ਮੂਰਤੀ ਤੋੜਨ ''ਤੇ ਮੇਰਠ ''ਚ ਹਿੰਸਕ ਝੜਪਾਂ
Sunday, Jun 11, 2017 - 01:16 AM (IST)

ਮੇਰਠ— ਇਥੋਂ ਦੇ ਭਾਵਨਾਥੁਰ ਥਾਣਾ ਖੇਤਰ 'ਚ ਇਕ ਮੰਦਰ ਦੀ ਮੂਰਤੀ ਤੋੜਨ 'ਤੇ ਹਿੰਸਾ ਭੜਕ ਉੱਠੀ। 2 ਧਿਰਾਂ ਦਰਮਿਆਨ ਸ਼ੁੱਕਰਵਾਰ ਰਾਤ ਦੇਰ ਗਏ ਵਾਪਰੀ ਇਸ ਘਟਨਾ 'ਚ 3 ਵਿਅਕਤੀ ਜ਼ਖਮੀ ਹੋ ਗਏ। ਘਟਨਾ ਵਿਰੁੱਧ ਹਿੰਦੂ ਯੁਵਾ ਵਾਹਿਨੀ ਨੇ ਮੇਰਠ-ਗੜ੍ਹ ਸੜਕ 'ਤੇ ਜਾਮ ਲਗਾ ਦਿੱਤਾ।
ਖਬਰਾਂ ਮੁਤਾਬਕ ਪਿੰਡ ਗੋਕੁਲਪੁਰ ਦੇ ਸ਼ਿਵ ਮੰਦਰ 'ਚ ਪੇਂਡੂਆਂ ਨੇ ਵੇਖਿਆ ਕਿ ਮੰਦਰ ਦੀ ਮੂਰਤੀ ਟੁੱਟੀ ਹੋਈ ਸੀ ਤੇ ਦਾਨ ਪੇਟੀ ਵੀ ਗਾਇਬ ਸੀ। ਸੂਚਨਾ ਮਿਲਦੇ ਹੀ ਪੇਂਡੂਆਂ ਸਮੇਤ ਵੱਖ-ਵੱਖ ਹਿੰਦੂ ਸੰਗਠਨ ਮੌਕੇ 'ਤੇ ਪਹੁੰਚ ਗਏ। ਹੰਗਾਮਾ ਵਧਦਾ ਦੇਖ ਕੇ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਨਵੀਂ ਮੂਰਤੀ ਸਥਾਪਿਤ ਕਰ ਦਿੱਤੀ।