16 ਸਾਲ ਬਾਅਦ ਆਇਆ ਫੈਸਲਾ : ਵਾਰਾਣਸੀ ਬੰਬ ਕਾਂਡ ਦੇ ਦੋਸ਼ੀ ਵਲੀਉੱਲਾਹ ਨੂੰ ਫ਼ਾਂਸੀ ਦੀ ਸਜ਼ਾ

Tuesday, Jun 07, 2022 - 10:51 AM (IST)

16 ਸਾਲ ਬਾਅਦ ਆਇਆ ਫੈਸਲਾ : ਵਾਰਾਣਸੀ ਬੰਬ ਕਾਂਡ ਦੇ ਦੋਸ਼ੀ ਵਲੀਉੱਲਾਹ ਨੂੰ ਫ਼ਾਂਸੀ ਦੀ ਸਜ਼ਾ

ਗਾਜ਼ੀਆਬਾਦ/ਲਖਨਊ– ਵਾਰਾਣਸੀ ਬੰਬ ਕਾਂਡ ਦੇ ਦੋਸ਼ੀ ਅੱਤਵਾਦੀ ਵਲੀਉੱਲਾਹ ਨੂੰ ਅਦਾਲਤ ਨੇ 16 ਸਾਲ ਬਾਅਦ ਫ਼ਾਂਸੀ ਦੀ ਸਜ਼ਾ ਸੁਣਾਈ। 7 ਮਾਰਚ 2006 ਨੂੰ ਵਾਰਾਣਸੀ ਦੇ ਸੰਕਟ ਮੋਚਨ ਮੰਦਰ ਅਤੇ ਕੈਂਟ ਰੇਲਵੇ ਸਟੇਸ਼ਨ ’ਤੇ ਧਮਾਕੇ ਹੋਏ ਸਨ, ਜਿਨ੍ਹਾਂ ’ਚ 18 ਲੋਕਾਂ ਦੀ ਮੌਤ ਹੋਈ ਸੀ, 35 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਸਨ।
ਵਲੀਉੱਲਾਹ ਨੂੰ ਜ਼ਿਲਾ ਜੱਜ ਜਿਤੇਂਦਰ ਸਿਨ੍ਹਾ ਨੇ ਦਸ਼ਾਸ਼ਵਮੇਘ ਘਾਟ ਦੇ ਕੋਲ ਬੰਬ ਬਰਾਮਦ ਹੋਣ ਅਤੇ ਸੰਕਟ ਮੋਚਨ ਮੰਦਰ ’ਚ ਹੋਏ ਬੰਬ ਧਮਾਕੇ ’ਚ ਵਲੀਉੱਲਾਹ ਨੂੰ ਹੱਤਿਆ, ਹੱਤਿਆ ਦੀ ਕੋਸ਼ਿਸ਼, ਕਾਨੂੰਨ ਦੇ ਖਿਲਾਫ ਗਤੀਵਿਧੀਆਂ ਕਰਨ, ਵਿਸਫੋਟਕ ਪਦਾਰਥ ਦੀ ਵਰਤੋਂ ਕਰਨ, ਦਹਿਸ਼ਤ ਫੈਲਾਉਣ ਦੇ ਮਾਮਲੇ ’ਚ ਦੋਸ਼ੀ ਮੰਨਿਆ ਹੈ। ਕੈਂਟ ਰੇਲਵੇ ਸਟੇਸ਼ਨ ’ਤੇ ਹੋਏ ਬੰਬ ਧਮਾਕੇ ’ਚ ਸਬੂਤ ਨਾ ਮਿਲਣ ਕਰ ਕੇ ਵਲੀਉੱਲਾਹ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।

ਜ਼ਿਲਾ ਸਰਕਾਰੀ ਵਕੀਲ ਰਾਜੇਸ਼ ਚੰਦਰ ਸ਼ਰਮਾ ਨੇ ਦੱਸਿਆ ਕਿ 7 ਮਾਰਚ 2006 ਨੂੰ ਵਾਰਾਣਸੀ ’ਚ ਸਿਲਸਿਲੇਵਾਰ ਬੰਬ ਧਮਾਕੇ ਹੋਏ ਸਨ। ਪਹਿਲਾ ਬੰਬ ਧਮਾਕਾ ਸ਼ਾਮ 6.15 ਵਜੇ ਵਾਰਾਣਸੀ ਦੇ ਲੰਕਾ ਥਾਣਾ ਖੇਤਰ ’ਚ ਸੰਕਟ ਮੋਚਨ ਮੰਦਰ ’ਚ ਹੋਇਆ ਸੀ। ਇਸ ’ਚ 7 ਲੋਕ ਮਾਰੇ ਗਏ ਸਨ, ਜਦੋਂ ਕਿ 26 ਜ਼ਖ਼ਮੀ ਹੋਏ ਸਨ। ਇਸ ਤੋਂ 15 ਮਿੰਟ ਬਾਅਦ 6.30 ਵਜੇ ਦਸ਼ਾਸ਼ਵਮੇਧ ਘਾਟ ਥਾਣਾ ਖੇਤਰ ’ਚ ਜੰਮੂ ਰੇਲਵੇ ਫਾਟਕ ਦੀ ਰੇਲਿੰਗ ਦੇ ਕੋਲ ਕੂਕਰ ਬੰਬ ਮਿਲਿਆ ਸੀ। ਪੁਲਸ ਦੀ ਚੌਕਸੀ ਨਾਲ ਇੱਥੇ ਧਮਾਕਾ ਨਹੀਂ ਹੋ ਸਕਿਆ ਸੀ। ਇਸ ਤੋਂ ਪੰਜ ਮਿੰਟ ਬਾਅਦ 6.35 ਵਜੇ ਵਾਰਾਣਸੀ ਕੈਂਟ ਰੇਲਵੇ ਸਟੇਸ਼ਨ ’ਤੇ ਪਹਿਲੀ ਸ਼੍ਰੇਣੀ ਦੇ ਵੇਟਿੰਗ ਰੂਮ ਦੇ ਸਾਹਮਣੇ ਧਮਾਕਾ ਹੋਇਆ ਸੀ। ਇਸ ’ਚ 9 ਲੋਕ ਮਾਰੇ ਗਏ ਸਨ ਅਤੇ 50 ਲੋਕ ਜ਼ਖ਼ਮੀ ਹੋਏ ਸਨ। ਤਿੰਨਾਂ ਮਾਮਲਿਆਂ ’ਚ 16 ਲੋਕਾਂ ਦੀ ਮੌਤ ਅਤੇ 76 ਲੋਕ ਜ਼ਖ਼ਮੀ ਹੋਏ ਸਨ।


author

Rakesh

Content Editor

Related News