ਬਰਫ 'ਚ ਦੱਬੇ ਸ਼ਹੀਦ ਕਮਾਂਡੋ ਦੀ ਤਸਵੀਰ ਹੋ ਰਹੀ ਵਾਇਰਲ
Wednesday, Apr 08, 2020 - 12:43 AM (IST)

ਨਵੀਂ ਦਿੱਲੀ— ਦੂਰ-ਦੂਰ ਤਕ ਬਰਫ ਦਾ ਸਫੇਦ ਚਾਦਰ ਹੈ, ਜਿਸ ਦੇ ਵਿਚ ਭਾਰਤੀ ਫੌਜ ਦੀ ਸਪੈਸ਼ਲ ਫੋਰਸ ਦੇ ਕਮਾਂਡੋਜ਼ ਨੂੰ ਇਕ ਹੈਲੀਕਪਟਰ ਤੋਂ ਛਲਾਂਗ ਮਾਰਦੇ ਦੇਖਿਆ ਜਾ ਸਕਦਾ ਹੈ। ਇਹ ਕਸ਼ਮੀਰ ਦੇ ਕੁਪਵਾੜਾ ਦੇ ਪਹਾੜਾਂ ਦੀ ਤਸਵੀਰ ਹੈ, ਜੋ 4 ਅਪ੍ਰੈਲ ਨੂੰ ਦੁਪਿਹਰ 12:45 ਮਿੰਟ 'ਤੇ ਲਈ ਗਈ ਸੀ। ਇਸ ਤਸਵੀਰ 'ਚ ਇਕ ਫੌਜੀ ਨੂੰ ਕਮਰ ਤਕ ਬਰਫ 'ਚ ਦੱਬੇ ਹੋਏ ਦੇਖਿਆ ਵੀ ਜਾ ਸਕਦਾ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਨ੍ਹਾਂ ਫੌਜੀਆਂ ਦੀ ਆਖਰੀ ਤਸਵੀਰ ਹੋਵੇਗੀ।
ਗਨਫਾਈਟਰ 'ਚ ਇਨ੍ਹਾਂ ਫੌਜੀਆਂ ਨੇ 4 ਅੱਤਵਾਦੀਆਂ ਨੂੰ ਕੀਤਾ ਢੇਰ
ਇਕ ਰਿਪੋਰਟ ਅਨੁਸਾਰ ਅਸਲ 'ਚ ਇਸ ਅਪਰੇਸ਼ਨ 'ਚ ਫੌਜੀਆਂ ਦੇ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਸਾਰੇ ਪੰਜ ਜਾਣੇ ਨਹੀਂ ਬਚੇ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰੀ ਮਾਤਰਾਂ 'ਚ ਹਥਿਆਰਾਂ ਨਾਲ ਲੈਸ ਤੇ ਚਾਰ ਅੱਤਵਾਦੀਆਂ ਨੂੰ ਇਕ ਗਨਫਾਈਟਰ 'ਚ ਪੁਆਇੰਟ ਬਲੈਂਕ ਰੇਂਜ ਨਾਲ ਮਾਰਿਆ। ਇਹ ਫੌਜੀ ਜੋ ਆਪਣੇ ਮਿਸ਼ਨ ਤੋਂ ਅਜੇ ਤਕ ਨਹੀਂ ਵਾਪਸ ਆਏ। ਇਹ ਸਪੈਸ਼ਲ ਫੋਰਸ ਕਮਾਂਡੋਜ਼ ਘੱਟ ਤੋਂ ਘੱਟ ਦੋ ਸਕੁਐਡ ਨਾਲ ਆਉਂਦੇ ਹਨ। ਜਿਨ੍ਹਾਂ ਨੂੰ ਅੱਤਵਾਦੀਆਂ ਦੀ ਭਾਲ ਲਈ ਤਾਇਨਾਤ ਕੀਤਾ ਗਿਆ ਸੀ।