ਵਾਇਲਨ ਵਾਦਕ ਬਾਲਾ ਭਾਸਕਰ ਦਾ ਦਿਹਾਂਤ, ਹਾਦਸੇ ’ਚ ਹੋਏ ਸਨ ਜ਼ਖਮੀ

Wednesday, Oct 03, 2018 - 03:53 AM (IST)

ਵਾਇਲਨ ਵਾਦਕ ਬਾਲਾ ਭਾਸਕਰ ਦਾ ਦਿਹਾਂਤ, ਹਾਦਸੇ ’ਚ ਹੋਏ ਸਨ ਜ਼ਖਮੀ

ਤਿਰੂਵਨੰਤਪੁਰਮ– ਮਸ਼ਹੂਰ ਵਾਇਲਨ ਵਾਦਕ ਬਾਲਾ ਭਾਸਕਰ ਦਾ ਮੰਗਲਵਾਰ ਸਵੇਰੇ ਦਿਹਾਂਤ ਹੋ ਗਿਆ। ਪਿਛਲੇ ਮਹੀਨੇ ਇਕ ਸੜਕ ਹਾਦਸੇ ’ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਹਸਪਤਾਲ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 40 ਸਾਲ ਦੇ ਸਨ। ਹਾਦਸਾ 25 ਸਤੰਬਰ ਨੂੰ ਵਾਪਰਿਆ, ਉਸ ’ਚ ਉਸ ਦੀ ਦੋ ਸਾਲਾ ਬੇਟੀ ਦੀ ਮੌਤ  ਹੋ ਗਈ ਸੀ। ਹਾਦਸੇ ’ਚ ਗੰਭੀਰ ਰੂਪ ਨਾਲ ਜ਼ਖਮੀ ਉਨ੍ਹਾਂ ਦੀ ਪਤਨੀ ਲਕਸ਼ਮੀ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਸਮੇਂ ਭਾਸਕਰ ਦਾ ਪਰਿਵਾਰ ਤ੍ਰਿਸ਼ੂਰ ਦੇ ਇਕ ਮੰਦਰ ਤੋਂ ਪੂਜਾ ਕਰਕੇ ਪਰਤ ਰਿਹਾ ਸੀ। ਕਾਰ ਭਾਸਕਰ ਦਾ ਦੋਸਤ ਅਰਜੁਨ ਚਲਾ ਰਿਹਾ ਸੀ। ਉਨ੍ਹਾਂ ਦਾ ਕਾਰ ’ਤੇ ਕੰਟਰੋਲ ਨਹੀਂ ਰਿਹਾ ਅਤੇ ਉਹ ਇਕ ਦਰੱਖਤ ਨਾਲ ਜਾ ਟਕਰਾਈ। 


Related News