ਅਰੁਣਾਚਲ ਪ੍ਰਦੇਸ਼ ’ਚ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਰੁਣ ਧਵਨ-ਨਤਾਸ਼ਾ ਨੇ ਵਧਾਏ ਹੱਥ, ਕੀਤਾ ਇਹ ਐਲਾਨ

Tuesday, Apr 06, 2021 - 05:53 PM (IST)

ਅਰੁਣਾਚਲ ਪ੍ਰਦੇਸ਼ ’ਚ ਅੱਗ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਰੁਣ ਧਵਨ-ਨਤਾਸ਼ਾ ਨੇ ਵਧਾਏ ਹੱਥ, ਕੀਤਾ ਇਹ ਐਲਾਨ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰ ਵਰੁਣ ਧਵਨ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ’ਚ ਫ਼ਿਲਮ ‘ਭੇੜੀਆ’ ਦੀ ਸ਼ੂਟਿੰਗ ਕਰ ਰਹੇ ਹਨ। ਅਦਾਕਾਰ ਇਸ ਦੌਰਾਨ ਆਪਣੀ ਪਤਨੀ ਨਤਾਸ਼ਾ ਦਲਾਲ ਨਾਲ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਘੁੰਮ ਰਹੇ ਹਨ। ਦੱਸ ਦਈਏ ਕਿ ਪਿਛਲੇ ਮਹੀਨੇ ਅਰੁਣਾਚਲ ਪ੍ਰਦੇਸ਼ ਸਥਿਤ ਤਿਰਾਪ ਜ਼ਿਲ੍ਹੇ ’ਚ ਭਿਆਨਕ ਅੱਗ ਲੱਗਣ ਨਾਲ ਭਾਰੀ ਨੁਕਸਾਨ ਹੋਇਆ ਸੀ ਅਤੇ ਕੁਝ ਜਾਨਾਂ ਵੀ ਗਈਆਂ ਸਨ। ਹੁਣ ਵਰੁਣ ਧਵਨ ਹਾਲ ਹੀ ’ਚ ਆਪਣੀ ਪਤਨੀ ਨਾਲ ਤਿਰਾਪ ’ਚ ਅੱਗ ਲੱਗਣ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਦੇ ਨਜ਼ਰ ਆਏ। ਪਤਨੀ ਨਾਲ ਵਰੁਣ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari

ਤਸਵੀਰ ’ਚ ਵੇਖਿਆ ਜਾ ਸਕਦਾ ਹੈ ਕਿ ਵਰੁਣ ਧਵਨ ਤੇ ਨਤਾਸ਼ਾ ਟ੍ਰੇਡੀਸ਼ਨਲ ਆਊਟਫਿੱਟ ’ਚ ਨਜ਼ਰ ਆ ਰਹੇ ਹਨ। ਵਰੁਣ ਨੇ ਪੀੜਤਾਂ ਨੂੰ 1 ਲੱਖ ਰੁਪਏ ਦੀ ਮਦਦ ਦਿੱਤੀ ਹੈਸ਼ ਵਰੁਣ ਤੇ ਨਤਾਸ਼ਾ ਨਾਲ ਤਸਵੀਰ ’ਚ ਕ੍ਰਿਤੀ ਸੇਨਨ ‘ਭੇੜੀਆ’ ਦੀ ਟੀਮ ਨਾਲ ਨਜ਼ਰ ਆ ਰਹੇ ਹਨ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਵਰੁਣ ਧਵਨ ਅਰੁਣਾਚਲ ਪ੍ਰਦੇਸ਼ ’ਚ ਫ਼ਿਲਮ ਦੀ ਸ਼ੂਟਿੰਗ ਕਰਨ ਲਈ ਪਹੁੰਚੇ ਸਨ ਤਾਂ ਉਥੇ ਦੇ ਲੋਕਾਂ ’ਚ ਕਾਫ਼ੀ ਉਤਸੁਕਤਾ ਨਜ਼ਰ ਆਈ ਸੀ। ਵਰੁਣ ਦੇ ਪ੍ਰਸ਼ੰਸਕਾਂ ਨੇ ਉਸ ਦੀ ਗੱਡੀ ਨੇ ਘੇਰ ਲਿਆ ਸੀ। ਇਸ ਦੌਰਾਨ ਵਰੁਣ ਨੇ ਆਪਣੀ ਗੱਡੀ ਰੋਕ ਕੇ ਅਤੇ ਗੱਡੀ ਦੀ ਛੱਤ ’ਤੇ ਖੜ੍ਹੇ ਹੋ ਕੇ ਪ੍ਰਸ਼ੰਸਕਾਂ ਨੂੰ ਬੇਨਤੀ ਕੀਤੀ ਸੀ ਕਿ ਉਹ ਸ਼ੂਟਿੰਗ ’ਚ ਰੋਕ ਨਾ ਪਾਉਣ। ਨਾਲ ਹੀ ਉਸ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਸ਼ੂਟਿੰਗ ’ਚੋਂ ਸਮਾਂ ਕੱਢ ਕੇ ਸਾਰੇ ਲੋਕਾਂ ਨੂੰ ਮਿਲਣਗੇ ਅਤੇ ਗੱਲਬਾਤ ਕਰਨਗੇ। 

PunjabKesari

ਹਾਰਰ ਫ਼ਿਲਮ ਹੈ ‘ਭੇੜੀਆ’
ਫ਼ਿਲਮ ‘ਭੇੜੀਆ’ ਇਕ ਹਾਰਰ ਫ਼ਿਲਮ ਹੈ, ਜਿਸ ਦਾ ਨਿਰਮਾਣ ਦਿਨੇਸ਼ ਵਿਜਾਨ ਕਰ ਰਹੇ ਹਨ। ਜਦੋਂ ਕਿ ਇਸ ਦੇ ਨਿਰਦੇਸ਼ਨ ਦੀ ਕਮਾਨ ਅਮਰ ਕੌਸ਼ਿਕ ਦੇ ਹੱਥਾਂ ’ਚ ਹੈ। ਅੱਜ-ਕੱਲ੍ਹ ਹਾਰਰ ਕਾਮੇਡੀ ਦਾ ਰੁਝਾਨ ਬਾਲੀਵੁੱਡ ਫ਼ਿਲਮ ਇੰਡਸਟਰੀ ਤੇਜੀ ਨਾਲ ਵਧ ਰਿਹਾ ਹੈ। 

PunjabKesari


 


author

sunita

Content Editor

Related News