ਸੰਭਲ ਤੋਂ ਬਾਅਦ ਹੁਣ ਕਾਸ਼ੀ ’ਚ ਮਿਲਿਆ ਬੰਦ ਮੰਦਰ, 40 ਸਾਲਾਂ ਤੋਂ ਲੱਗਾ ਹੈ ਤਾਲਾ

Tuesday, Dec 17, 2024 - 11:42 PM (IST)

ਸੰਭਲ ਤੋਂ ਬਾਅਦ ਹੁਣ ਕਾਸ਼ੀ ’ਚ ਮਿਲਿਆ ਬੰਦ ਮੰਦਰ, 40 ਸਾਲਾਂ ਤੋਂ ਲੱਗਾ ਹੈ ਤਾਲਾ

ਵਾਰਾਣਸੀ- ਸੰਭਲ ਤੋਂ ਬਾਅਦ ਹੁਣ ਕਾਸ਼ੀ ਦੇ ਮੁਸਲਿਮ ਬਹੁ ਗਿਣਤੀ ਖੇਤਰ ’ਚ ਇਕ ਬੰਦ ਮੰਦਰ ਮਿਲਿਆ ਹੈ। ਹਿੰਦੂ ਸੰਗਠਨ ਸਨਾਤਨ ਰਕਸ਼ਕ ਦਲ ਨੇ ਦਾਅਵਾ ਕੀਤਾ ਹੈ ਕਿ ਇਹ ਮੰਦਰ 250 ਸਾਲ ਪੁਰਾਣਾ ਹੈ। ਮੰਦਿਰ ਨੂੰ 40 ਸਾਲਾਂ ਤੋਂ ਤਾਲਾ ਲੱਗਾ ਹੋਇਆ ਹੈ। ਪਹਿਲਾਂ ਇੱਥੇ ਪੂਜਾ ਹੁੰਦੀ ਸੀ।

ਮੰਦਰ ਮਦਨਪੁਰਾ ਇਲਾਕੇ ’ਚ ਹੈ ਜਿਸ ’ਚ ਮਿੱਟੀ ਭਰੀ ਹੋਈ ਹੈ। ਮੰਦਰ ਲਗਭਗ 40 ਫੁੱਟ ਉੱਚਾ ਹੈ। ਇਸ ਨੂੰ ਕਿਸ ਨੇ ਤਾਲਾ ਲਾਇਆ, ਇੱਥੋਂ ਦੇ ਲੋਕ ਇਸ ਬਾਰੇ ਜਾਣਕਾਰੀ ਨਹੀਂ ਦੇ ਸਕੇ।

ਮੰਗਲਵਾਰ ਸਵੇਰ ਤੋਂ ਹੀ ਮੰਦਰ ਨੇੜੇ ਪੁਲਸ ਤਾਇਨਾਤ ਸੀ। ਦੁਪਹਿਰ 12.30 ਵਜੇ ਬੰਗਾਲੀ ਸਮਾਜ ਦੀਆਂ ਔਰਤਾਂ ਮੰਦਰ ਵਿਖੇ ਪਹੁੰਚੀਆਂ। ਉਨ੍ਹਾਂ ਸ਼ੰਖ ਵਜਾਇਆ। ਇਸ ਤੋਂ ਬਾਅਦ ਮੁਸਲਿਮ ਭਾਈਚਾਰੇ ਦੇ ਲੋਕ ਸੜਕਾਂ ’ਤੇ ਉਤਰ ਆਏ। ਉਨ੍ਹਾਂ ਕਿਹਾ ਕਿ ਇਥੇ ਮੰਦਰ ਤਾਂ ਪਹਿਲਾਂ ਹੀ ਹੈ, ਪੂਜਾ ਕਰਨ ਤੋਂ ਕੋਈ ਇਨਕਾਰ ਨਹੀਂ ਪਰ ਬਾਹਰੀ ਲੋਕਾਂ ਦਾ ਇੱਥੇ ਕੀ ਕੰਮ? ਪੁਲਸ ਨੇ ਲੋਕਾਂ ਨੂੰ ਸਮਝਾ ਕੇ ਸ਼ਾਂਤ ਕੀਤਾ।

ਵਧਦੇ ਤਣਾਅ ਨੂੰ ਵੇਖਦੇ ਹੋਏ ਮਦਨਪੁਰਾ ਦਾ ਬਾਜ਼ਾਰ ਬੰਦ ਰਿਹਾ। ਇੱਥੇ ਏ. ਡੀ. ਐੱਮ. ਸਿਟੀ ਅਤੇ ਏ. ਸੀ. ਪੀ. ਮੌਕੇ ’ਤੇ ਪਹੁੰਚੇ।

ਇਸ ਦੌਰਾਨ ਸਨਾਤਨ ਰਕਸ਼ਕ ਦਲ ਦੇ ਅਜੇ ਸ਼ਰਮਾ ਨੇ ਕਿਹਾ ਕਿ ਕਾਸ਼ੀ ’ਚ 18 ਮੰਦਰ ਅਲੋਪ ਹੋ ਗਏ ਹਨ। ਅਸੀਂ ਉਨ੍ਹਾਂ ਦੀ ਭਾਲ ਕਰ ਰਹੇ ਹਾਂ। ਇਹ ਮੰਦਰ ਉਨ੍ਹਾਂ ’ਚੋਂ ਇੱਕ ਹੈ।


author

Rakesh

Content Editor

Related News