''ਵੰਦੇ ਭਾਰਤ'' ਬਰਿਆਨੀ ਵਾਂਗ ਹੈ, ਆਮ ਲੋਕਾਂ ਲਈ ਵੱਡੀ ਗੱਲ

Monday, Mar 17, 2025 - 02:25 PM (IST)

''ਵੰਦੇ ਭਾਰਤ'' ਬਰਿਆਨੀ ਵਾਂਗ ਹੈ, ਆਮ ਲੋਕਾਂ ਲਈ ਵੱਡੀ ਗੱਲ

ਨਵੀਂ ਦਿੱਲੀ- ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਸ਼ਤਾਬਦੀ ਰਾਏ ਸੋਮਵਾਰ ਯਾਨੀ ਕਿ ਅੱਜ ਲੋਕ ਸਭਾ ਵਿਚ ਕਿਹਾ ਕਿ ਵੰਦੇ ਭਾਰਤ ਟਰੇਨ ਦੀ ਬਰਿਆਨੀ ਵਾਂਗ ਹੈ, ਜੋ ਉਨ੍ਹਾਂ ਲੋਕਾਂ ਲਈ ਬਹੁਤ ਵੱਡੀ ਗੱਲ ਹੈ, ਜਿਨ੍ਹਾਂ ਨੂੰ ਰੋਟੀ, ਦਾਲ ਅਤੇ ਚੌਲ ਵੀ ਨਹੀਂ ਮਿਲਦੇ ਹਨ। 

'ਸਾਲ 2025-26 ਲਈ ਰੇਲ ਮੰਤਰਾਲੇ ਦੇ ਨਿਯੰਤਰਣ ਹੇਠ ਗ੍ਰਾਂਟਾਂ ਦੀ ਮੰਗ' ਵਿਸ਼ੇ 'ਤੇ ਚਰਚਾ ਵਿਚ ਹਿੱਸਾ ਲੈਂਦਿਆਂ ਰਾਏ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਰੇਲ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸ਼ਤਾਬਦੀ ਰਾਏ ਨੇ ਕਿਹਾ ਕਿ ਵੰਦੇ ਭਾਰਤ ਬਰਿਆਨੀ ਵਾਂਗ ਹੈ। ਜਿਸ ਦੇਸ਼ ਵਿਚ ਲੋਕ ਦਾਲ, ਚੌਲ ਅਤੇ ਰੋਟੀ ਨਹੀਂ ਖਾ ਸਕਦੇ, ਉੱਥੇ ਬਰਿਆਨੀ ਇਕ ਵੱਡੀ ਚੀਜ਼ ਹੈ। ਉਨ੍ਹਾਂ ਕਿਹਾ ਕਿ 'ਵੰਦੇ ਭਾਰਤ' ਵੱਡੇ ਲੋਕਾਂ ਲਈ ਹੈ।

ਰਾਏ ਨੇ ਕਿਹਾ ਕਿ ਸਰਕਾਰ ਨੂੰ ਵੰਦੇ ਭਾਰਤ ਅਤੇ ਬੁਲੇਟ ਟਰੇਨ ਦੀ ਬਜਾਏ ਆਮ ਰੇਲ ਗੱਡੀਆਂ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੇਲ ਮੰਤਰਾਲੇ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਹਾਦਸੇ ਕਿਉਂ ਹੋ ਰਹੇ ਹਨ। ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ ਕਿ ਹਾਦਸਿਆਂ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।


author

Tanu

Content Editor

Related News