ਮਹਿਲਾ ਬਾਈਕਰ ਸੀਆ ਨੂੰ ਟੱਕਰ ਮਾਰ ਕੇ ਫਰਾਰ ਹੋਣ ਵਾਲਾ ਕਾਰ ਡਰਾਈਵਰ ਗ੍ਰਿਫ਼ਤਾਰ
Tuesday, Sep 15, 2026 - 12:38 PM (IST)
ਗੁਰੂਗ੍ਰਾਮ (ਏਜੰਸੀ)- ਮਹਿਲਾ ਬਾਈਕਰ ਨੂੰ ਟੱਕਰ ਮਾਰਨ ਦੇ ਦੋਸ਼ੀ ਕਾਰ ਡਰਾਈਵਰ ਕਲਿਆਣ ਬੈਂਸਲਾ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਰਾਜਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਅਨੁਸਾਰ, ਇਹ ਗ੍ਰਿਫ਼ਤਾਰੀ ਘਟਨਾ ਦੇ 2 ਦਿਨਾਂ ਬਾਅਦ ਹੋਈ ਹੈ। ਦੋਸ਼ ਹੈ ਕਿ ਬੈਂਸਲਾ ਦੀ ਤੇਜ਼ ਰਫ਼ਤਾਰ ਸਿਆਜ਼ ਕਾਰ ਨੇ ਔਰਤ ਦੀ ਅਪ੍ਰਿਲਿਆ ਆਰਐੱਸ 457 ਬਾਈਕ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਨਾਲ ਉਹ ਸੜਕ 'ਤੇ ਡਿੱਗ ਗਈ ਸੀ। ਹਾਦਸੇ ਦੀ ਸ਼ਿਕਾਰ ਸ਼ਿਵਾਨੀ ਚੌਹਾਨ ਉਰਫ਼ ਸੀਆ ਨੇ ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਇਕ ਨਾਵਂ ਵੀਡੀਓ ਜਾਰੀ ਕਰ ਕੇ ਬੈਂਸਲਾ 'ਤੇ ਗੰਭੀਰ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਗੁਰੂਗ੍ਰਾਮ ਪੁਲਸ ਨੇ ਮਾਮਲੇ 'ਚ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 109 ਦੇ ਅਧੀਨ ਕਤਲ ਦਾ ਦੋਸ਼ ਜੋੜਿਆ। ਇਸ ਧਾਰਾ ਦੇ ਅਧੀਨ 10 ਸਾਲ ਤੱਕ ਦੀ ਕੈਦ ਦਾ ਪ੍ਰਬੰਧ ਹੈ।
ਇਹ ਵੀ ਪੜ੍ਹੋ : ਮਹਿਲਾ ਬਾਈਕਰ ਨੂੰ ਟੱਕਰ ਮਾਰ ਫਰਾਰ ਹੋਏ ਕਾਰ ਸਵਾਰ ! ਪੀੜਤਾ ਨੇ ਵੀਡੀਓ ਸ਼ੇਅਰ ਕਰ ਲਾਏ ਗਭੀਰ ਇਲਜ਼ਾਮ
ਗੁਰੂਗ੍ਰਾਮ ਪੁਲਸ ਨੇ ਮਾਮਲੇ ਦਾ ਖੁਦ ਨੋਟਿਸ ਲੈਂਦੇ ਹੋਏ ਸੈਕਟਰ 56 ਥਾਣੇ 'ਚ ਮਾਮਲਾ ਦਰਜ ਕੀਤਾ ਹੈ। ਸਹਾਇਕ ਕਮਿਸ਼ਨਰ ਆਫ਼ ਪੁਲਸ (ਹੈੱਡਕੁਆਰਟਰ) ਅਭਿਲਾਸ਼ ਜੋਸ਼ੀ ਦੇ ਅਨੁਸਾਰ, ਦੋਸ਼ੀ ਡਰਾਈਵਰ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 281 (ਲਾਪਰਵਾਹੀ ਨਾਲ ਗੱਡੀ ਚਲਾਉਣਾ) ਅਤੇ 125 (ਜ਼ਖਮੀ ਕਰਨਾ) ਦੇ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਵੀਡੀਓ 'ਚ, ਸੀਆ ਨੇ ਸਵਾਲ ਕੀਤਾ ਕਿ ਜੇਕਰ ਬੈਂਸਲਾ ਹਾਦਸੇ ਤੋਂ ਸੱਚਮੁੱਚ ਪਰੇਸ਼ਾਨ ਸੀ ਤਾਂ ਉਸ ਦੀ ਕਾਰ ਮੋਟਰਸਾਈਕਲ ਨਾਲ ਟਕਰਾਉਣ ਤੋਂ ਬਾਅਦ ਉਹ ਮੌਕੇ 'ਤੇ ਕਿਉਂ ਨਹੀਂ ਰੁਕਿਆ। ਬੈਂਸਲਾ ਨੇ ਦਾਅਵਾ ਕੀਤਾ ਕਿ ਇਹ ਸਿਰਫ਼ ਇਕ ਹਾਦਸਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
