''ਵੰਦੇ ਮਾਤਰਮ'' ਨਾ ਗਾਉਣ ਵਾਲਿਆਂ ਨੂੰ ਦੇਸ਼ ਤੋਂ ਕੱਢਿਆ ਜਾਵੇ ਬਾਹਰ: ਸੰਜੈ ਰਾਊਤ
Friday, Aug 11, 2017 - 01:32 PM (IST)
ਨਵੀਂ ਦਿੱਲੀ— ਤਾਮਿਲਨਾਡੂ ਦੇ ਬਾਅਦ ਹੁਣ ਬੀ.ਐਮ.ਸੀ ਨੇ ਮੁੰਬਈ ਦੇ ਸਾਰੇ ਸਕੂਲਾਂ 'ਚ 'ਵੰਦੇ ਮਾਤਰਮ' ਜ਼ਰੂਰੀ ਕਰਨ ਦਾ ਪ੍ਰਸਤਾਵ ਪਾਸ ਕੀਤਾ ਹੈ। ਇਸ ਨੂੰ ਲੈ ਕੇ ਸ਼ਿਵ ਸੈਨਾ ਸੰਸਦ ਸੰਜੈ ਰਾਉੂਤ ਨੇ ਬੀ.ਐਮ.ਸੀ ਦੇ ਇਸ ਫੈਸਲੇ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਹ ਵਧੀਆ ਕਦਮ ਹੈ। ਕਿਸੇ ਨੂੰ ਵੀ 'ਵੰਦੇ ਮਾਤਰਮ' ਤੋਂ ਇਤਰਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੂੰ ਵੀ ਇਸ ਤੋਂ ਇਤਰਾਜ਼ ਹੈ, ਉਸ ਨੂੰ ਦੇਸ਼ ਤੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਬੀ.ਐਮ.ਸੀ ਦੇ ਇਸ ਫੈਸਲੇ ਦਾ ਵਿਰੋਧ ਦਲ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਲਤ ਹੈ, ਤੁਸੀਂ ਕਿਸੇ ਨੂੰ ਜ਼ਬਰਦਸਤੀ ਕੁਝ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੇ।
ਏ.ਆਈ.ਐਮ.ਆਈ.ਐਮ ਵਿਧਾਇਕ ਵਾਰਿਸ ਪਠਾਨ ਨੇ ਇਸ ਫੈਸਲੇ 'ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਗੈਰ-ਸੰਵਿਧਾਨਿਕ ਹੈ। ਸੰਵਿਧਾਨ 'ਚ ਕਿਤੇ ਨਹੀਂ ਲਿਖਿਆ ਗਿਆ ਹੈ ਕਿ ਤੁਹਾਨੂੰ 'ਵੰਦੇ ਮਾਤਰਮ' ਗਾਉਣਾ ਹੀ ਪਵੇਗਾ। ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਨੂੰ ਜ਼ਬਰਦਸਤੀ ਥੋਪਿਆ ਗਿਆ ਤਾਂ ਇਸ ਦਾ ਅੰਜਾਮ ਭੁਗਤਣਾ ਹੋਵੇਗਾ। ਪਿਛਲੇ ਦਿਨੋਂ ਭਾਜਪਾ ਨਗਰ ਸੇਵਕ ਸੰਦੀਪ ਪਟੇਲ ਨੇ ਇਸ ਬਾਰੇ ਬੀ.ਐਮ. ਸੀ ਦੇ ਸਾਹਮਣੇ ਇਕ ਪ੍ਰਸਤਾਵ ਰੱਖਿਆ ਸੀ। ਇਸ ਪ੍ਰਸਤਾਵ 'ਚ ਬੀ.ਐਮ.ਸੀ ਸਮੇਤ ਸਾਰੇ ਸਹਾਇਕ ਪ੍ਰਾਪਤ ਸਕੂਲਾਂ 'ਚ 'ਵੰਦੇ ਮਾਤਰਮ' ਗਾਉਣਾ ਜ਼ਰੂਰੀ ਕਰਨ ਦੀ ਗੱਲ ਕੀਤੀ ਗਈ ਸੀ। ਸੰਦੀਪ ਨੇ ਆਪਣੇ ਪ੍ਰਸਤਾਵ 'ਚ ਕਿਹਾ ਕਿ ਘੱਟ ਤੋਂ ਘੱਟ ਹਫਤੇ 'ਚ 2 ਦਿਨ ਸਕੂਲਾਂ 'ਚ 'ਵੰਦੇ ਮਾਤਰਮ' ਗਾਉਣਾ ਚਾਹੀਦਾ ਹੈ। ਸੰਦੀਪ ਪਟੇਲ ਦੇ ਇਸ ਪ੍ਰਸਤਾਵ ਨੂੰ ਬੀ.ਐਮ.ਸੀ ਨੇ ਵੀਰਵਾਰ ਨੂੰ ਪਾਸ ਕਰ ਦਿੱਤਾ।
