ਹਸਪਤਾਲ 'ਚ ਬਿਸਤਰ 'ਤੇ ਸੌਂ ਰਹੇ ਕੁੱਤੇ ਦਾ ਵੀਡੀਓ ਵਾਇਰਲ, ਕਾਂਗਰਸ ਦੇ ਨਿਸ਼ਾਨੇ 'ਤੇ ਭਾਜਪਾ
Saturday, Sep 17, 2022 - 10:18 AM (IST)
ਰਤਲਾਮ (ਭਾਸ਼ਾ)- ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ 'ਚ ਇਕ ਹਸਪਤਾਲ ਦੇ ਬੈੱਡ 'ਤੇ ਸੌਂ ਰਹੇ ਕੁੱਤੇ ਦਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਨੇ ਸੂਬੇ ਦੀ ਭਾਜਪਾ ਸਰਕਾਰ ਦੀ ਚਿੰਤਾਜਨਕ ਸਿਹਤ ਪ੍ਰਣਾਲੀ 'ਤੇ ਨਿਸ਼ਾਨਾ ਸਾਧਿਆ। ਰਤਲਾਮ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾਕਟਰ ਪ੍ਰਭਾਕਰ ਨਾਨਾਵਾਰੇ ਨੇ ਦੱਸਿਆ ਕਿ ਉਹ ਛੁੱਟੀ 'ਤੇ ਸਨ ਇਸ ਲਈ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਨਹੀਂ ਹੈ।
मध्यप्रदेश में भले मरीज़ों को बेड़ मिले या ना मिले लेकिन “श्वान “ तो बेड पर मस्त सोया हुआ है…
— Narendra Saluja (@NarendraSaluja) September 16, 2022
तस्वीर रतलाम के अलोट की बतायी जा रही है…
“बदहाल स्वास्थ्य सिस्टम” pic.twitter.com/mhqjdGNiEx
ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਨਰੇਂਦਰ ਸਲੂਜਾ ਨੇ ਇਕ ਟਵੀਟ 'ਚ ਕਿਹਾ ਕਿ ਭਾਜਪਾ ਦੇ ਰਾਜ 'ਚ ਕੁੱਤਿਆਂ ਨੂੰ ਚੰਗੀ ਨੀਂਦ ਆ ਰਹੀ ਹੈ, ਜਦੋਂ ਕਿ ਹਸਪਤਾਲਾਂ 'ਚ ਮਰੀਜ਼ਾਂ ਨੂੰ ਬਿਸਤਰ ਨਹੀਂ ਮਿਲ ਪਾ ਰਿਹਾ ਹੈ। ਸਲੂਜਾ ਨੇ ਦਾਅਵਾ ਕੀਤਾ ਕਿ ਵੀਡੀਓ ਰਤਲਾਮ ਜ਼ਿਲ੍ਹੇ ਦੇ ਆਲੋਟ ਦੇ ਇਕ ਸਰਕਾਰੀ ਹਸਪਤਾਲ ਦਾ ਹੈ। ਉਨ੍ਹਾਂ ਟਵੀਟ ਕੀਤਾ,''ਚਿੰਤਾਜਨਕ ਸਿਹਤ ਵਿਵਸਥਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