ਗਾਰਡ ਦੀ ਕੁੱਟਮਾਰ ਕਰਕੇ ਅਣਪਛਾਤੇ ਨੌਜਵਾਨ ਪਿਸਤੌਲ ਖੋਹ ਕੇ ਹੋਏ ਫਰਾਰ

Sunday, Dec 07, 2025 - 05:37 PM (IST)

ਗਾਰਡ ਦੀ ਕੁੱਟਮਾਰ ਕਰਕੇ ਅਣਪਛਾਤੇ ਨੌਜਵਾਨ ਪਿਸਤੌਲ ਖੋਹ ਕੇ ਹੋਏ ਫਰਾਰ

ਬਟਾਲਾ (ਸਾਹਿਲ, ਯੋਗੀ)- ਤਿੰਨ ਅਣਪਛਾਤੇ ਨੌਜਵਾਨਾਂ ਵਲੋਂ ਰਾਤ ਸਮੇਂ ਗਾਰਡ ਦੀ  ਕੁੱਟਮਾਰ ਕਰਕੇ ਉਸਦਾ ਲਾਇਸੈਂਸੀ ਪਿਸਤੌਲ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੜ ਨੰਗਲ ਦੇ ਏ.ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਬਿਆਨਕਰਤਾ ਹਰਜਿੰਦਰ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਹਰਪੁਰਾਰ ਨੇ ਲਿਖਵਾਇਆ ਹੈ ਕਿ ਉਹ ਆਰਮੀ ਵਿਚੋਂ ਰਿਟਾਇਰ ਹੈ ਅਤੇ ਉਸ ਕੋਲੋਂ ਅਸਲਾ ਲਾਈਸੈਂਸ ਵੀ ਹੈ, ਜੋ ਉਸਨੇ ਕਿਸ਼ਤਵਾੜ ਜੰਮੂ ਕਸ਼ਮੀਰ ਤੋਂ ਬਣਵਾਇਆ ਸੀ ਤੇ ਇਸ ਲਾਈਸੈਂਸ ’ਤੇ 32 ਬੋਰ ਦਾ ਪਿਸਤੌਲ ਵੀ ਇੰਦਰਾਜ ਹੈ। 

ਇਹ ਵੀ ਪੜ੍ਹੋ-  ਪੰਜਾਬ 'ਚ ਡੇਢ ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਲਾਪਤਾ, ਕੀਤੀ ਜਾ ਰਹੀ ਭਾਲ

ਉਕਤ ਬਿਆਨਕਰਤਾ ਮੁਤਾਬਕ ਉਹ ਜੀ.ਟੀ.ਰੋਡ ਪਿੰਡ ਬੂੜੇਨੰਗਲ ਵਿਖੇ ਬਣ ਰਹੇ ਟੋਲ ਪਲਾਜ਼ੇ ’ਤੇ ਰਾਤ ਸਮੇਂ ਗਾਰਡ ਦੀ ਡਿਊਟੀ ਕਰਦਾ ਹੈ ਅਤੇ ਮੂੰਹਨੇਰੇ 4 ਵਜੇ 3 ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਟੋਲ ’ਤੇ ਆਏ ਅਤੇ ਉਥੋਂ ਲੋਹਾ ਸਰੀਆ ਚੋਰੀ ਕਰਨ ਲੱਗ ਪਏ, ਜਿਸ ‘ਤੇ ਉਸ ਨੇ ਆਪਣੀ ਪਿਸਤੌਲ ਵਿਚੋਂ ਤਿੰਨ ਰੌਂਦ ਹਵਾਈ ਫਾਇਰ ਕੀਤੇ ਅਤੇ ਰੌਂਦ ਖਤਮ ਹੋਣ ’ਤੇ ਉਕਤ ਤਿੰਨੋਂ ਨੌਜਵਾਨ ਉਸਦੇ ਹੱਥੀਂ ਪੈ ਗਏ ਅਤੇ ਉਸ ਨੂੰ ਦਾਤਰ ਨਾਲ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਜਾਂਦੇ ਸਮੇਂ ਉਸਦਾ 32 ਬੋਰ ਲਾਈਸੈਂਸੀ ਪਿਸਤੌਲ ਖੋਹ ਕੇ ਲੈ ਗਏ। ਉਕਤ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਉਪਰੋਕਤ ਥਾਣੇ ਵਿਚ ਤਿੰਨ ਅਣਪਛਾਤਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਥਾਣੇ 'ਚ ਨੌਜਵਾਨ ਦੀ ਮੌਤ, ਰੋਂਦੀ ਮਾਂ ਬੋਲੀ- 'ਮੇਰਾ ਪੁੱਤ ਕੁੱਟ-ਕੁੱਟ ਮਾਰਿਆ', ਹਾਈਵੇਅ ਕੀਤਾ ਜਾਮ


author

Shivani Bassan

Content Editor

Related News