Fact Check: ਵੋਟਿੰਗ ਕੇਂਦਰ 'ਚ ਹੰਗਾਮਾ ਕਰਦੇ ਸ਼ਖ਼ਸ ਦੀ ਵੀਡੀਓ ਗਲਤ ਦਾਅਵੇ ਨਾਲ ਵਾਇਰਲ

Thursday, May 23, 2024 - 07:01 PM (IST)

Fact Check: ਵੋਟਿੰਗ ਕੇਂਦਰ 'ਚ ਹੰਗਾਮਾ ਕਰਦੇ ਸ਼ਖ਼ਸ ਦੀ ਵੀਡੀਓ ਗਲਤ ਦਾਅਵੇ ਨਾਲ ਵਾਇਰਲ

Fact Check By vishvasnews

ਦੇਸ਼ 'ਚ ਲੋਕ ਸਭਾ ਚੋਣਾਂ ਦੌਰਾਨ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ 'ਚ ਇਕ ਵਿਅਕਤੀ ਨੂੰ ਪੋਲਿੰਗ ਬੂਥ 'ਤੇ ਹੰਗਾਮਾ ਕਰਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਉੱਤਰ ਪ੍ਰਦੇਸ਼ ਦੇ ਪੋਲਿੰਗ ਸਥਾਨ ਦੀ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ। 

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਕੀਤੀ। ਪਤਾ ਲੱਗਾ ਕਿ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਇਕ ਘਟਨਾ ਦੀ ਵੀਡੀਓ ਨੂੰ ਯੂ.ਪੀ. ਦਾ ਦੱਸ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਸਾਡੀ ਜਾਂਚ 'ਚ ਵਾਇਰਲ ਪੋਸਟ ਗੁੰਮਰਾਹਕੁੰਨ ਸਾਬਿਤ ਹੋਈ। 

ਕੀ ਹੋ ਰਿਹਾ ਹੈ ਵਾਇਰਲ

Faraz Siddiqui ਨਾਂ ਦੇ ਫੇਸਬੁੱਕ ਯੂਜ਼ਰ ਨੇ ਇਸ ਵੀਡੀਓ ਨੂੰ 16 ਮਈ ਨੂੰ ਸ਼ੇਅਰ ਕਰਦੇ ਹੋਏ ਅੰਗਰੇਜੀ 'ਚ ਲਿਖਿਆ, “Voting is being stopped in Uttar Pradesh because Muslims are voting more and more. Look at the situation here, how democracy is being murdered. @SpeakMdAli@ECISVEEP @abhisar_ਸ਼ਰਮਾ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਪਲੀਜ਼''

ਇਸਦਾ ਹਿੰਦੀ ਅਨੁਵਾਦ ਕੁਝ ਇੰਝ ਹੋਵੇਗਾ, ਕਿ ਉੱਤਰ ਪ੍ਰਦੇਸ਼ 'ਚ ਵੋਟਿੰਗ ਇਸ ਲਈ ਰੋਕੀ ਜਾ ਰਹੀ ਹੈ ਕਿ ਕਿਉਂਕਿ ਮੁਸਲਿਮ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਪਾ ਰਹੇ ਹਨ। ਇਥੋਂ ਦੇ ਹਾਲਾਤ ਦੇਖੋ, ਕਿਵੇਂ ਲੋਕਤੰਤਰ ਦਾ ਕਤਲ ਹੋ ਰਿਹਾ ਹੈ। 

ਪੋਸਟ ਦਾ ਆਰਕਾਈਵ ਲਿੰਕ ਇੱਥੇ ਦੇਖੋ। 

ਪੜਤਾਲ

ਵਿਸ਼ਵਾਸ ਨਿਊਜ਼ ਨੇ ਵਾਇਰਲ ਪੋਸਟ ਦੀ ਜਾਂਚ ਲਈ ਵਾਇਰਲ ਵੀਡੀਓ ਦੇ ਸਕਰੀਨਗ੍ਰੈਬਸ ਨੂੰ ਗੂਗਲ ਰਿਵਰਸ ਇਮੇਜ 'ਤੇ ਸਰਜ ਕੀਤਾ। ਸਾਨੂੰ ਇਹ ਵੀਡੀਓ ਕਈ ਸੋਸ਼ਲ ਮੀਡੀਆ ਯੂਜ਼ਰ ਦੁਆਰਾ 7 ਨੂੰ ਇਸ ਜਾਣਕਾਰੀ ਦੇ ਨਾਲ ਅਪਲੋਡ ਮਿਲੀ ਕਿ ਇਹ ਭੋਪਾਲ ਦੀ ਘਟਨਾ ਹੈ। 

