ਦਿੱਲੀ ; ਫਲਾਈਟ ਕਰ ਰਹੀ ਸੀ ਟੇਕਆਫ਼ ਦੀ ਤਿਆਰੀ, ਉਸੇ ਰਨਵੇ ''ਤੇ ਆ ਉਤਰਿਆ ਇਕ ਹੋਰ ਜਹਾਜ਼, ਫ਼ਿਰ...

Monday, Nov 24, 2025 - 03:12 PM (IST)

ਦਿੱਲੀ ; ਫਲਾਈਟ ਕਰ ਰਹੀ ਸੀ ਟੇਕਆਫ਼ ਦੀ ਤਿਆਰੀ, ਉਸੇ ਰਨਵੇ ''ਤੇ ਆ ਉਤਰਿਆ ਇਕ ਹੋਰ ਜਹਾਜ਼, ਫ਼ਿਰ...

ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਕਾਬੁਲ ਤੋਂ ਆ ਰਿਹਾ ਏਰੀਆਨਾ ਅਫਗਾਨ ਏਅਰਲਾਈਨਜ਼ ਦਾ ਇੱਕ ਜਹਾਜ਼ ਗਲਤੀ ਨਾਲ ਉਸ ਰਨਵੇਅ 'ਤੇ ਲੈਂਡਿੰਗ ਕਰ ਗਿਆ, ਜਿੱਥੋਂ ਇੱਕ ਹੋਰ ਜਹਾਜ਼ ਟੇਕਆਫ਼ ਦੀ ਤਿਆਰੀ ਕਰ ਰਿਹਾ ਸੀ।

ਡੀ.ਜੀ.ਸੀ.ਏ. ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀ ਨੇ ਕਿਹਾ ਕਿ ਏਰੀਆਨਾ ਅਫਗਾਨ ਏਅਰਲਾਈਨਜ਼ ਏ310 ਜਹਾਜ਼, ਜੋ ਕਿ ਫਲਾਈਟ ਨੰਬਰ FG-311 ਕਾਬੁਲ ਤੋਂ ਦਿੱਲੀ ਆ ਰਿਹਾ ਸੀ, ਦੀ ਰਨਵੇਅ 29-L 'ਤੇ ਲੈਂਡਿੰਗ ਹੋਣੀ ਸੀ, ਪਰ ਜਹਾਜ਼ ਰਨਵੇਅ 29-R 'ਤੇ ਉਤਰ ਗਿਆ। 

ਉਨ੍ਹਾਂ ਕਿਹਾ ਕਿ ਅਫਗਾਨ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ-ਇਨ-ਕਮਾਂਡ ਨੇ ਰਿਪੋਰਟ ਦਿੱਤੀ ਕਿ ਇੰਸਟ੍ਰੂਮੈਂਟ ਲੈਂਡਿੰਗ ਸਿਸਟਮ (ILS) ਨਾਲ ਸੰਪਰਕ ਚਾਰ ਨੌਟੀਕਲ ਮੀਲ 'ਤੇ ਟੁੱਟ ਗਿਆ ਸੀ ਅਤੇ ਜਹਾਜ਼ ਸੱਜੇ ਪਾਸੇ ਮੁੜ ਗਿਆ, ਜਿਸ ਤੋਂ ਬਾਅਦ ਕੈਪਟਨ ਨੇ ਜਹਾਜ਼ ਨੂੰ ਰਨਵੇਅ 29-R 'ਤੇ ਉਤਾਰਿਆ। ਹਾਲਾਂਕਿ ਗਨਿਮਤ ਰਹੀ ਕਿ ਇਸ ਦੌਰਾਨ ਕੋਈ ਹਾਦਸਾ ਨਹੀਂ ਵਾਪਰਿਆ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।

ਜ਼ਿਕਰਯੋਗ ਹੈ ਕਿ ILS ਇੱਕ ਸਟੀਕ ਰੇਡੀਓ ਨੈਵੀਗੇਸ਼ਨ ਸਿਸਟਮ ਹੈ ਜੋ ਜਹਾਜ਼ਾਂ ਨੂੰ ਛੋਟੀ ਦੂਰੀ ਦੀ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ, ਜਿਸ ਨਾਲ ਉਹ ਰਾਤ ਨੂੰ, ਖਰਾਬ ਮੌਸਮ ਅਤੇ ਘੱਟ ਦ੍ਰਿਸ਼ਟੀ ਦੇ ਦੌਰਾਨ ਰਨਵੇਅ ਤੱਕ ਪਹੁੰਚ ਸਕਦੇ ਹਨ।


author

Harpreet SIngh

Content Editor

Related News