ਮਣੀਪੁਰ ਘਟਨਾ ਦੀ ਪੀੜਤ ਔਰਤ ਨੇ ਬਿਆਨਿਆ ਦਰਦਨਾਕ ਮੰਜ਼ਰ, ਦੱਸੀ ਲੂ ਕੰਡੇ ਖੜੇ ਕਰਨ ਵਾਲੀ ਦਾਸਤਾਨ

Friday, Jul 21, 2023 - 02:49 PM (IST)

ਮਣੀਪੁਰ ਘਟਨਾ ਦੀ ਪੀੜਤ ਔਰਤ ਨੇ ਬਿਆਨਿਆ ਦਰਦਨਾਕ ਮੰਜ਼ਰ, ਦੱਸੀ ਲੂ ਕੰਡੇ ਖੜੇ ਕਰਨ ਵਾਲੀ ਦਾਸਤਾਨ

ਨਵੀਂ ਦਿੱਲੀ (ਨੋਵਦਿਆ ਟਾਈਮਜ਼) : ਮਣੀਪੁਰ ’ਚ ਕੂਕੀ-ਜੋਮੀ ਫਿਰਕੇ ਦੀਆਂ ਦੋ ਔਰਤਾਂ ਨੂੰ ਨਗਨ ਕਰ ਕੇ ਘੁਮਾਉਣ ਅਤੇ ਉਨ੍ਹਾਂ ਨਾਲ ਸੈਕਸ ਸ਼ੋਸ਼ਣ ਦੀ ਵੀਡੀਓ ਸਾਹਮਣੇ ਆਉਣ ਦੇ ਇਕ ਦਿਨ ਬਾਅਦ ਪੀੜਤਾਂ ਦੇ ਬਿਆਨ ਵੀ ਸਾਹਮਣੇ ਆਏ ਹਨ। ਮੀਡੀਆ ਨਾਲ ਗੱਲਬਾਤ ’ਚ ਇਕ ਪੀੜਤਾ ਨੇ ਦਿਲ ਦਹਿਲਾ ਦੇਣ ਵਾਲੀ ਆਪ-ਬੀਤੀ ਸੁਣਾਈ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਪੁਲਸ ਵੀ ਭੀੜ ਨਾਲ ਮਿਲ ਗਈ ਸੀ ਅਤੇ ਸਾਨੂੰ ਦਰਿੰਦਿਆਂ ਦੇ ਕੋਲ ਇਕੱਲਾ ਛੱਡ ਕੇ ਮੂਕ ਦਰਸ਼ਕ ਬਣੀ ਰਹੀ। ਇਸ ਸਬੰਧ ’ਚ 18 ਮਈ ਨੂੰ ਦਰਜ ਕੀਤੀ ਗਈ ਇਕ ਸ਼ਿਕਾਇਤ ’ਚ ਪੀੜਤਾਂ ਨੇ ਇਹ ਵੀ ਦੋਸ਼ ਲਾਇਆ ਸੀ ਕਿ 20 ਸਾਲਾ ਔਰਤ ਨਾਲ ਦਿਨ-ਦਿਹਾੜੇ ਬੇਰਹਿਮੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੁੜੀ 'ਤੇ ਮਾੜੀ ਨਜ਼ਰ ਰੱਖਣ ਤੋਂ ਰੋਕਿਆ ਤਾਂ ਪਿਓ-ਪੁੱਤ ਨੂੰ ਮਾਰੀਆਂ ਗੋਲ਼ੀਆਂ

ਮੀਡੀਆ ਨਾਲ ਫੋਨ ’ਤੇ ਗੱਲਬਾਤ ਦੌਰਾਨ ਪੀੜਤ ਔਰਤ ਨੇ ਕਿਹਾ ਕਿ ਪੁਲਸ ਉਸ ਭੀੜ ਦੇ ਨਾਲ ਮਿਲੀ ਹੋਈ ਸੀ, ਜੋ ਸਾਡੇ ਪਿੰਡ ’ਤੇ ਹਮਲਾ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਥੌਬਲ ਪੁਲਸ ਨੇ ਸਾਨੂੰ ਘਰ ਦੇ ਕੋਲੋਂ ਚੁੱਕਿਆ ਅਤੇ ਪਿੰਡ ਤੋਂ ਥੋੜ੍ਹੀ ਦੂਰ ਲਿਜਾ ਕੇ ਭੀੜ ਦੇ ਕੋਲ ਸੜਕ ’ਤੇ ਛੱਡ ਦਿੱਤਾ... ਸਾਨੂੰ ਪੁਲਸ ਨੇ ਦਰਿੰਦਿਆਂ ਨੂੰ ਸੌਂਪ ਦਿੱਤਾ ਸੀ।

ਇਹ ਵੀ ਪੜ੍ਹੋ : ਬੁਢਲਾਡਾ ਵਿਖੇ ਵੱਡੀ ਵਾਰਦਾਤ, ਸਿਰ 'ਚ ਬਾਲਟੀ ਮਾਰ ਕੇ ਗੁਆਂਢਣ ਦਾ ਕੀਤਾ ਕਤਲ

ਸ਼ਿਕਾਇਤ ’ਚ ਪੀੜਤ ਔਰਤਾਂ ਨੇ ਕਿਹਾ ਸੀ ਕਿ ਇਸ ਘਟਨਾ ’ਚ ਪਿੰਡ ਦੇ ਪੰਜ ਲੋਕ ਸ਼ਾਮਲ ਸਨ। ਵੀਡੀਓ ’ਚ ਵਿਖਾਈ ਦੇਣ ਵਾਲੀਆਂ 2 ਔਰਤਾਂ ਤੋਂ ਇਲਾਵਾ ਇਕ 50 ਸਾਲਾ ਹੋਰ ਔਰਤ ਵੀ ਸੀ, ਜਿਸ ਨੂੰ ਕਥਿਤ ਤੌਰ ’ਤੇ ਨਗਨ ਕਰ ਦਿੱਤਾ ਗਿਆ ਸੀ ਅਤੇ ਸਭ ਤੋਂ ਛੋਟੀ ਔਰਤ ਦੇ ਪਿਤਾ ਅਤੇ ਭਰਾ ਸਨ। ਦੋਸ਼ ਹੈ ਕਿ ਉਨ੍ਹਾਂ ਨੂੰ ਦਰਿੰਦਿਆਂ ਦੀ ਭੀੜ ਨੇ ਮਾਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸਾਰੇ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਉਹ ਜਾਨ ਬਚਾਉਣ ਲਈ ਦੌੜ ਰਹੇ ਸਨ।

ਇਹ ਵੀ ਪੜ੍ਹੋ :  ਸੋਸ਼ਲ ਮੀਡੀਆ ਬਣਿਆ ਨਾਜਾਇਜ਼ ਹਥਿਆਰਾਂ ਦੀ ਮੰਡੀ, ਹੋਮ ਡਿਲਿਵਰੀ ਦਾ ਦਾਅਵਾ, 2 ਹਜ਼ਾਰ ਤੋਂ ਸ਼ੁਰੂ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News