ਵਿਆਹ ਸਮਾਰੋਹ ''ਚ ਰੋਟੀ ਬਣਾਉਂਦੇ ਸਮੇਂ ਉਸ ''ਤੇ ਥੁੱਕਣ ਦਾ ਵੀਡੀਓ ਵਾਇਰਲ, ਦੋਸ਼ੀ ਗ੍ਰਿਫ਼ਤਾਰ

05/10/2022 2:30:21 PM

ਮੇਰਠ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਮੇਰਠ ਦੇ ਅਤਰੌਲੀ ਪਿੰਡ 'ਚ ਇਕ ਵਿਆਹ ਸਮਾਰੋਹ 'ਚ ਨਾਨ ਰੋਟੀ ਬਣਾਉਂਦੇ ਸਮੇਂ ਉਸ 'ਤੇ ਥੁੱਕਣ ਦੇ ਦੋਸ਼ੀ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਖਰਖੌਦਾ ਪੁਲਸ ਅਨੁਸਾਰ, ਸੋਮਵਾਰ ਨੂੰ ਮੇਰਠ ਦੇ ਅਤਰਾਡਾ ਪਿੰਡ ਦੇ ਵਾਸੀ ਨਰੇਸ਼ ਕੁਮਾਰ ਦੀ ਧੀ ਦਾ ਵਿਆਹ ਸੀ। ਵਿਆਹ 'ਚ ਉਨ੍ਹਾਂ ਨੇ ਨਾਨ ਰੋਟੀ ਬਣਾਉਣ ਦਾ ਕੰਮ ਹਾਪੁੜ ਦੇ ਫਿਰੋਜ਼ ਨਾਮੀ ਨੌਜਵਾਨ ਨੂੰ ਦਿੱਤਾ ਸੀ। 

 

ਰੋਟੀ ਬਣਾਉਣ ਦੌਰਾਨ ਉਸ 'ਤੇ ਥੁੱਕਦੇ ਹੋਏ ਫਿਰੋਜ਼ ਦਾ ਵੀਡੀਓ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਆਇਆ। ਨਰੇਸ਼ ਦੇ ਕਿਸੇ ਰਿਸ਼ਤੇਦਾਰ ਨੇ ਇਹ ਵੀਡੀਓ ਉਨ੍ਹਾਂ ਦੇ ਮੋਬਾਇਲ 'ਤੇ ਵੀ ਭੇਜ ਦਿੱਤਾ। ਨਰੇਸ਼ ਨੇ ਵੀਡੀਓ ਕਲਿੱਕ ਪੁਲਸ ਨੂੰ ਸੌਂਪਦੇ ਹੋਏ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ। ਖਰਖੌਦਾ ਥਾਣਾ ਇੰਚਾਰਜ ਜਿਤੇਂਦਰ ਕੁਮਾਰ ਦੁਬੇ ਨੇ ਦੱਸਿਆ ਕਿ ਮਾਮਲਾ ਮੇਰਠ ਅਜਰਾੜਾ ਪਿੰਡ ਦਾ ਹੈ। ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਨੂੰ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News