ਲਾਕਡਾਊਨ ਤੋਂ ਬਾਅਦ ਵੀ ਵੀਡੀਓ ਕਾਨਫਰੰਸਿੰਗ ਸੁਣਵਾਈ ਜਾਰੀ ਰਹੇਗੀ : ਸੁਪਰੀਮ ਕੋਰਟ

04/07/2020 12:24:25 AM

ਨਵੀਂ ਦਿੱਲੀ (ਯੂ. ਐੱਨ. ਆਈ.)- ਸੁਪਰੀਮ ਕੋਰਟ ਨੇ ਕੌਮਾਂਤਰੀ ਲਾਕਡਾਊਨ ਤੋਂ ਬਾਅਦ ਵੀ ਵੀਡੀਓ ਕਾਨਫਰੰਸਿੰਗ ਵਿਵਸਥਾ ਜਾਰੀ ਰੱਖਣ ਦਾ ਸੋਮਵਾਰ ਨੂੰ ਸੰਕੇਤ ਦਿੱਤਾ ਅਤੇ ਇਸ ਨੂੰ ਭਵਿੱਖ ’ਚ ਹੋਰ ਬਿਹਤਰ ਬਣਾਏ ਜਾਣ ’ਤੇ ਕੰਮ ਕਰਨ ਲਈ ਸਬੰਧਿਤ ਧਿਰਾਂ ਨੂੰ ਨਿਰਦੇਸ਼ ਦਿੱਤੇ। ਸੁਪਰੀਮ ਕੋਰਟ ਨੇ ਅਦਾਲਤ ’ਚ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਦੀ ਰੂਪ ਰੇਖਾ ਤੈਅ ਕਰਦੇ ਹੋਏ ਕਿਹਾ ਕਿ ਤਕਨੀਕ ਭਵਿੱਖ ’ਚ ਕੰਮ ਆਉਣ ਵਾਲੀ ਹੈ। ਮੁੱਖ ਜੱਜ ਸ਼ਰਦ ਅਰਵਿੰਦ ਬੋਬੜੇ ਨੇ, ਡੀ.ਵਾਈ ਚੰਦਰਚੂੜ ਅਤੇ ਜੱਜ ਐੱਲ. ਨਾਗੇਸ਼ਵਰ ਰਾਓ ਦੇ ਬੈਂਚ ਨੇ ਕੋਰੋਨਾ ਵਾਇਰਸ ਦੇ ਵਧਦੇ ਪ੍ਰਵਾਭ ਨੂੰ ਲੈ ਕੇ ਜਾਰੀ ਕੌਮਾਂਤਰੀ ਲਾਕਡਾਊਨ ਦੌਰਾਨ ਅਦਾਲਤਾਂ ’ਚ ਵੀਡੀਓ ਕਾਨਫਰੰਸਿੰਗ ਜ਼ਰੀਏ ਸੁਣਵਾਈ ਦੇ ਮਾਮਲੇ ਨੂੰ ਸਹੀ ਦੱਸਦੇ ਹੋਏ ਵੀਡੀਓ ਕਾਨਫਰੰਸ ਜ਼ਰੀਏ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਅਦਾਲਤੀ ਸੁਣਵਾਈ ’ਚ ਤਕਨੀਕ ਦੀ ਅਹਿਮੀਅਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਲਾਕਡਾਊਨ ਤੋਂ ਬਾਅਦ ਵੀ ਵੀਡੀਓ ਕਾਨਫਰੰਸਿੰਗ ਖਤਮ ਨਹੀਂ ਹੋਵੇਗੀ। ਅੱਗੇ ਇਸ ਨੂੰ ਹੋਰ ਮਜ਼ਬੂਤ ਬਣਾਉਣ ਦਾ ਕੰਮ ਕੀਤਾ ਜਾਵੇਗਾ।


Inder Prajapati

Content Editor

Related News