ਜਦੋਂ ਭਾਜਪਾ ਸੰਸਦ ਮੈਂਬਰ ਦੇ ਘਰੋਂ ਗਾਇਬ ਹੋਏ ਉੱਪ ਰਾਸ਼ਟਰਪਤੀ ਦੇ ਬੂਟ

01/20/2018 4:31:43 PM

ਨਵੀਂ ਦਿੱਲੀ— ਦੇਸ਼ 'ਚ ਬੂਟ-ਚੱਪਲਾਂ ਚੋਰੀ ਹੋਣ ਦੀਆਂ ਘਟਨਾਵਾਂ ਤਾਂ ਆਮ ਹਨ ਪਰ ਉੱਪ ਰਾਸ਼ਟਰਪਤੀ ਦਾ ਬੂਟ ਗਾਇਬ ਹੋਣਾ ਆਪਣੇ ਆਪ 'ਚ ਵੱਡੀ ਗੱਲ ਹੈ। ਅਜਿਹਾ ਹੀ ਕੁਝ ਹੋਇਆ ਵੈਂਕਈਆ ਨਾਇਡੂ ਨਾਲ, ਜਿਨ੍ਹਾਂ ਦੇ ਬੂਟ ਗਾਇਬ ਹੋ ਗਏ। ਨਾਇਡੂ ਭਾਜਪਾ ਸੰਸਦ ਮੈਂਬਰ ਨਾਲ ਮੁਲਾਕਾਤ ਦੇ ਸਿਲਸਿਲੇ 'ਚ ਉਨ੍ਹਾਂ ਦੇ ਘਰ ਬੈਂਗਲੁਰੂ ਗਏ ਸਨ, ਜਿੱਥੇ ਇਹ ਘਟਨਾ ਵਾਪਰੀ।
ਦਰਅਸਲ ਉੱਪ ਰਾਸ਼ਟਰਪਤੀ ਅਧਿਕਾਰਤ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਬੈਂਗਲੁਰੂ ਗਏ ਸਨ, ਜਿੱਥੇ ਉਨ੍ਹਾਂ ਨੇ ਸੰਸਦ ਮੈਂਬਰ ਪੀ.ਸੀ. ਮੋਹਨ ਦੇ ਘਰ ਆਪਣੇ ਸ਼ੁੱਭਚਿੰਤਕਾਂ ਨਾਲ ਮੁਲਾਕਾਤ ਕੀਤੀ। ਕਰੀਬ ਡੇਢ ਘੰਟੇ ਬਾਅਦ ਜਦੋਂ ਉਹ ਵਾਪਸ ਆਏ ਤਾਂ ਤੈਅ ਸਥਾਨ 'ਤੇ ਆਪਣੇ ਬੂਟ ਨਾ ਦੇਖ ਕੇ ਹੈਰਾਨ ਰਹਿ ਗਏ। ਉੱਥੇ ਮੌਜੂਦ ਗਾਰਡ ਅਤੇ ਸਟਾਫ ਨੇ ਉਨ੍ਹਾਂ ਦੇ ਬੂਟਾਂ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਆਖਰਕਾਰ ਅਧਿਕਾਰੀਆਂ ਨੇ ਸ਼ੋਅਰੂਮ ਤੋਂ ਉੱਪ ਰਾਸ਼ਟਰਪਤੀ ਲਈ ਨਵੇਂ ਬੂਟ ਮੰਗਵਾਏ। ਜਾਣਕਾਰੀ ਅਨੁਸਾਰ ਨਾਇਡੂ ਨੂੰ ਮਿਲਣ ਲਈ ਇਕ ਵੱਡੀ ਭੀੜ ਆਈ ਸੀ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਨਾਲ ਬੂਟ ਬਦਲ ਗਏ ਹੋਣਗੇ।


Related News