੱਗੀ। ਮਦਦ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਉਤਰਾਖੰਡ ਤੋਂ ਹੀ ਨਹੀਂ ਸਪੇਨ, ਕੈਨੇਡਾ, ਯੂਨਾਈਟੇਡ ਕਿੰਗਡਮ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਵੀ ਆਈ। ਨੇੜੇ-ਤੇੜੇ ਦੇ ਇਲਾਕਿਆਂ ਦੇ ਲੋਕਾਂ 'ਚੋਂ ਵੀ ਕੋਈ ਰਾਸ਼ਨ ਲੈ ਕੇ ਆਇਆ ਤਾਂ ਕੋਈ ਕੱਪੜੇ। ਟਰੱਸਟ ਦੇ ਪ੍ਰਧਾਨ ਗੁਰਲਾਲ ਅਤੇ ਉੱਪ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਨ ਸਹਿਯੋਗ ਨਾਲ ਬੱਚਿਆਂ ਦਾ ਦਾਖ਼ਲਾ ਦਸ਼ਮੇਸ਼ ਕਾਨਵੈਂਟ ਸਕੂਲ 'ਚ ਕਰਵਾ ਦਿੱਤਾ ਹੈ ਅਤੇ ਖ਼ਰਾਬ ਮਕਾਨ ਦਾ ਮੁੜ ਨਿਰਮਾਣ ਕਰਵਾ ਦਿੱਤਾ ਹੈ। ਕਰਮਵੀਰ ਅਤੇ ਪੂਜਾ ਤੋਂ ਇਹ ਪੁੱਛਣ 'ਤੇ ਕਿ ਭੁੱਖੇ ਢਿੱਡ ਸੌਣ ਦੀ ਬਜਾਏ ਉਨ੍ਹਾਂ ਨੇ ਗੁਆਂਢ ਤੋਂ ਮਦਦ ਕਿਉਂ ਨਹੀਂ ਮੰਗੀ ਤਾਂ ਉਨ੍ਹਾਂ ਕਿਹਾ,''ਅੰਦਰੋਂ ਮਨ ਜੇਹਾ ਹੀ ਨਹੀਂ ਮੰਨਿਆ ਕਿ ਕਿਸੇ ਤੋਂ ਮੰਗਿਆ ਜਾਵੇ ਯਾਨੀ ਜ਼ਮੀਰ ਮੰਨਿਆ ਹੀ ਨਹੀਂ ਕਿ ਕਿਸੇ ਦੇ ਅੱਗੇ ਹੱਥ ਫੈਲਾਇਆ ਜਾਵੇ।''

ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਦੀ ਕੇਂਦਰ ਨੂੰ ਚਿਤਾਵਨੀ: 5 ਸਤੰਬਰ ਨੂੰ ਮਹਾਪੰਚਾਇਤ 'ਚ ਬਣੇਗੀ ਆਰ-ਪਾਰ ਦੀ ਰਣਨੀਤੀ


DIsha

Content Editor

Related News