ਵਿਧਾਨ ਸਭਾ ''ਚ ਅਸ਼ਲੀਲ ਕਲਿੱਪ ਦੇਖਣ ਵਾਲੇ 2 ਵਿਧਾਇਕਾਂ ਨੂੰ ਯੇਦੀਯੁਰੱਪਾ ਨੇ ਬਣਾਇਆ ਮੰਤਰੀ

08/21/2019 11:31:12 AM

ਬੈਂਗਲੁਰੂ/ਲਖਨਊ— ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਨੇ ਮੰਗਲਵਾਰ ਨੂੰ ਕੈਬਨਿਟ ਦਾ ਵਿਸਥਾਰ ਕੀਤਾ। 26 ਜੁਲਾਈ ਨੂੰ ਮੁੱਖ ਮੰਤਰੀ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੁਣ ਤੱਕ ਉਹ ਇਕੱਲੇ ਹੀ ਕੰਮ ਕਰ ਰਹੇ ਸਨ। ਹੁਣ 17 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਜਗਦੀਸ਼ ਸ਼ੇਟਾਰ ਅਤੇ 2 ਸਾਬਕਾ ਡਿਪਟੀ ਮੁੱਖ ਮੰਤਰੀ ਕੇ.ਐੱਸ. ਈਸ਼ਵਰੱਪਾ ਅਤੇ ਆਰ. ਅਸ਼ੋਕ ਵੀ ਹੈ। 2012 ਦੇ ਪੋਰਨ ਸਕੈਂਡਲ 'ਚ ਅਸਤੀਫਾ ਦੇਣ ਵਾਲੇ 2 ਮੰਤਰੀਆਂ ਲਕਸ਼ਮਣ ਸਵਦੀ ਅਤੇ ਸੀ.ਸੀ. ਪਾਟਿਲ ਨੂੰ ਵੀ ਕੈਬਨਿਟ 'ਚ ਲਿਆ ਗਿਆ ਹੈ। ਸਵਦੀ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਨਹੀਂ ਹਨ। 2012 'ਚ ਇਨ੍ਹਾਂ ਦੋਹਾਂ ਸਮੇਤ ਤਿੰਨ ਮੰਤਰੀ ਵਿਧਾਨ ਸਭਾ 'ਚ ਮੋਬਾਇਲ 'ਤੇ ਪੋਰਨ ਕਲਿੱਪ ਦੇਖਦੇ ਕੈਮਰੇ 'ਚ ਫੜੇ ਗਏ ਸਨ। ਤਿੰਨਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ।

ਮੁੱਖ ਮੰਤਰੀ ਤੋਂ ਇਲਾਵਾ 34 ਤੱਕ ਮੰਤਰੀ ਕੈਬਨਿਟ 'ਚ ਸ਼ਾਮਲ ਕੀਤੇ ਜਾ ਸਕਦੇ ਹਨ। ਹਾਲੇ 17 ਅਹੁਦੇ ਖਾਲੀ ਰੱਖੇ ਗਏ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਪਿਛਲੀ ਜੇ.ਡੀ.ਐੱਸ.-ਕਾਂਗਰਸ ਗਠਜੋੜ ਸਰਕਾਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅਯੋਗ ਠਹਿਰਾਏ ਗਏ ਵਿਧਾਇਕਾਂ ਲਈ ਛੱਡੇ ਗਏ ਹਨ। ਇਨ੍ਹਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਹੈ। ਇਨ੍ਹਾਂ ਦੇ ਕਾਰਨ ਹੀ ਭਾਜਪਾ ਆਪਣੀ ਸਰਕਾਰ ਬਣਾ ਸਕੀ।


DIsha

Content Editor

Related News