ਕੋਰੋਨਾ ਖ਼ਿਲਾਫ਼ ਮਦਦਗਾਰ ਹੈ ‘ਵੈਲਵੇਟਲੀਫ’ ਬੂਟੇ ਦਾ ਰਸ
Tuesday, Jun 15, 2021 - 11:02 AM (IST)
ਨਵੀਂ ਦਿੱਲੀ (ਵਿਸ਼ੇਸ਼)— ਵਿਗਿਆਨੀ ਅਤੇ ਉਦਯੋਗਿਕ ਖੋਜ ਪਰੀਸ਼ਦ (ਸੀ. ਆਈ. ਐੱਸ. ਆਰ.) ਨੇ ਇਕ ਬੂਟੇ ਦੇ ਰਸ ਨੂੰ ਖਾਸ ਮਿਸ਼ਰਣ ਦੇ ਰੂਪ ਵਿਚ ਕੋਵਿਡ-19 ਦੇ ਵਾਇਰਸ ਸਾਰਸ-ਕੋਵ2 ਖ਼ਿਲਾਫ਼ 98 ਫ਼ੀਸਦੀ ਤੱਕ ਮਦਦਗਾਰ ਮੰਨਿਆ ਹੈ। ਇਹ ਬੂਟਾ ਵੈਲਵੇਟਲੀਫ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ’ਤੇ ਸੀ. ਆਈ. ਐੱਸ. ਆਰ. ਦੀਆਂ ਤਿੰਨ ਲੈਬਾਰਟਰੀਜ਼ ’ਚ ਪਰੀਖਣ ਚੱਲ ਰਿਹਾ ਹੈ। ਸ਼ੁਰੂਆਤੀ ਸੇਲ ਕਲਚਰ ਤੋਂ ਪਤਾ ਲੱਗਦਾ ਹੈ ਕਿ ਬੂਟੇ ਅਤੇ ਇਸ ਦੀਆਂ ਜੜ੍ਹਾਂ ਦਾ ਰਸ ਵਾਇਰਸ ਦੀਆਂ ਪ੍ਰਤੀਕ੍ਰਿਤੀਆਂ ਬਣਨ ਤੋਂ ਰੋਕਦਾ ਹੈ।
ਆਯੁਰਵੇਦ ’ਚ ਇਸ ਬੂਟੇ ਦੇ ਰਸ ਦਾ ਪਹਿਲਾਂ ਤੋਂ ਬੁਖ਼ਾਰ ਅਤੇ ਖ਼ਾਸ ਕਰ ਕੇ ਡੇਂਗੂ ’ਚ ਇਸਤੇਮਾਲ ਹੁੰਦਾ ਹੈ। ਖੋਜਕਾਰਾਂ ਨੇ ਵੇਖਿਆ ਕਿ ਇਸ ਬੂਟੇ ਦੇ ਰਸ ਵਿਚ ਐਂਟੀਵਾਇਰਸ ਗੁਣ ਹਨ। ਸੇਲ ਕਲਚਰ ਦੌਰਾਨ ਇਹ ਪਾਇਆ ਗਿਆ ਕਿ ਰਸ ਦੇ ਪਾਣੀ ਵਿਚ ਮਿਲਿਆ ਘੋਲ ਵਾਇਰਸ ਨੂੰ 57 ਫ਼ੀਸਦੀ ਤੱਕ ਕੰਟਰੋਲ ਕਰਦਾ ਹੈ, ਜਦਕਿ ਅਲਕੋਹਲ ਅਤੇ ਪਾਣੀ ਨਾਲ ਬਣਿਆ ਹਾਈਡ੍ਰੋਅਲਕੌਹਲਿਕ ਸਲਿਊਸ਼ਨ ਇਸ ਨੂੰ 98 ਫ਼ੀਸਦੀ ਤੱਕ ਕੰਟਰੋਲ ਕਰਦਾ ਹੈ।
ਹੁਣ ਕਲੀਨੀਕਲ ਟਰਾਇਲ ਹੋਣਗੇ—
ਡਾ. ਮਿਤਾਲੀ ਮੁਤਾਬਕ ਇਸ ਬੂਟੇ ਦਾ ਇਸਤੇਮਾਲ ਆਯੁਰਵੇਦ ’ਚ ਪਹਿਲਾਂ ਤੋਂ ਹੀ ਹੋ ਰਿਹਾ ਹੈ, ਇਸ ਲਈ ਸੁਰੱਖਿਆ ਟਰਾਇਲ ਦੀ ਲੋੜ ਨਹੀਂ ਹੈ। ਸਿੱਧੇ ਕਲੀਨੀਕਲ ਟਰਾਇਲ ਕੀਤੇ ਜਾ ਸਕਦੇ ਹਨ। ਇਹ ਕੋਰੋਨਾ ਵਾਇਰਸ ਦੀ ਗੰਭੀਰਤਾ ਅਤੇ ਇਨਫੈਕਸ਼ਨ ਮਿਆਦ ਨੂੰ ਘੱਟ ਕਰ ਸਕਦਾ ਹੈ।