ਮੀਂਹ ਦੇ ਟੋਟਕੇ ਨੇ ਲਈ 4 ਮਾਸੂਮ ਬੱਚੀਆਂ ਦੀ ਜਾਨ! ਇਕੱਠੇ ਬਲੇ 3 ਭੈਣਾਂ ਦੇ ਸਿਵੇ

Tuesday, Sep 10, 2024 - 11:25 AM (IST)

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਡੂਮਰ ਪਿੰਡ ਵਿਚ ਮੀਂਹ ਕਰਵਾਉਣ ਲਈ ਟੋਟਕੇ ਨੇ 4 ਮਾਸੂਮ ਬੱਚੀਆਂ ਦੀ ਜਾਨ ਲੈ ਲਈ। ਪਿੰਡ ਵਿਚ ਐਤਵਾਰ ਨੂੰ ਮੀਂਹ ਲਈ ਟੋਟਕਾ ਕੀਤਾ ਗਿਆ। ਇਸ ਦੌਰਾਨ ਡੱਡੂਆਂ ਦਾ ਵਿਆਹ ਕਰਵਾਇਆ ਗਿਆ। ਬਾਅਦ ਵਿਚ ਬੱਚਿਆਂ ਤਾਲਾਬ ਵਿਚ ਨਹਾਉਣ ਪਹੁੰਚੀਆਂ। ਮਿੱਟੀ ਧਸਣ ਨਾਲ 4 ਬੱਚੀਆਂ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਇਨ੍ਹਾਂ ਵਿਚ 2 ਸਕੀਆਂ ਭੈਣਾਂ ਅਤੇ ਇਕ ਚਾਚੇ ਦੀ ਕੁੜੀ ਸ਼ਾਮਲ ਹੈ। ਚੌਥੀ ਕੁੜੀ ਇਨ੍ਹਾਂ ਦੇ ਗੁਆਂਢ ਵਿਚ ਰਹਿੰਦੀ ਸੀ। ਸੋਮਵਾਰ ਨੂੰ ਇਨ੍ਹਾਂ ਦਾ ਇਕੱਠਿਆਂ ਸਸਕਾਰ ਕੀਤਾ ਗਿਆ। ਮ੍ਰਿਤਕ ਬੱਚੀਆਂ ਦੇ ਨਾਂ ਮਾਇਆ (9), ਰਾਜੇਸ਼ਵਰੀ (12), ਪਿੰਸੋ (12) ਅਤੇ ਰਾਗਨੀ ਹਨੁੰਮਤ (12) ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ

ਇਸ ਸਾਲ ਹੁਣ ਤਕ ਇਲਾਕੇ ਵਿਚ ਜ਼ਿਆਦਾ ਬਾਰਿਸ਼ ਨਹੀਂ ਹੋਈ। ਇਸ ਕਾਰਨ ਪਿੰਡ ਵਾਸੀਆਂ ਨੇ ਅੰਧਵਿਸ਼ਵਾਸ ਦਾ ਰਾਹ ਅਪਨਾਇਆ ਅਤੇ ਡੱਡੂਆਂ ਦੇ ਵਿਆਹ ਦਾ ਟੋਟਕਾ ਕੀਤਾ। ਇਸ ਪ੍ਰਕੀਰਿਆ ਵਿਚ 4 ਬੱਚੀਆਂ ਨਹਾਉਣ ਲਈ ਤਾਲਾਬ 'ਤੇ ਪਹੁੰਚੀਆਂ। ਪਹਿਲਾਂ 3 ਬੱਚੀਆਂ ਡੁੱਬਣ ਲੱਗੀਆਂ, ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਚੌਥੀ ਬੱਚੀ ਵੀ ਪਾਣੀ ਵਿਚ ਉਤਰ ਗਈ। ਹਫੜਾ-ਦਫੜੀ ਵਿਚ ਚਾਰਾਂ ਨੂੰ ਬਾਹਰ ਕੱਢਿਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਦਮ ਤੋੜ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਬੱਚਿਆਂ ਤੋਂ ਮੋਬਾਈਲ ਛੁਡਵਾਉਣ ਲਈ ਖਰਚਣੇ ਪੈਣਗੇ ਲੱਖਾਂ ਰੁਪਏ!

ਸਰਕਾਰ ਵੱਲੋਂ 4-4 ਲੱਖ ਰੁਪਏ ਦੇਣ ਦਾ ਐਲਾਨ

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਹਾਦਸੇ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਚਾਰੋ ਬੱਚੀਆਂ ਦੇ ਪਰਿਵਾਰ ਨੂੰ 4-4 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News