ਵਿਕਾਸ ਦੁਬੇ ਐਨਕਾਊਂਟਰ: IAS ਅਫ਼ਸਰ ਬੋਲੇ- ਜੋ ਪੁਲਸ ਨਾ ਕਰ ਸਕੀ, ਉਹ ਸੁਰੱਖਿਆ ਕਾਮੇ ਨੇ ਕਰ ਵਿਖਾਇਆ

Saturday, Jul 11, 2020 - 05:52 PM (IST)

ਨਵੀਂ ਦਿੱਲੀ— ਕਾਨਪੁਰ ਦੇ ਬਿਰਕੂ ਪਿੰਡ 'ਚ 8 ਪੁਲਸ ਮੁਲਾਜ਼ਮਾਂ ਦੇ ਕਾਤਲ ਵਿਕਾਸ ਦੁਬੇ ਦੇ ਐਨਕਾਊਂਟਰ ਤੋਂ ਬਾਅਦ ਹੁਣ ਪੁਲਸ ਦੀ ਭੂਮਿਕਾ 'ਤੇ ਲਗਾਤਾਰ ਸਵਾਲ ਉਠ ਰਹੇ ਹਨ। ਅਜਿਹੇ ਵਿਚ ਸੀਨੀਅਰ ਆਈ. ਏ. ਐੱਸ. ਅਧਿਕਾਰੀ ਅਸ਼ੋਕ ਖੇਮਕਾ ਨੇ ਵੀ ਵਿਕਾਸ ਦੁਬੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਰੱਖੇ ਹਨ। ਖੇਮਕਾ ਨੇ ਟਵੀਟ ਕਰ ਕੇ ਕਿਹਾ ਕਿ ਜਿਸ ਕੰਮ ਨੂੰ ਪੂਰੀ ਪੁਲਸ ਫੋਰਸ ਨਹੀਂ ਕਰ ਸਕੀ, ਉਸ ਕੰਮ ਨੂੰ ਇਕ ਨਿਹੱਥੇ ਨਿਜੀ ਸੁਰੱਖਿਆ ਕਾਮੇ ਨੇ ਕਰ ਵਿਖਾਇਆ ਹੈ।

PunjabKesari

ਅਸ਼ੋਕ ਖੇਮਕਾ ਨੇ ਟਵੀਟ ਕਰ ਕੇ ਕਿਹਾ ਕਿ ਉੱਜੈਨ ਮਹਾਕਾਲ ਮੰਦਰ ਵਿਚ ਇਕ ਨਿਹੱਥੇ ਸੁਰੱਖਿਆ ਕਾਮੇ ਨੇ ਖੂੰਖਾਰ ਡੌਨ ਨੂੰ ਫੜ ਕੇ ਮੱਧ ਪ੍ਰਦੇਸ਼ ਪੁਲਸ ਨੂੰ ਸੌਂਪ ਦਿੱਤਾ ਹੈ। ਜੋ ਪੂਰੀ ਪੁਲਸ ਫੋਰਸ ਨਹੀਂ ਕਰ ਸਕੀ, ਉਸ ਨੂੰ ਇਕ ਨਿਹੱਥੇ ਨਾਗਰਿਕ ਨੇ ਕਰ ਕੇ ਵਿਖਾਇਆ। ਕੀ ਉਹ ਇਕ ਅਸਲੀ ਹੀਰੋ ਨਹੀਂ ਹੈ? 

ਦੱਸਣਯੋਗ ਹੈ ਕਿ ਵਿਕਾਸ ਦੁਬੇ ਨੂੰ ਗ੍ਰਿਫਤਾਰ ਕਰਨ ਲਈ 4 ਸੂਬਿਆਂ- ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ ਅਤੇ ਮੱਧ ਪ੍ਰਦੇਸ਼ ਦੀ ਪੁਲਸ ਅਲਰਟ 'ਤੇ ਸੀ। ਖੁਦ ਉੱਤਰ ਪ੍ਰਦੇਸ਼ ਵਿਚ ਉਸ ਦੀ ਭਾਲ ਲਈ 100 ਤੋਂ ਵਧੇਰੇ ਪੁਲਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਸਨ। ਇਸ ਦੇ ਬਾਵਜੂਦ ਉਹ ਦਿੱਲੀ ਅਤੇ ਫਰੀਦਾਬਾਦ ਤੋਂ ਹੁੰਦੇ ਹੋਏ ਮੱਧ ਪ੍ਰਦੇਸ਼ ਦੇ ਉੱਜੈਨ ਵਿਚ ਪਹੁੰਚ ਗਿਆ ਸੀ। ਵੀਰਵਾਰ ਸਵੇਰੇ ਉਹ ਮਹਾਕਾਲ ਦੇ ਮੰਦਰ ਵਿਚ ਪੂਜਾ ਲਈ ਗਿਆ, ਜਿੱਥੇ ਸੁਰੱਖਿਆ ਕਾਮੇ ਨੇ ਉਸ ਨੂੰ ਪਹਿਚਾਣ ਲਿਆ ਅਤੇ ਫੜ੍ਹਨ ਮਗਰੋਂ ਮੱਧ ਪ੍ਰਦੇਸ਼ ਪੁਲਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਮੱਧ ਪ੍ਰਦੇਸ਼ ਪੁਲਸ ਨੇ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਵਿਕਾਸ ਦੁਬੇ ਸੌਂਪ ਦਿੱਤਾ। ਸ਼ੁੱਕਰਵਾਰ ਸਵੇਰੇ ਉੱਜੈਨ ਤੋਂ ਕਾਨਪੁਰ ਲਿਆਂਦੇ ਸਮੇਂ ਰਾਹ ਵਿਚ ਐੱਸ. ਟੀ. ਐੱਫ. ਦੇ ਐਨਕਾਊਂਟਰ ਵਿਚ ਦੁਬੇ ਮਾਰਿਆ ਗਿਆ।


Tanu

Content Editor

Related News