ਵਿਕਰਮ ਲੈਂਡਰ ਨਾਲ ਹਾਲੇ ਤੱਕ ਨਹੀਂ ਹੋ ਸਕਿਆ ਹੈ ਸੰਪਰਕ ਪਰ ਕੋਸ਼ਿਸ਼ਾਂ ਜਾਰੀ : ਇਸਰੋ

09/10/2019 12:20:03 PM

ਨਵੀਂ ਦਿੱਲੀ— ਵਿਕਰਮ ਲੈਂਡਰ ਨਾਲ ਇਸਰੋ ਦਾ ਸੰਪਰਕ ਹਾਲੇ ਤੱਕ ਨਹੀਂ ਹੋ ਸਕਿਆ ਹੈ। ਇਸਰੋ ਨੇ ਅੱਜ ਯਾਨੀ ਮੰਗਲਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ 'ਚੰਦਰਯਾਨ-2' ਦੇ ਆਰਬਿਟਰ ਨੇ ਵਿਕਰਮ ਲੈਂਡਰ ਦਾ ਪਤਾ ਤਾਂ ਲੱਗਾ ਲਿਆ ਪਰ ਉਸ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਇਸਰੋ ਨੇ ਲਿਖਿਆ,''ਲੈਂਡਰ ਨਾਲ ਸੰਪਰਕ ਸਥਾਪਤ ਕਰਨ ਦੀਆਂ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।'' ਸੋਮਵਾਰ ਨੂੰ ਖਬਰ ਆਈ ਸੀ ਕਿ ਵਿਕਰਮ ਚੰਨ ਦੀ ਸਤਿਹ 'ਤੇ ਝੁਕਿਆ ਪਿਆ ਹੈ ਅਤੇ ਉਸ 'ਚ ਕੋਈ ਟੁੱਟ-ਫੁੱਟ ਨਹੀਂ ਹੋਈ ਹੈ। ਇਸਰੋ ਨੇ ਦੱਸਿਆ ਸੀ ਕਿ ਆਰਬਿਟਰ ਨੇ ਜੋ ਤਸਵੀਰ ਭੇਜੀ ਹੈ, ਉਸ 'ਚ ਵਿਕਰਮ ਦਾ ਕੋਈ ਟੁੱਕੜਾ ਨਹੀਂ ਦਿੱਸ ਰਿਹਾ ਹੈ। ਇਸ ਦਾ ਮਤਲਬ ਹੈ ਕਿ ਵਿਕਰਮ ਬਿਲਕੁੱਲ ਸਾਬੁਤ ਬਚਿਆ ਹੈ। ਉਦੋਂ ਵਿਗਿਆਨੀਆਂ ਨੇ ਵਿਕਰਮ ਨਾਲ ਮੁੜ ਸੰਪਰਕ ਸਾਧੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ।

ਦੱਸਣਯੋਗ ਹੈ ਕਿ 22 ਜੁਲਾਈ ਨੂੰ ਲਾਂਚ ਹੋਇਆ ਚੰਦਰਯਾਨ-2 ਲਗਾਤਾਰ 47 ਦਿਨਾਂ ਤੱਕ ਕਈ ਰੁਕਾਵਟਰਾਂ ਨੂੰ ਪਾਰ ਕਰਦੇ ਹੋ ਚੰਨ ਦੇ ਕਰੀਬ ਪਹੁੰਚ ਗਿਆ ਸੀ। 6-7 ਸਤੰਬਰ ਦੀ ਦਰਮਿਆਨੀ ਰਾਤ ਇਸ ਦੇ ਲੈਂਡਰ ਵਿਕਰਮ ਨੂੰ ਆਪਣੇ ਅੰਦਰ ਰੱਖੇ ਰੋਵਰ ਪ੍ਰਗਿਆਨ ਨਾਲ ਚੰਨ ਦੀ ਸਤਿਹ 'ਤੇ ਉਤਰਨਾ ਸੀ ਪਰ ਸਿਰਫ਼ 2.1 ਕਿਲੋਮੀਟਰ ਦੀ ਦੂਰੀ 'ਤੇ ਹੀ ਉਹ ਰਸਤਾ ਭਟਕ ਗਿਆ ਅਤੇ ਉਸ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ। ਹਾਲਾਂਕਿ ਇਸਰੋ ਸਮੇਤ ਕਈ ਵਿਗਿਆਨੀ ਜਗਤ ਦਾ ਕਹਿਣਾ ਹੈ ਕਿ ਚੰਦਰਯਾਨ-2 ਨੇ ਆਪਣਾ 95 ਫੀਸਦੀ ਤੱਕ ਟੀਚਾ ਹਾਸਲ ਕਰ ਲਿਆ ਹੈ। ਇਸ ਮਿਸ਼ਨ ਦੀ ਸਭ ਤੋਂ ਵੱਡੀ ਉਪਲੱਬਧੀ ਇਹ ਹੈ ਕਿ ਆਰਬਿਟਰ ਅਗਲੇ 7 ਸਾਲਾਂ ਤੱਕ ਚੰਨ ਦਾ ਚੱਕਰ ਲਗਾਉਂਦਾ ਰਹੇਗਾ ਅਤੇ ਮਹੱਤਵਪੂਰਨ ਜਾਣਕਾਰੀਆਂ ਦਿੰਦਾ ਰਹੇਗਾ।


DIsha

Content Editor

Related News