ਮਹਿੰਗੀਆਂ ਹੋਣਗੀਆਂ ਫਲਾਈਟ ਟਿਕਟਾਂ, ਹੁਣ ਇਹ Airline ਯਾਤਰੀਆਂ ਤੋਂ ਵਸੂਲੇਗੀ ਫਿਊਲ ਸਰਚਾਰਜ
Saturday, Mar 14, 2026 - 06:54 PM (IST)
ਬਿਜ਼ਨੈੱਸ ਡੈਸਕ - ਭਾਰਤੀ ਏਅਰਲਾਈਨ ਕੰਪਨੀ ਅਕਾਸਾ ਏਅਰ ਨੇ ਵੀ ਫਲਾਈਟ ਟਿਕਟ ਦੀਆਂ ਕੀਮਤਾਂ ’ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਅਕਾਸਾ ਏਅਰ ਨੇ ਦੱਸਿਆ ਕਿ ਉਹ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਫਲਾਈਟਾਂ ਲਈ ਯਾਤਰੀਆਂ ਤੋਂ ਹਰੇਕ ਸੀਟ ਲਈ 199 ਤੋਂ ਲੈ ਕੇ 1300 ਰੁਪਏ ਤੱਕ ਦਾ ਫਿਊਲ ਸਰਚਾਰਜ ਵਸੂਲੇਗੀ।
ਇਹ ਵੀ ਪੜ੍ਹੋ : ਜੰਗ ਦੀ ਮਾਰ: ਭਾਰਤ 'ਚ ਹੁਣ ਪੀਣ ਵਾਲਾ ਪਾਣੀ ਵੀ ਹੋਵੇਗਾ ਮਹਿੰਗਾ, ਜਾਣੋ ਕਿੰਨੀਆਂ ਵਧਣਗੀਆਂ ਕੀਮਤਾਂ
ਏਅਰਲਾਈਨ ਕੰਪਨੀ ਨੇ ਦੱਸਿਆ ਕਿ 15 ਮਾਰਚ ਨੂੰ ਰਾਤ 12.01 ਵਜੇ ਤੋਂ ਬੁੱਕ ਕੀਤੀਆਂ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਦੀਆਂ ਟਿਕਟਾਂ ਦੇ ਨਾਲ ਇਹ ਫਿਊਲ ਸਰਚਾਰਜ ਵਸੂਲਿਆ ਜਾਵੇਗਾ। ਦੱਸਣਯੋਗ ਕਿ ਮੱਧ ਪੂਰਬ ’ਚ ਜਾਰੀ ਭਾਰੀ ਤਣਾਅ ਕਾਰਨ ਐਵੀਏਸ਼ਨ ਟਰਬਾਈਨ ਫਿਊਲ (ਏ. ਟੀ. ਐੱਫ.) ਦੀਆਂ ਕੀਮਤਾਂ ’ਚ ਕਾਫੀ ਵਾਧਾ ਹੋਇਆ ਹੈ, ਜਿਸ ਦੇ ਕਾਰਨ ਏਅਰਲਾਈਨ ਕੰਪਨੀ ਨੇ ਕਿਰਾਏ ’ਚ ਫਿਊਲ ਸਰਚਾਰਜ ਜੋੜਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : LPG ਬੁਕਿੰਗ ਲਈ ਫੋਨ ਕਾਲ ਤੋਂ ਇਲਾਵਾ ਅਪਣਾਓ ਇਹ ਸੌਖੇ ਤਰੀਕੇ, ਇੰਝ ਕਰੋ ਸ਼ਿਕਾਇਤ
ਏਅਰਲਾਈਨ ਕੰਪਨੀ ਦੇ ਕੁੱਲ ਖਰਚੇ ’ਚ ਸ਼ਾਮਲ ਹੁੰਦਾ ਹੈ ਫਿਊਲ ਦਾ ਵੱਡਾ ਹਿੱਸਾ
ਕਿਸੇ ਵੀ ਏਅਰਲਾਈਨ ਕੰਪਨੀ ਦੇ ਕੁੱਲ ਆਪ੍ਰੇਸ਼ਨ ਖਰਚਿਆਂ ’ਚ ਫਿਊਲ ਦਾ ਹਿੱਸਾ ਕਾਫੀ ਵੱਡਾ ਅਤੇ ਅਹਿਮ ਹੁੰਦਾ ਹੈ। ਅਜਿਹੇ ’ਚ ਏ. ਟੀ. ਐੱਫ. ਦੀਆਂ ਕੀਮਤਾਂ ਵਧਣ ਨਾਲ ਏਅਰਲਾਈਨ ਕੰਪਨੀਆਂ ’ਤੇ ਕਾਫੀ ਦਬਾਅ ਪੈ ਰਿਹਾ ਸੀ। ਅਕਾਸਾ ਏਅਰ ਤੋਂ ਪਹਿਲਾਂ, ਦੇਸ਼ ਦੀਆਂ 2 ਹੋਰ ਪ੍ਰਮੁੱਖ ਏਅਰਲਾਈਨ ਕੰਪਨੀਆਂ ਏਅਰ ਇੰਡੀਆ ਅਤੇ ਇੰਡੀਗੋ ਵੀ ਆਪਣੇ ਯਾਤਰੀਆਂ ਤੋਂ ਫਿਊਲ ਸਰਚਾਰਜ ਵਸੂਲ ਰਹੀਆਂ ਹਨ। ਇਸ ਮਾਮਲੇ ’ਚ, ਏਅਰ ਇੰਡੀਆ ਨੇ ਸਭ ਤੋਂ ਪਹਿਲਾਂ ਫਿਊਲ ਸਰਚਾਰਜ ਲਾਉਣ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ, ਇੰਡੀਗੋ ਨੇ ਸ਼ੁੱਕਰਵਾਰ ਨੂੰ ਹੀ ਫਿਊਲ ਚਾਰਜ ਦਾ ਐਲਾਨ ਕੀਤਾ ਸੀ। ਏਅਰ ਇੰਡੀਆ 12 ਮਾਰਚ ਤੋਂ ਹੀ ਫਲਾਈਟ ਟਿਕਟ ਨਾਲ 399 ਤੋਂ 8332 ਰੁਪਏ ਤੱਕ ਦਾ ਫਿਊਲ ਸਰਚਾਰਜ ਵਸੂਲ ਰਹੀ ਹੈ। ਉਥੇ ਹੀ, ਇੰਡੀਗੋ 14 ਮਾਰਚ ਤੋਂ ਫਲਾਈਟ ਟਿਕਟ ’ਤੇ 425 ਤੋਂ 2300 ਰੁਪਏ ਤੱਕ ਦਾ ਫਿਊਲ ਸਰਚਾਰਜ ਲੈ ਰਹੀ ਹੈ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਇਹ ਵੀ ਪੜ੍ਹੋ : ਸੋਨਾ ਬਣਾਏਗਾ ਨਵੇਂ ਰਿਕਾਰਡ!! ਮਾਹਿਰਾਂ ਨੇ ਕਰ'ਤੀ ਹੈਰਾਨ ਕਰਦੀ ਭਵਿੱਖਬਾਣੀ
ਇਹ ਵੀ ਪੜ੍ਹੋ : ਵੱਡਾ ਝਟਕਾ! ਇਨ੍ਹਾਂ ਖੇਤਰਾਂ ਲਈ ਫਿਰ ਬਦਲ ਗਏ LPG ਗੈਸ ਬੁਕਿੰਗ ਦੇ ਨਿਯਮ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
