50,000 ਦਾ ਇਕ ਪੈਨ ! ਏਅਰਪੋਰਟ ''ਤੇ ਯਾਤਰੀ ਕੋਲੋਂ ਮਿਲੇ 61 Pen, ਕਸਟਮ ਅਧਿਕਾਰੀਆਂ ਦੇ ਵੀ ਉੱਡੇ ਹੋਸ਼

Monday, Apr 27, 2026 - 10:54 AM (IST)

50,000 ਦਾ ਇਕ ਪੈਨ ! ਏਅਰਪੋਰਟ ''ਤੇ ਯਾਤਰੀ ਕੋਲੋਂ ਮਿਲੇ 61 Pen, ਕਸਟਮ ਅਧਿਕਾਰੀਆਂ ਦੇ ਵੀ ਉੱਡੇ ਹੋਸ਼

ਨੈਸ਼ਨਲ ਡੈਸਕ- ਗੁਜਰਾਤ 'ਚ ਅਹਿਮਦਾਬਾਦ ਦੇ ਸਰਦਾਰ ਵਲੱਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਤਸਕਰੀ ਦੇ ਇਕ ਅਨੋਖੇ ਮਾਮਲੇ ਦਾ ਪਰਦਫਾਸ਼ ਕੀਤਾ ਹੈ। ਜਾਪਾਨ ਤੋਂ ਵੀਅਤਨਾਮ ਰਾਹੀਂ ਅਹਿਮਦਾਬਾਦ ਪਹੁੰਚਣ ਵਾਲੇ ਇਕ ਯਾਤਰੀ ਤੋਂ 61 ਮਹਿੰਗੇ ਡਿਜ਼ਾਈਨਰ ਪੈੱਨ ਜ਼ਬਤ ਕੀਤੇ ਗਏ ਹਨ। ਇਨ੍ਹਾਂ ਪੈੱਨਾਂ ਦੀ ਕੁੱਲ ਕੀਮਤ ਲਗਭਗ 25 ਲੱਖ ਤੋਂ 30 ਲੱਖ ਰੁਪਏ ਦੱਸੀ ਜਾ ਰਹੀ ਹੈ। ਵੀਅਤਜੈੱਟ ਦੀ ਫਲਾਈਟ ਨੰਬਰ VJ1805 ਤੋਂ ਹੋ ਚੀ ਮਿਨ ਸਿਟੀ ਹੁੰਦੇ ਹੋਏ ਜਾਪਾਨ ਤੋਂ ਅਹਿਮਦਾਬਾਦ ਪਹੁੰਚੇ ਇਕ ਪੁਰਸ਼ ਯਾਤਰੀ ਨੂੰ ਸ਼ੱਕੀ ਰਵੱਈਆ ਕਰਦੇ ਹੋਏ ਵੇਖਿਆ ਗਿਆ। ਕਸਟਮ ਵਿਭਾਗ ਨੇ ਸਕੈਨਿੰਗ ਦੌਰਾਨ ਯਾਤਰੀ ਦੇ ਸਾਮਾਨ 'ਚ ਕੁਝ ਸ਼ੱਕੀ ਤਸਵੀਰਾਂ ਪਾਈਆਂ, ਜਿਸ ਦੇ ਆਧਾਰ 'ਤੇ ਯਾਤਰੀ ਨੂੰ ਰੋਕਿਆ ਗਿਆ ਅਤੇ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ। 

ਤਲਾਸ਼ੀ ਦੌਰਾਨ, ਯਾਤਰੀ ਦੇ ਸਾਮਾਨ ਤੋਂ 61 ਪ੍ਰੀਮੀਅਮ ਡਿਜ਼ਾਈਨਰ ਅਤੇ ਉੱਚ ਮੁੱਲ ਦੇ ਇੰਕ ਪੈੱਨ ਬਰਾਮਦ ਹੋਏ। ਜਾਂਚ 'ਚ ਪਤਾ ਲੱਗਾ ਕਿ ਯਾਤਰੀ ਕਸਟਮ ਤੋਂ ਬਚਣ ਲਈ ਜਾਣਬੁੱਝ ਕੇ ਇਨ੍ਹਾਂ ਪੈੱਨਾਂ ਨੂੰ ਲੁਕਾਇਆ ਸੀ। ਇਕ ਪੈੱਨ ਦੀ ਅਨੁਮਾਨਤ ਕੀਮਤ 40 ਤੋਂ 50 ਹਜ਼ਾਰ ਰੁਪਏ ਹੈ। ਜ਼ਬਤ ਕੀਤੀਆਂ ਗਈਆਂ ਕੁੱਲ ਵਸਤੂਆਂ ਦੀ ਅਨੁਮਾਨਤ ਬਾਜ਼ਾਰ ਕੀਮਤ 25 ਤੋਂ 30 ਲੱਖ ਰੁਪਏ ਹੈ। ਸਾਰੀਆਂ ਵਸਤੂਆਂ ਨੂੰ ਕਸਟਮ ਐਕਟ, 1962 ਦੇ ਪ੍ਰਬੰਧਾਂ ਦੇ ਅਧੀਨ ਜ਼ਬਤ ਕਰ ਲਿਆ ਗਿਆ ਹੈ। ਹਾਲਾਂਕਿ, ਇਸ ਪੈੱਨ ਦੀ ਸਹੀ ਕੀਮਤ ਅਜੇ ਤੱਕ ਅਧਿਕਾਰਤ ਰੂਪ ਨਾਲ ਤੈਅ ਨਹੀਂ ਕੀਤੀ ਗਈ ਹੈ, ਕਿਉਂਕਿ ਕਸਟਮ ਏਜੰਸੀ ਇਸ ਦਾ ਮੁਲਾਂਕਣ ਕਰੇਗਾ। ਇਸ ਮਾਮਲੇ 'ਚ ਯਾਤਰੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News