ਹਿਮਾਚਲ ਦੀ ਧੀ ਵੰਸ਼ਿਕਾ ਪਰਮਾਰ ਨੇ ਜਿੱਤਿਆ ‘ਮਿਸ ਅਰਥ ਇੰਡੀਆ-2022’ ਦਾ ਤਾਜ
Thursday, Sep 08, 2022 - 12:25 PM (IST)
ਹਮੀਰਪੁਰ- ਹਿਮਾਚਲ ਪ੍ਰਦੇਸ਼ ਦੀ ਧੀ ਵੰਸ਼ਿਕਾ ਪਰਮਾਰ ਨੇ ਮਿਸ ਅਰਥ ਇੰਡੀਆ-2022 ਦਾ ਤਾਜ ਜਿੱਤ ਕੇ ਪੂਰੇ ਪ੍ਰਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। 19 ਸਾਲ ਦੀ ਵੰਸ਼ਿਕਾ ਪਰਮਾਰ ਨੇ ਨਵੀਂ ਦਿੱਲੀ ’ਚ ਆਯੋਜਿਤ ਆਖ਼ਰੀ ਪੜਾਅ ’ਚ ਹੋਰ ਮੁਕਾਬਲੇਬਾਜ਼ਾਂ ਨੂੰ ਪਛਾੜਦੇ ਹੋਏ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਆਪਣੀ ਇਹ ਜਿੱਤ ਉਨ੍ਹਾਂ ਨੇ ਪੂਰੇ ਦੇਸ਼ ਦੀਆਂ ਧੀਆਂ ਨੂੰ ਸਮਰਪਿਤ ਕੀਤੀ ਹੈ। ਮਿਸ ਅਰਥ ਇੰਡੀਆ 2022 ਦਾ ਖਿਤਾਬ ਜਿੱਤਣ ਦੇ ਨਾਲ-ਨਾਲ ਉਹ ਹੁਣ ਕੌਮਾਂਤਰੀ ਮੁਕਾਬਲੇ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ। ਇਸ ’ਚ ਤਾਜ ਲਈ ਦੁਨੀਆ ਭਰ ਦੇ 90 ਤੋਂ ਵੱਧ ਦੇਸ਼ਾਂ ਦੀਆਂ ਸੁੰਦਰੀਆਂ ਹਿੱਸਾ ਲੈਣਗੀਆਂ।
ਮਿਸ ਅਰਥ ਨੂੰ ਦੁਨੀਆ ਦੇ 3 ਪ੍ਰਮੁੱਖ ਅਲਫ਼ਾ ਮੁਕਾਬਲਿਆਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਮਿਸ ਅਰਥ ਇੰਡੀਆ 2022 ਦਾ ਖਿਤਾਬ ਜਿੱਤਣ 'ਤੇ ਮਿਸ ਅਰਥ ਇੰਡੀਆ 2021 ਦੀ ਜੇਤੂ ਰਸ਼ਮੀ ਮਾਧਵੀ ਨੇ ਵੰਸ਼ਿਕਾ ਪਰਮਾਰ ਨੂੰ ਤਾਜ ਪਹਿਨਾ ਕੇ ਜੇਤੂ ਵਜੋਂ ਪੇਸ਼ ਕੀਤਾ। ਵੰਸ਼ਿਕਾ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਵਿਚ ਪੜ੍ਹਦੀ ਹੈ ਅਤੇ ਮੂਲ ਰੂਪ ਵਿਚ ਹਮੀਰਪੁਰ ਜ਼ਿਲ੍ਹੇ ਦੇ ਮਨਸਾਈ ਦੇ ਪਿੰਡ ਤੁੰਨੀ ਦੀ ਰਹਿਣ ਵਾਲੀ ਹੈ। ਵੰਸ਼ਿਕਾ ਪਰਮਾਰ ਦੇ ਦਾਦਾ ਜੀ ਸੇਵਾਮੁਕਤ ਕਰਨਲ ਸ਼ਕਤੀ ਚੰਦ ਪਰਮਾਰ ਟੂਨੀ ਨਾਲ ਸਬੰਧਤ ਹਨ, ਜਦਕਿ ਵੰਸ਼ਿਕਾ ਪਰਮਾਰ ਦੇ ਪਿਤਾ ਗਰੁੱਪ ਕੈਪਟਨ ਐਸ.ਕੇ ਪਰਮਾਰ ਭਾਰਤੀ ਹਵਾਈ ਫ਼ੌਜ ’ਚ ਸੇਵਾ ਨਿਭਾਅ ਰਹੇ ਹਨ।
ਵੰਸ਼ਿਕਾ ਪਰਮਾਰ ਨੇ ਦੱਸਿਆ ਕਿ ਉਸ ਨੂੰ ਸਾਲ 2021 ਵਿਚ ਮਿਸ ਡਿਵਾਇਨ ਬਿਊਟੀ ਮੁਕਾਬਲੇ ਵਿਚ ਹਿੱਸਾ ਲੈਣ ਲਈ ਆਰਗੇਨਾਈਜ਼ੇਸ਼ਨ ਬਿਊਟੀ ਐਂਡ ਰਿਸਪੌਂਸੀਬਿਲਟੀ 2021 ਦਾ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸਾਲ 2022 ਵਿਚ ਉਸ ਨੇ ਮਿਸ ਅਰਥ ਇੰਡੀਆ ਵਿਚ ਹਿੱਸਾ ਅਤੇ ਖਿਤਾਬ ਜਿੱਤਿਆ। ਇਸ ਤੋਂ ਬਾਅਦ ਹੁਣ ਉਹ ਮਿਸ ਅਰਥ 'ਚ ਹਿੱਸਾ ਲੈਣ ਜਾ ਰਹੀ ਹੈ।