ਵਿਨੇਸ਼ ਫੋਗਾਟ ਦੀ ਯੋਗੇਸ਼ ਕੁਮਾਰ ਨਾਲ ਸਖ਼ਤ ਟੱਕਰ, ਜਾਣੋ ਕਿੰਨੀਆਂ ਵੋਟਾਂ ਨਾਲ ਚੱਲ ਰਹੀ ਅੱਗੇ

Tuesday, Oct 08, 2024 - 12:17 PM (IST)

ਜੁਲਾਨਾ- ਹਰਿਆਣਾ ਵਿਧਾਨ ਸਭਾ ਚੋਣਾਂ 2024 ਦੀਆਂ ਵੋਟਾਂ ਦੀ ਗਿਣਤੀ 'ਚ ਹੁਣ ਭਾਜਪਾ ਦਾ ਪਲੜਾ ਕਾਫ਼ੀ ਮਜ਼ਬੂਤ ਹੋ ਗਿਆ ਹੈ। ਉੱਥੇ ਹੀ ਹਰਿਆਣਾ ਦੀ ਬਹੁਚਰਚਿਤ ਜੁਲਾਨਾ ਸੀਟ 'ਤੇ ਕਾਂਗਰਸ ਭਾਜਪਾ ਨੂੰ ਸਖ਼ਤ ਟੱਕਰ ਦੇ ਰਹੀ ਹੈ। ਇੱਥੇ ਕਾਂਗਰਸ ਦੀ ਵਿਨੇਸ਼ ਫੋਗਾਟ ਨੇ ਭਾਜਪਾ ਦੇ ਕੈਪਟਨ ਯੋਗੇਸ਼ ਕੁਮਾਰ ਦੀ ਬੜ੍ਹਤ ਨੂੰ ਰੋਕ ਦਿੱਤਾ ਹੈ। 

ਜੁਲਾਨਾ ਵਿਧਾਨ ਸਭਾ ਸੀਟ 'ਤੇ ਵਿਨੇਸ਼ ਫੋਗਾਟ 35850 (+ 2147) ਇੰਨੀਆਂ ਵੋਟਾਂ ਨਾਲ ਭਾਜਪਾ ਦੇ ਯੋਗੇਸ਼ ਕੁਮਾਰ 33703 ( -2147) ਅੱਗੇ ਚੱਲ ਰਹੀ ਹੈ। ਵਿਨੇਸ਼ ਫੋਗਾਟ ਮੂਲ ਰੂਪ ਨਾਲ ਹਰਿਆਣਾ ਦੇ ਚਰਖੀ ਦਾਦਰੀ ਦੀ ਰਹਿਣ ਵਾਲੀ ਹੈ। ਜੁਲਾਨਾ ਵਿਧਾਨ ਸਭਾ 'ਚ ਵਿਨੇਸ਼ ਦੇ ਸਹੁਰੇ ਹਨ। ਦੱਸਣਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ 5 ਅਕਤੂਬਰ ਨੂੰ ਹੋਈਆਂ ਸਨ। ਜਿਨ੍ਹਾਂ ਦੀ ਅੱਜ ਗਿਣਤੀ ਚੱਲ ਰਹੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News