ਗਊ ਰੱਖਿਆ ਦੇ ਨਾਂ ''ਤੇ ਹਿੰਸਾ ਕਰਨਾ ਗਲਤ: ਭਾਗਵਤ

09/18/2017 2:02:01 PM

ਜੈਪੁਰ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਹੁਣ ਰਾਸ਼ਟਰੀ ਸਵੈ-ਸੇਵਕ ਸੰਘ ਦੇ ਸੰਘ ਚਾਲਕ ਡਾ. ਮੋਹਨ ਭਾਗਵਤ ਨੇ ਵੀ ਗਊ ਰੱਖਿਆ ਦੇ ਨਾਂ 'ਤੇ ਹੋ ਰਹੀ ਹਿੰਸਾ 'ਤੇ ਨਾਰਾਜ਼ਗੀ ਜਤਾਈ। ਭਾਗਵਤ ਨੇ ਹਿੰਸਾ ਦਾ ਮਾਰਗ ਅਪਣਾਉਣ ਵਾਲੇ ਕਥਿਤ ਗਊ ਰੱਖਿਆ ਨੂੰ ਸਮਝਾਉਂਦੇ ਹੋਏ ਕਿਹਾ ਕਿ ਜਿਹੜੇ ਲੋਕ ਗਊ ਦੇ ਪ੍ਰਤੀ ਆਸਥਾ ਰੱਖਦੇ ਹਨ, ਉਹ ਗਊ ਦਾ ਪਾਲਣ ਕਰਦੇ ਹਨ, ਉਨ੍ਹਾਂ ਦੀ ਡੂੰਘੀ ਆਸਥਾ ਨੂੰ ਸੱਟ ਲੱਗਣ ਦੇ ਬਾਵਜੂਦ ਉਹ ਹਿੰਸਾ ਦਾ ਰਸਤਾ ਨਹੀਂ ਅਪਣਾਉਂਦੇ ਹਨ। ਭਾਗਵਤ 6 ਦਿਨ ਦੇ ਰਾਜਸਥਾਨ ਦੌਰੇ 'ਤੇ ਹਨ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਗਊ ਦੀ ਪ੍ਰਮੋਸ਼ਨ ਹੋਵੇ, ਕਿਉਂਕਿ ਗਊ ਸਾਡੇ ਲਈ ਆਰਥਿਕ ਰੂਪ ਨਾਲ ਵੀ ਲਾਭਕਾਰੀ ਹੈ। 
ਸਵਦੇਸ਼ੀ ਤੋਂ ਦੇਸ਼ ਦੇ ਬੇਰੁਜ਼ਗਾਰਾਂ ਨੂੰ ਮਿਲਦਾ ਹੈ ਰੋਜ਼ਗਾਰ
ਚੀਨੀ ਸਾਮਾਨ ਦਾ ਬਾਈਕਾਟ ਅਤੇ ਸਵਦੇਸ਼ੀ ਦੇ ਸੰਬੰਧ 'ਚ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਰ.ਐਸ.ਐਸ. ਪ੍ਰਮੁੱਖ ਨੇ ਕਿਹਾ ਕਿ ਆਪਣੇ ਨੇੜੇ-ਤੇੜੇ ਜਿਹੜੇ ਵੀ ਗ੍ਰਹਿ ਉਦਯੋਗ, ਕੁਟੀਰ ਉਦਯੋਗ, ਲਘੂ ਉਦਯੋਗ ਨਾਲ ਵਸਤੂਆਂ ਬਣਦੀਆਂ ਹਨ, ਉਨ੍ਹਾਂ ਨੂੰ ਉਪਯੋਗ 'ਚ ਲਿਆਉਣਾ ਇਹ ਸਵਦੇਸ਼ੀ ਦਾ ਮੂਲ ਮੰਤਰ ਹੈ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਤੋਂ ਦੇਸ਼ ਦੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਮਿਲਦਾ ਹੈ। ਸਵਦੇਸ਼ੀ ਕੇਵਲ ਵਸਤੂਆਂ ਤੱਕ ਨਹੀਂ ਪਰ ਮਨ 'ਚ ਸਵਦੇਸ਼ ਦੇ ਗੌਰਵ ਦਾ ਭਾਵ ਪ੍ਰਗਟ ਹੋਣਾ ਚਾਹੀਦਾ। ਭਾਗਵਤ ਨੇ ਕਿਹਾ ਕਿ ਰਾਸ਼ਟਰੀ ਸਵੈ-ਮਾਣ ਨੂੰ ਆਰਥਿਕ ਨਜ਼ਰੀਏ ਨਾਲ ਵੀ ਸਵੈ-ਸਹਿਯੋਗੀ ਹੋਣਾ ਜ਼ਰੂਰੀ ਹੈ। ਰਾਸ਼ਟਰ ਨੂੰ ਆਰਥਿਕ ਨਜ਼ਰੀਏ ਨਾਲ ਸਵੈ-ਨਿਰਭਰ ਕਰਨ ਦਾ ਅਰਥ ਸਵਦੇਸ਼ੀ ਵਸਤੂਆਂ ਤੱਕ ਸੀਮਿਤ ਨਹੀਂ ਹੈ। ਸਵਦੇਸ਼ੀ ਦਾ ਭਾਵ ਆਪਣੇ ਜੀਵਨ 'ਚ ਭਾਰਤੀ ਦੇ ਆਚਰਨ ਤੋਂ ਪ੍ਰਗਟ ਹੋਵੇ।


Related News