ਰੈਸਟੋਰੈਂਟ ਦੇ ਬਾਹਰ ਲੱਗੇ ਪੋਸਟਰ- ''ਪਿਆਜ਼ ਮੰਗ ਕੇ ਸ਼ਰਮਿੰਦਾ ਨਾ ਕਰੋ''

Friday, Dec 13, 2019 - 01:48 PM (IST)

ਰੈਸਟੋਰੈਂਟ ਦੇ ਬਾਹਰ ਲੱਗੇ ਪੋਸਟਰ- ''ਪਿਆਜ਼ ਮੰਗ ਕੇ ਸ਼ਰਮਿੰਦਾ ਨਾ ਕਰੋ''

ਵਾਰਾਣਸੀ— ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਨਾ ਸਿਰਫ਼ ਆਮ ਆਦਮੀ ਸਗੋਂ ਹੋਟਲ ਰੈਸਟੋਰੈਂਟ ਵਾਲਿਆਂ ਦੀ ਕਮਰ ਵੀ ਤੋੜ ਦਿੱਤੀ ਹੈ। ਮਹਿੰਗੇ ਪਿਆਜ਼ ਕਾਰਨ ਰੈਸਟੋਰੈਂਟ ਦੀ ਰਸੋਈ ਤੋਂ ਲੈ ਕੇ ਸਲਾਦ ਦੀ ਪਲੇਟ ਤੱਕ ਤੋਂ ਪਿਆਜ਼ ਗਾਇਬ ਹੋ ਗਿਆ ਹੈ। ਰੈਸਟੋਰੈਂਟ ਵਾਲੇ ਦਰਵਾਜ਼ੇ 'ਤੇ ਪੋਸਟਰ ਲਗਾ ਕੇ ਕਹਿ ਰਹੇ- ਪਿਆਜ਼ ਮੰਗ ਕੇ ਸ਼ਰਮਿੰਦਾ ਨਾ ਕਰੋ। ਜ਼ਿਕਰਯੋਗ ਹੈ ਕਿ ਵਾਰਾਣਸੀ 'ਚ ਅੱਜ-ਕੱਲ 100 ਰੁਪਏ ਕਿਲੋ ਪਿਆਜ਼ ਮਿਲ ਰਿਹਾ ਹੈ।PunjabKesariਕਾਜੂ ਨਾਲ ਤਿਆਰ ਕੀਤੀ ਜਾ ਰਹੀ ਹੈ ਸਬਜ਼ੀ ਦੀ ਗਰੇਵੀ
ਵਾਰਾਣਸੀ ਦੇ ਇਕ ਰੈਸਟੋਰੈਂਟ ਨੇ ਆਪਣਏ ਗਾਹਕਾਂ ਨੂੰ ਅਪੀਲ ਕਰਦੇ ਹੋਏ ਪੋਸਟਰ ਲਗਾਇਆ ਹੈ,''ਕ੍ਰਿਪਾ ਪਿਆਜ਼ ਮੰਗ ਕੇ ਸ਼ਰਮਿੰਦਾ ਨਾ ਕਰੋ।'' ਇਸੇ ਦੇ ਨਾਲ ਇਕ ਦੂਜਾ ਪੋਸਟਰ ਵੀ ਲੱਗਾ ਹੈ, ਜਿਸ 'ਚ ਲਿਖਿਆ ਹੈ,''ਪਿਆਜ਼ ਦੀ ਜਗ੍ਹਾ ਮੂਲੀ ਨਾਲ ਕੰਮ ਚਲਾਓ।'' ਰੈਸਟੋਰੈਂਟ ਮਾਲਕ ਦਾ ਕਹਿਣਾ ਹੈ, ਆਸਮਾਨ ਛੂੰਹਦੀਆਂ ਕੀਮਤਾਂ ਕਾਰਨ ਅਸੀਂ ਪਿਆਜ਼ ਦੀ ਵਰਤੋਂ ਘੱਟ ਕਰ ਦਿੱਤੀ ਹੈ। ਸਬਜ਼ੀ ਦੀ ਗਰੇਵੀ ਵੀ ਪਿਆਜ਼-ਲਸਣ ਦੀ ਜਗ੍ਹਾ ਕਾਜੂ ਨਾਲ ਤਿਆਰ ਕੀਤੀ ਜਾ ਰਹੀ ਹੈ।PunjabKesariਆਉਣ ਵਾਲੇ ਦਿਨਾਂ 'ਚ ਵਧਦੀਆਂ ਕੀਮਤਾਂ ਤੋਂ ਮਿਲੇਗਾ ਛੁਟਕਾਰਾ
ਪਿਛਲੇ 1-2 ਦਿਨਾਂ ਤੋਂ ਪਿਆਜ਼ ਦੀਆਂ ਕੀਮਤਾਂ 'ਚ ਕਮੀ ਆਈ ਹੈ। ਲੋਕਾਂ ਨੂੰ ਉਮੀਦ ਹੈ ਕਿ ਅੱਗੇ ਰੇਟ ਹੋਰ ਘੱਟ ਹੋਣਗੇ ਅਤੇ ਉਨ੍ਹਾਂ ਦੀ ਥਾਲੀ 'ਚ ਪਿਆਜ਼ ਫਿਰ ਤੋਂ ਆਏਗੀ। ਪਿਆਜ਼ ਦੀਆਂ ਵਧਦੀਆਂ ਕੀਮਤਾਂ ਤੋਂ ਆਉਣ ਵਾਲੇ ਦਿਨਾਂ 'ਚ ਛੁਟਕਾਰਾ ਮਿਲ ਸਕਦਾ ਹੈ।

15 ਦਸੰਬਰ ਤੋਂ ਇੰਪੋਰਟ ਪਿਆਜ਼ ਆਉਣਗੇ ਮਾਰਕੀਟ 'ਚ
ਉਪਭੋਗਤਾ ਮੰਤਰਾਲੇ ਦੇ ਸੂਤਰਾਂ ਅਨੁਸਾਰ,''15 ਦਸੰਬਰ ਤੋਂ ਬਾਅਦ ਇੰਪੋਰਟ ਪਿਆਜ਼ ਮਾਰਕੀਟ 'ਚ ਆਉਣ ਲੱਗਣਗੇ। ਮਹਾਰਾਸ਼ਟਰ ਅਤੇ ਗੁਜਰਾਤ ਤੋਂ ਪਿਆਜ਼ ਦੀ ਨਵੀਂ ਫਸਲ ਆਮਦ 'ਚ ਤੇਜ਼ੀ ਆ ਜਾਵੇਗੀ। ਇਸ ਤੋਂ ਇਲਾਵਾ, ਸਰਕਾਰ ਨੇ ਐੱਮ.ਐੱਮ.ਟੀ.ਸੀ. ਰਾਹੀਂ 30 ਹਜ਼ਾਰ ਮੀਟ੍ਰਿਕ ਟਨ ਪਿਆਜ਼ ਆਯਾਤ ਕਰਨ ਲਈ ਜੋ ਫੈਸਲਾ ਕੀਤ ਾਸੀ, ਉਸ ਦੀ ਆਮਦ 27 ਦਸੰਬਰ ਤੋਂ ਸ਼ੁਰੂ ਹੋ ਜਾਵੇਗੀ।


author

DIsha

Content Editor

Related News