ਵੀਡੀਓ ਦੇ ਇਕ ਫਰੇਮ 'ਚ ਪਿੱਛੇ ਮੱਧ ਪ੍ਰਦੇਸ਼ ਲਿਖਿਆ ਵੀ ਦੇਖਿਆ ਜਾ ਸਕਦਾ ਹੈ। 

PunjabKesari

ਇਨ੍ਹਾਂ ਪੋਸਟਾਂ 'ਚੋਂ ਇਕ ਵੀਡੀਓ 'ਚ ਦਿਸ ਰਹੇ ਵਿਅਕਤੀ ਦਾ ਨਾਂ ਇਸਾ ਅਹਿਮਦ ਦੱਸਿਆ ਗਿਆ। ਲੱਭਣ 'ਤੇ ਸਾਨੂੰ ਇਸਾ ਅਹਿਮਦ ਦਾ ਫੇਸਬੁੱਕ ਪੇਜ਼ ਮਿਲਿਆ, ਜਿਸ ਵਿਚ ਇਸ ਸ਼ਖ਼ਸ ਦੀ ਸ਼ਕਲ ਵਾਇਰਲ ਵੀਡੀਓ 'ਚ ਦਿਸ ਰਹੇ ਸ਼ਖ਼ਸ ਨਾਲ ਕਾਫੀ ਮੇਲ ਖਾਂਦੀ ਦਿਸੀ। 

PunjabKesari

ਜਾਂਚ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਇਸਾ ਅਹਿਮਦ ਨਾਲ ਸੰਪਰਕ ਕੀਤਾ। ਉਨ੍ਹਾਂ ਦੀ ਪ੍ਰੋਫਾਈਲ ਦੇ ਅਨੁਸਾਰ, ਉਹ ਇਕ ਪੱਤਰਕਾਰ ਹਨ। ਉਨ੍ਹਾਂ ਵਿਸ਼ਵਾਸ ਨਿਊਜ਼ ਨਾਲ ਗੱਲਬਾਤ 'ਚ ਦੱਸਿਆ ਕਿ ਵਾਇਰਲ ਵੀਡੀਓ ਉਨ੍ਹਾਂ ਦੀ ਹੀ ਹੈ। ਇਹ ਵੀਡੀਓ ਯੂ.ਪੀ. ਦੀ ਨਹੀਂ, ਭੋਪਾਲ ਦੀ ਹੈ। 

ਸਾਨੂੰ ਇਸ ਮਾਮਲੇ 'ਚ ਇਸਾ ਅਹਿਮਦ ਦੀ ਇਕ ਇੰਟਰਵਿਊ News On Ground ਨਾਂ ਦੇ ਯੂਟਿਊਬ ਚੈਨਲ 'ਤੇ 14 ਮਈ ਨੂੰ ਅਪਲੋਡ ਮਿਲੀ। ਇਸ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਮਾਮਲਾ 7 ਮਈ ਦਾ ਹੈ ਅਤੇ ਭੋਪਾਲ ਦਾ ਹੈ। 

 

ਅਸੀਂ ਇਸ ਵਿਸ਼ੇ 'ਚ ਇਸ ਇੰਟਰਵਿਊ ਨੂੰ ਲੈਣ ਵਾਲੇ ਭੋਪਾਲ ਦੇ ਪੱਤਰਕਾਰ ਨਿਤੇਸ਼ ਉਚਬਗਲੇ ਨਾਲ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਭੋਪਾਲ ਦੀ ਸੀ ਤੇ ਇਹ ਘਟਨਾ 7 ਮਈ ਨੂੰ ਤੀਜੇ ਪੜਾਅ ਦੀ ਵੋਟਿੰਗ ਦੌਰਾਨ ਹੋਈ ਸੀ। 

ਵਿਸ਼ਵਾਸ ਨਿਊਜ਼ ਸੁਤੰਤਰ ਰੂਪ ਨਾਲ ਵਾਇਰਲ ਵੀਡੀਓ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਨਹੀਂ ਕਰਦੀ ਪਰ ਇਹ ਸਾਫ ਹੈ ਕਿ ਵੀਡੀਓ ਯੂ.ਪੀ. ਦੀ ਨਹੀਂ, ਮੱਧ ਪ੍ਰਦੇਸ਼ ਦੀ ਹੈ। 

ਵਾਇਰਲ ਪੋਸਟ ਨੂੰ Faraz Siddiqui ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਸੀ। ਯੂਜ਼ਰ ਗਾਜ਼ੀਪੁਰ ਦਾ ਰਹਿਣ ਵਾਲਾ ਹੈ ਅਤੇ ਉਨ੍ਹਾਂ ਦੇ ਫੇਸਬੁੱਕ 'ਤੇ 2000 ਤੋਂ ਜ਼ਿਆਦਾ ਫਾਲੋਅਰਜ਼ ਹਨ। 

ਸਿੱਟਾ- ਵਿਸ਼ਵਾਸ ਨਿਊਜ਼ ਨੇ ਜਾਂਚ 'ਚ ਦਾਅਵਾ ਗਲਤ ਪਾਇਆ। ਮੱਧ ਪ੍ਰਦੇਸ਼ ਦੀ ਵੀਡੀਓ ਨੂੰ ਉੱਤਰ ਪ੍ਰਦੇਸ਼ ਦੀ ਦੱਸ ਕੇ ਝੂਠ ਫੈਲਾਇਆ ਜਾ ਰਿਹਾ ਹੈ। 

(Disclaimer: ਇਹ ਫੈਕਟ ਮੂਲ ਤੌਰ 'ਤੇ vishvasnews ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)

 


author

Rakesh

Content Editor

Related News